ਨਵੀਂ ਦਿੱਲੀ। ਗੁਰੂਗ੍ਰਾਮ, ਦਿੱਲੀ, ਐੱਨਸੀਆਰ ’ਚ ਸ਼ਨਿੱਚਰਵਾਰ ਨੂੰ ਮੀਂਹ ਪੈਣ ਕਾਰਨ ਮੌਸਮ (Weather News) ਬਦਲ ਗਿਆ ਹੈ ਪਰ ਕਈ ਸ਼ਹਿਰਾਂ ਵਿੱਚ ਪਾਣੀ ਭਰ ਗਿਆ। ਮੋਹਲੇਧਾਰ ਮੀਂਹ ਮਗਰੋਂ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸਵੇਅ ’ਤੇ ਪਾਣੀ ਭਰ ਗਿਆ, ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ। ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੌਸਮ ਨੇ ਅਚਾਨਕ ਕਰਵਟ ਲਈ। ਹਰਿਆਣਾ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੀਂਹ ਪਿਆ।
ਭਾਰਤ ਮੌਸਮ ਵਿਗਿਆਨ ਵਿਭਾਗ ਦੇ ਵਿਗਿਆਨਕ ਸੋਮਾ ਸੇਨ ਰਾਏ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਪੂਰੇ ਦੇਸ਼ ’ਚ ਮੀਂਹ ਪਵੇਗਾ, ਜਦਕਿ ਮੇਘਾਲਿਆ ਅਤੇ ਅਸਾਮ ਵਿਚ ਕੱਲ ਮੋਹਲੇਧਾਰ ਮੀਂਹ ਪੈਣ ਦੀ ਉਮੀਦ ਹੈ। ਇਕ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆਂ ਰਾਏ ਨੇ ਕਿਹਾ ਕਿ ਪੂਰੇ ਭਾਰਤ ਵਿਚ ਵੱਖ-ਵੱਖ ਥਾਵਾਂ ‘ਤੇ ਮੀਂਹ ਪਵੇਗਾ। ਭਾਰਤ ਦੇ ਜ਼ਿਆਦਾਤਰ ਸੂਬਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। (Weather News)
ਰਾਏ ਮੁਤਾਬਕ ਅਗਲੇ 6-7 ਦਿਨਾਂ ਤੱਕ ਮੌਸਮ ਵਿਚ ਬਦਲਾਅ ਹੋਣ ਦੀ ਉਮੀਦ ਹੈ। ਮੌਸਮ ਸੁਹਾਵਨਾ ਰਹੇਗਾ। ਦੇਸ਼ ਦੇ ਪੂਰਬੀ ਹਿੱਸੇ ਵਿਚ ਮੀਂਹ ਗਰਜ ਨਾਲ ਪਵੇਗਾ। ਮੌਸਮ ਵਿਭਾਗ ਨੇ 19 ਅਤੇ 20 ਮਾਰਚ ਨੂੰ ਮੀਂਹ ਨਾਲ ਹਨ੍ਹੇਰੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ 21 ਮਾਰਚ ਤੋਂ ਮੌਸਮ ਸਾਫ ਹੋਣ ਲੱਗੇਗਾ ਅਤੇ ਇਕ ਵਾਰ ਫਿਰ ਗਰਮੀ ਦਾ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ।