ਸਰਸਾ। ਹਰ ਸਾਲ 20 ਮਾਰਚ ਨੂੰ ਇੰਟਰਨੈਸ਼ਨਲ ਡੇਅ ਆਫ਼ ਹੈਪੀਨਸ (International Day Of Happiness) ਮਨਾਇਆ ਜਾਂਦਾ ਹੈ। ਸਾਲ 2013 ’ਚ ਸੰਯੁਕਤ ਰਾਸ਼ਟਰ ਨੇ ਇਸ ਨੂੰ ਮਨਾਉਣਾ ਸ਼ੁਰੂ ਕੀਤਾ ਸੀ। ਸੰਯੁਕਤ ਰਾਸ਼ਟਰ 20 ਮਾਰਚ ਨੂੰ ਇਹ ਦਿਨ ਦੁਨੀਆਂ ਭਰ ਦੇ ਲੋਕਾਂ ’ਚ ਖੁਸ਼ੀ ਦੇ ਮਹੱਤਵ ਪ੍ਰਤੀ ਜਾਗਰੂਕਤਾ ਨੂੰ ਵਧਾਉਣ ਲਈ ਮਨਾਉਂਦਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਨੇ 12 ਜੁਲਾਈ 2012 ਨੂੰ ਇਸ ਨੂੰ ਮਨਾਉਣ ਦਾ ਸੰਕਲਪ ਲਿਆ ਸੀ।
ਇਸ ਦਿਨ ਨੂੰ ਮਨਾਉਣ ਦੇ ਪਿੱਛੇ ਮਸ਼ਹੂਰ ਸਮਾਜ ਸੇਵੀ ਜੇਮੀ ਇਲਿਅਨ ਦੇ ਯਤਨਾਂ ਦਾ ਨਤੀਜਾ ਸੀ। ਉਨ੍ਹਾਂ ਦੇ ਵਿਚਾਰਾਂ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੂੰ ਪ੍ਰੇਰਿਤ ਕੀਤਾ ਅਤੇ 20 ਮਾਰਚ 2013 ਨੂੰ ਇੰਟਰਨੈਸ਼ਨਲ ਡੇ ਆਫ਼ ਹੈਪੀਨਸ ਐਲਾਨਿਆ ਗਿਆ। 2013 ’ਚ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ਨੇ ਖੁਸ਼ੀ ਦਾ ਪਹਿਲਾ ਕੌਮਾਂਤਰੀ ਦਿਵਸ ਮਨਾਇਆ। ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਟਵੀਟ ਕਰ ਕੇ ਲਿਖਿਆ ਕਿ ਖੁਸ਼ੀ ਵੰਡਣ ਨਾਲ ਵਧਦੀ ਹੈ। ਇਸ #InternationalDayOfHappiness ’ਤੇ ਆਓ ਸੰਕਲਪ ਲਈਏ ਕਿ ਅਸੀਂ ਦਿਆਲੂਤਾ ਦੇ ਨਾਲ ਹਰ ਪਲ ਨੂੰ ਮਹੱਤਵ ਦਈਏ ਅਤੇ ਚੰਗੇ ਕੰਮਾਂ ਨਾਂਲ ਚਿਹਰੇ ’ਤੇ ਮੁਸਕਾਨ ਲਿਆਉਣ ਦਾ ਟੀਚਾ ਰੱਖੀਏ।
Happiness multiplies with every share!
This #InternationalDayOfHappiness, Let’s pledge to make every moment count with a gesture of kindness and aim to bring a smile to every face with good deeds. pic.twitter.com/cv8D2ejhmn— Honeypreet Insan (@insan_honey) March 20, 2023
ਖੁਸ਼ੀ ਲਈ ਮਹੱਤਵਪੂਰਨ ਗੱਲਾਂ
- ਹਰ ਛੋਟੀ-ਛੋਟੀ ਚੀਜ਼ ’ਚ ਖੁਸ਼ੀ ਲੱਭੋ।
- ਆਪਣੀ ਪਸੰਦ ਦੀਆਂ ਚੀਜ਼ਾਂ ਕਰੋ।
- ਰਸੋਈ ’ਚ ਆਪਣਾ ਪਸੰਦੀਦਾ ਵਿਅੰਜਣ ਬਣਾਉਣ ਨਾਲ ਖੁਸ਼ੀ ਮਿਲਦੀ ਹੈ ਤਾਂ ਹਫ਼ਤੇ ’ਚ ਇੱਕ ਵਾਰ ਜ਼ਰੂਰ ਬਣਾਓ।
- ਆਪਣੇ ਸ਼ੌਂਕ ਨੂੰ ਕਦੇ ਨਾ ਭੁੱਲੋ… ਜੇਕਰ ਪੇਟਿੰਗ, ਡਰੈਸਿੰਗ, ਗਾਉਣਾ ਜੋ ਵੀ ਪਸੰਦ ਹੈ ਉਹ ਕਰੋ।
- ਆਪਣੇ ਆਪ ਨੂੰ ਸ਼ਾਪਿੰਗ ’ਤੇ ਲੈ ਜਾਓ ਤੇ ਘੁੰਮ ਕੇ ਆਓ।
- ਪੈਸੇ ਤੋਂ ਜ਼ਿਆਦਾ ਰਿਸ਼ਤਿਆਂ ਨੂੰ ਮਹੱਤਵ ਦਿਓ।
- ਹਰ ਸਮੇਂ ਘਰ ’ਚ ਰਹਿਣ ਨਾਲੋਂ ਬਿਹਤਰ ਹੈ ਤੁਸੀਂ ਬਾਹਰ ਨਿੱਕਲੋ, ਬਾਹਰ ਰਹਿਣਾ ਤੁਹਾਨੂੰ ਖੁਸ਼ ਕਰ ਸਕਦਾ ਹੈ।
- ਲੋਕਾਂ ਨੂੰ ਮਾਫ਼ ਕਰਨਾ ਸਿੱਖੋ।