ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 21 ਘੰਟਿਆਂ ਬਾਅਦ ਵੀ ਨਹੀਂ ਹੋਏ ਗ੍ਰਿਫ਼ਤਾਰ

Imran Khan

ਉਹ ਮੈਨੂੰ ਮਾਰਨਾ ਚਾਹੁੰਦੇ ਹਨ, ਸਮਰਥਕਾਂ ’ਤੇ ਚਲਾ ਰਹੇ ਨੇ ਗੋਲੀਆਂ : ਇਮਰਾਨ ਖਾਨ

ਲਾਹੌਰ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਗਿ੍ਰਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ 21 ਘੰਟਿਆਂ ਤੋਂ ਜਾਰੀ ਹਨ। ਇਸ ਦੌਰਾਨ ਇਮਰਾਨ ਨੇ ਬੁੱਧਵਾਰ ਨੂੰ ਟਵੀਟ ਕੀਤਾ ਅਤੇ ਕਿਹਾ- ਪੁਲਿਸ ਸਿੱਧੇ ਤੌਰ ’ਤੇ ਲੋਕਾਂ ਦਾ ਸਾਹਮਣਾ ਕਰ ਰਹੀ ਹੈ, ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਮੇਰੀ ਗਿ੍ਰਫ਼ਤਾਰੀ ਸਿਰਫ ਇੱਕ ਬਹਾਨਾ ਹੈ, ਉਨ੍ਹਾਂ ਦਾ ਅਸਲ ਮਕਸਦ ਮੈਨੂੰ ਮਾਰਨਾ ਹੈ।

ਪੁਲਿਸ ਬੁੱਧਵਾਰ ਨੂੰ ਲਾਹੌਰ ਦੇ ਜਮਾਨ ਪਾਰਕ ’ਚ ਵੀ ਮੌਜ਼ੂਦ ਹੈ, ਜਿੱਥੇ ਇਮਰਾਨ ਦਾ ਘਰ ਸਥਿੱਤ ਹੈ। ਪੁਲਿਸ ਮੰਗਲਵਾਰ ਸ਼ਾਮ ਨੂੰ ਤੋਸ਼ਾਖਾਨਾ ਮਾਮਲੇ ’ਚ ਉਨ੍ਹਾਂ ਨੂੰ ਗਿ੍ਰਫਤਾਰ ਕਰਨ ਪਹੁੰਚੀ ਸੀ। ਇਮਰਾਨ ਦੀ ਪਾਰਟੀ ਪਾਕਿਸਤਾਨ-ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਵਰਕਰ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਪੁਲਿਸ ’ਤੇ ਪਥਰਾਅ ਅਤੇ ਪੈਟਰੋਲ ਬੰਬ ਵੀ ਸੁੱਟੇ। ਪੁਲਿਸ ਨੇ ਅੱਥਰੂ ਗੈਸ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ।

ਸਥਿਤੀ ਨੂੰ ਸੰਭਾਲਣ ਲਈ ਵਾਧੂ ਫੋਰਸ ਬੁਲਾਈ ਗਈ ਹੈ। ਮੱਦਦ ਲਈ ਹੈਲੀਕਾਪਟਰ ਅਤੇ ਡਰੋਨ ਵੀ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ, ਇਮਰਾਨ ਨੇ ਬੁੱਧਵਾਰ ਤੜਕੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਮੇਰੀ ਗਿ੍ਰਫ਼ਤਾਰੀ ਲੰਡਨ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਦਾ ਮਕਸਦ ਪੀਟੀਆਈ ਨੂੰ ਹਰਾਉਣਾ ਹੈ।

ਇਮਰਾਨ (Imran Khan) ’ਤੇ ਸਰਕਾਰੀ ਖਜ਼ਾਨੇ (ਤੋਸ਼ਾਖਾਨਾ) ’ਚੋਂ ਕੀਮਤੀ ਤੋਹਫੇ ਖਰੀਦ ਕੇ ਅਰਬਾਂ ਰੁਪਏ ’ਚ ਵੇਚਣ ਦਾ ਦੋਸ਼ ਹੈ। ਇਸਲਾਮਾਬਾਦ ਹਾਈ ਕੋਰਟ ਨੇ ਉਸ ਨੂੰ 29 ਮਾਰਚ ਤੱਕ ਗਿ੍ਰਫਤਾਰ ਕਰਨ ਦਾ ਹੁਕਮ ਜਾਰੀ ਕੀਤਾ ਸੀ। ਇਮਰਾਨ ਦਾ ਕਹਿਣਾ ਹੈ ਕਿ ਉਸਨੇ 18 ਮਾਰਚ ਤੱਕ ਸੁਰੱਖਿਆਤਮਕ ਜਮਾਨਤ ਲੈ ਲਈ ਹੈ, ਪਰ ਪੁਲਿਸ ਅਜੇ ਵੀ ਉਸ ਨੂੰ ਗਿ੍ਰਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

  • ਇਸਲਾਮਾਬਾਦ ਹਾਈ ਕੋਰਟ ਜਲਦੀ ਹੀ ਗਿ੍ਰਫਤਾਰੀ ਵਾਰੰਟ ਖਿਲਾਫ ਪੀਟੀਆਈ ਦੀ ਪਟੀਸ਼ਨ ’ਤੇ ਸੁਣਵਾਈ ਕਰੇਗਾ।
  • ਪੀਟੀਆਈ ਦੇ ਵਰਕਰ ਜਮਾਨ ਪਾਰਕ ਵਿੱਚ ਮਨੁੱਖੀ ਢਾਲ ਵਾਂਗ ਡਟੇ ਹੋਏ ਹਨ।
  • 15 ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
  • 54 ਪੁਲਿਸ ਮੁਲਾਜਮ ਜਖਮੀ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।