ਅੱਜ-ਕੱਲ੍ਹ ਨੌਜਵਾਨ ਨੌਕਰੀ ਦੀ ਥਾਂ ਆਪਣਾ ਬਿਜ਼ਨਸ ਕਰਨ ਨੂੰ ਪਹਿਲ ਦੇ ਰਹੇ ਹਨ। ਪੇਂਡੂ ਖੇਤਰਾਂ ਵਿੱਚ ਵੀ ਕਿਸਾਨ ਹੁਣ ਖੇਤੀ ਦੇ ਨਾਲ ਹੀ ਬਿਜ਼ਨਸ ਨੂੰ ਪਹਿਲ ਦੇ ਰਹੇ ਹਨ। ਜੇਕਰ ਤੁਸੀਂ ਵੀ ਪਿੰਡ ਜਾਂ ਸ਼ਹਿਰ ਦੇ ਨੇੜੇ ਰਹਿ ਕੇ ਪੈਸੇ ਕਮਾਉਣਾ ਚਾਹੰੁਦੇ ਹੋ ਤਾਂ ਅਸੀਂ ਤੁਹਾਨੂੰ ਇੱਕ ਬਿਜਨਸ ਆਈਡੀਏ ਦੀ ਜਾਣਕਾਰੀ ਦੇ ਰਹੇ ਹਾਂ ਜੋ ਖੇਤੀਬਾੜੀ ਨਾਲ ਜੁੜੇ ਲੋਕਾਂ ਲਈ ਫਾਇਦੇਮੰਦ ਸਿੱਧ ਹੋ ਸਕਦਾ ਹੈ। (Animal Fodder)
ਇਹ ਬਿਜਨਸ ਪਸ਼ੂ ਚਾਰਾ ਬਣਾਉਣ ਦਾ ਹੈ। ਇਸ ਬਿਜਨਸ ’ਚ ਤੁਸੀਂ ਸਾਲ ਭਰ ਕਮਾਈ ਕਰ ਸਕਦੇ ਹੋ। ਇਸ ਦੀ ਡਿਮਾਂਡ ਹਰ ਸੀਜ਼ਨ ਵਿੱਚ ਰਹਿੰਦੀ ਹੈ। ਇਸ ਵਿੱਚ ਤੁਸੀਂ ਮੱਕੀ ਦਾ ਛਿਲਕਾ, ਅਨਾਜ, ਕਣਕ ਦੀ ਤੂੜੀ, ਕੇਕ, ਘਾਹ ਆਦਿ ਜਿਵੇਂ ਖੇਤੀ ਰਹਿੰਦ-ਖੰੂਹਦ ਦਾ ਇਸਤੇਮਾਲ ਕਰਕੇ ਪਸ਼ੂਆਂ ਦਾ ਚਾਰਾ ਬਣਾ ਸਕਦੇ ਹੋ। ਪਸ਼ੂਆਂ ਦੇ ਆਹਾਰ ਲਈ ਵੀ ਖਾਸ ਤੌਰ ’ਤੇ ਧਿਆਨ ਦਿੱਤਾ ਜਾਣ ਲੱਗਾ। ਇਸ ਬਿਜਨਸ ਨੂੰ ਸ਼ੁਰੂ ਕਰਨ ਲਈ ਲਾਇਸੰਸ ਦੀ ਜ਼ਰੂਰਤ ਪੈਂਦੀ ਹੈ।
ਨਿਯਮਾਂ ਦੀ ਪਾਲਣਾ ਜ਼ਰੂਰੀ | Animal Fodder
ਲਾਇਸੰਸ ਤੋਂ ਇਲਾਵਾ ਇਸ ਬਿਜ਼ਨਸ ਲਈ ਹੋਰ ਵੀ ਕਈ ਨਿਯਮ ਹਨ। ਜਿਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਪਸ਼ੂ ਚਾਰਾ ਬਿਜ਼ਨਸ਼ ਦੁਧਾਰੂ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪਸ਼ੂ ਚਾਰੇ ਲਈ ਇੱਕ ਫਾਰਮ ਬਣਾਉਣਾ ਹੋਵੇਗਾ। ਫਿਰ ਤੁਹਾਨੂੰ ਇੱਕ ਨਾਂਅ ਚੁਣ ਕੇ ਸ਼ਾਪਿੰਗ ਐਕਟ ਵਿੱਚ ਰਜ਼ਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਐਫਐਸਐਸਏਆਈ ਤੋਂ ਫੂਡ ਲਾਇਸੰਸ ਲੈਣਾ ਹੋਵੇਗਾ। ਫਿਰ ਸਰਕਾਰ ਨੂੰ ਟੈਕਸ ਦੇਣ ਲਈ ਜੀਐਸਟੀ ਰਜਿਸਟ੍ਰੇਸ਼ਨ ਵੀ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਤੁਹਾਨੂੰ ਪਸ਼ੂ ਚਾਰਾ ਬਣਾਉਣ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੀ ਜ਼ਰੂਰਤ ਹੋਵੇਗੀ। ਇੰਨਾ ਹੀ ਨਹੀਂ ਵਾਤਾਵਰਨ ਵਿਭਾਗ ਤੋਂ ਐਨਓਸੀ ਵੀ ਲੈਣੀ ਪਵੇਗੀ।
ਪਸ਼ੂ ਪਾਲਣ ਵਿਭਾਗ ਤੋਂ ਵੀ ਲਾਇਸੰਸ ਲੈਣਾ ਜ਼ਰੂਰੀ ਹੈ। ਜੇਕਰ ਤੁਸੀਂ ਪਸ਼ੂ ਚਾਰਾ ਬਣਾਉਣ ਦੇ ਬਿਜ਼ਨਸ ਨੂੰ ਆਪਣੇ ਬਰਾਂਡ ਦੇ ਨਾਂਅ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਟ੍ਰੇਡਮਾਰਕ ਵੀ ਜ਼ਰੂਰੀ ਹੈ। ਆਈਐੱਸਆਈ ਮਾਨਕ ਦੇ ਅਨੁਸਾਰ ਬੀਆਈਐੱਸ ਸਰਟੀਫਿਕੇਸ਼ਨ ਵੀ ਬਣਾਉਣ ਦੀ ਜ਼ਰੂਰਤ ਹੋਵੇਗੀ।
ਕਿੰਨਾ ਮਿਲੇਗਾ ਲੋਨ? | Animal Fodder
ਕਈ ਰਾਜ ਸਰਕਾਰਾਂ ਸਵੈ-ਰੁਜਗਾਰ ਲਈ ਲੋਨ ਦੀਆਂ ਸੁਵਿਧਾਵਾਂ ਦੇ ਰਹੀਆਂ ਹਨ। ਇਸ ਬਿਜਨਸ ਲਈ ਵੀ ਤੁਸੀਂ ਇਹ ਲੋਨ ਲੈ ਸਕਦੇ ਹੋ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਚਲਾਈ ਹੋਈ ਹੈ, ਜਿਸ ਦੇ ਤਹਿਤ ਤੁਸੀਂ 10 ਲੱਖ ਰੁਪਏ ਤੱਕ ਦਾ ਲੋਨ ਲੈ ਕੇ ਪਸ਼ੂ ਚਾਰਾ ਫਾਰਮ ਲਈ ਬਿਜਨਸ਼ ਦੀ ਸ਼ੁਰੂਆਤ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਬਿਜਨਸ ਨਾਲ ਜੁੜੀਆਂ ਮਸ਼ੀਨਾਂ ਦੀ ਸਮੁੱਚੀ ਜਾਣਕਾਰੀ ਲੋਨ ਲੈਣ ਵਾਲੇ ਨੂੰ ਦੇਣੀ ਹੋਵੇਗੀ। ਉਸ ਵੱਲੋਂ ਤੁਹਾਡੀਆਂ ਮਸ਼ੀਨਾਂ ਦੇ ਖਰਚ ਦੀ ਪੂਰੀ ਜਾਂਚ-ਪਰਖ ਤੋਂ ਬਾਅਦ ਤੁਹਾਨੂੰ ਉਨ੍ਹਾਂ ਦੀ ਲਾਗਤ ਦੇ ਅਨੁਸਾਰ ਲੋਨ ਮਿਲ ਜਾਵੇਗਾ।
ਇਨ੍ਹਾਂ ਮਸ਼ੀਨਾਂ ਦੀ ਹੋਵੇਗੀ ਜ਼ਰੂਰਤ
ਇਸ ਬਿਜਨਸ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਚਾਰਾ ਪੀਸਣ ਲਈ ਫੀਡ ਗ੍ਰਾਂਈਡਰ ਮਸ਼ੀਨ, ਕੈਟਲ ਫੀਡ ਮਸ਼ੀਨ, ਮਿਕਸ ਕਰਨ ਲਈ ਮਿਕਸਚਰ ਮਸ਼ੀਨ ਤੇ ਚਾਰੇ ਨੂੰ ਤੋਲਣ ਲਈ ਵੇਟ ਮਸ਼ੀਨ ਦੀ ਜ਼ਰੂਰਤ ਪਵੇਗੀ। ਪੇਂਡੂ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਸ਼ੂਪਾਲਣ ਕਰਦੇ ਹਨ। ਇਹ ਕਿਸਾਨਾਂ ਲਈ ਆਮਦਨੀ ਦੇ ਸਭ ਤੋਂ ਵੱਡੇ ਸਰੋਤਾਂ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆ ਰਿਹਾ ਹੈ। ਅਜਿਹੇ ਵਿੱਚ ਚਾਰੇ ਲਈ ਤੁਹਾਨੂੰ ਲਗਾਤਾਰ ਆਰਡਰ ਮਿਲਦੇ ਰਹਿਣਗੇ। ਜੇਕਰ ਤੁਹਾਡਾ ਬਿਜਨਸ ਇੱਕ ਵਾਰ ਚੱਲ ਪਿਆ ਤਾਂ ਅਸਾਨੀ ਨਾਲ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਉੱਥੇ ਹੀ ਆਪਣਾ ਫਾਰਮ ਬਣਾ ਸਕਦੇ ਹੋ, ਜਿੱਥੇ ਆਸ-ਪਾਸ ਕਈ ਵੱਡੀਆਂ ਗਊਸ਼ਾਲਾਂ ਬਣੀਆਂ ਹਨ। ਉੱਥੇ ਤਾਂ ਰੋਜ਼ਾਨਾ ਹੀ ਵੱਡੀ ਮਾਤਰਾ ਵਿੱਚ ਹਰੇ ਚਾਰੇ ਦੀ ਡਿਮਾਂਡ ਬਣੀ ਰਹਿੰਦੀ ਹੈ।