ਪੁਲਿਸ ਵੱਲੋਂ ਮਹਿਲਾ ਵਿਰੁੱਧ ਮਾਮਲਾ ਦਰਜ਼
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੋਨ ‘ਤੇ ਦੀ ਗੱਡੀ ਦੀਆਂ ਕਿਸ਼ਤਾਂ (Installments Of The Car )ਨਾ ਭਰਨੀਆਂ ਪੈਣ, ਇਸ ਲਈ ਇੱਕ ਔਰਤ ਨੇ ਗੱਡੀ ‘ਤੇ ਜ਼ਾਅਲੀ ਨੰਬਰ ਲਗਾ ਲਿਆ। ਥਾਣਾ ਹੈਬੋਵਾਲ ਦੀ ਪੁਲਿਸ ਨੇ ਸੀ.ਆਰ.ਏ. ਕੁਲੈਕਸ਼ਨ ਵਿਭਾਗ ਦੇ ਕਰਮਚਾਰੀ ਦੇ ਬਿਆਨਾਂ ‘ਤੇ ਇੱਕ ਮਹਿਲਾ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਮੌਸਮ ਨੇ ਲਈ ਕਰਵਟ : ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ
ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਪੁੱਤਰ ਲੇਟ ਓਂਕਾਰ ਸਿੰਘ, ਵਾਸੀ ਨਿਊਜੀ.ਟੀ.ਬੀ. ਨਗਰਮੁੰਡੀਆਂ ਕਲਾਂ (ਲੁਧਿਆਣਾ) ਨੇ ਦੱਸਿਆ ਕਿ ਉਹ ਟਾਟਾ ਮੋਟਰ ਫਾਇਨਾਂਸ ਪ੍ਰਾਇਵੇਟ ਲਿਮਟਿਡ ਕੰਪਨੀ ‘ਚ ਬਤੌਰ ਸੀ.ਆਰ.ਏ. ਕੁਲੈਕਸ਼ਨ ਵਿਭਾਗ ਵਿੱਚ ਨੌਕਰੀ ਕਰਦਾ ਹੈ। ਜਿੱਥੇ 18 ਜੂਨ 2018 ਨੂੰ ਨੇਹਾ ਅਗਰਵਾਲ ਪਤਨੀ ਪ੍ਰਦੀਪ ਅਗਰਵਾਲ ਵਾਸੀ ਸੁਨੀਲ ਪਾਰਕ ਜੱਸੀਆਂ ਰੋਡ ਲੁਧਿਆਣਾ ਨੇ ਉਨ੍ਹਾਂ ਦੀ ਕੰਪਨੀ ਤੋਂ ਇੱਥੇ ਕਾਰ ਟਾਟਾ ਨੇਕਸਨ (ਐਕਸ ਐਮ), ਰੰਗ ਚਿੱਟਾ ਬਿਨਾਂ ਨੰਬਰ ਤੋਂ ਐਗਰੀਮੈਂਟ ਨੰਬਰ 5002700911 ਨਾਲ ਲੋਨ ਕਰਵਾ ਕੇ ਖ੍ਰੀਦ ਕੀਤੀ ਸੀ। ਪਰ ਉਸਨੇ ਲੋਨ ਦੀਆਂ ਰਹਿੰਦੀਆਂ 22 ਕਿਸ਼ਤਾਂ ਭਰਨ ਦੀ ਬਜਾਇ ਉਕਤ ਐਗਰੀਮੈਂਟ ਨੰਬਰ ਅਧੀਨ ਖ੍ਰੀਦੀ ਗਈ ਗੱਡੀ ‘ਤੇ ਪੀ.ਬੀ.- 91-0046 ਨੰਬਰ ਲਗਾ ਲਿਆ ਜੋ ਪੜਤਾਲ ਦੌਰਾਨ ਜ਼ਾਅਲੀ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਥਾਣਾ ਹੈਬੋਵਾਲ ਦੀ ਪੁਲਿਸ ਕੋਲ ਨੇਹਾ ਅਗਰਵਾਲ ਵਿਰੁੱਧ ਲੋਨ ਦੀਆਂ ਬਕਾਇਆ 22 ਕਿਸ਼ਤਾਂ ਨਾ ਭਰਨ (Installments Of The Car ) ਤੇ ਗੱਡੀ ‘ਤੇ ਜ਼ਾਅਲੀ ਨੰਬਰ ਲਗਾਉਣ ਦੇ ਦੋਸ਼ ਹੇਠ ਮਾਮਲਾ ਦਰਜ਼ ਕਰਵਾਇਆ ਹੈ।
ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਜਸਪ੍ਰੀਤ ਸਿੰਘ ਦੇ ਬਿਆਨਾਂ ‘ਤੇ ਨੇਹਾ ਅਗਰਵਾਲ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਦਈ ਵੱਲੋ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਸਿੱਧ ਹੋਣ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।