ਜਲੰਧਰ (ਸੱਚ ਕਹੂੰ ਨਿਊਜ਼)। ਬੀਐੱਸਐੱਫ਼ ਨੇ ਅੰਮ੍ਰਿਤਸਰ ਸੈਕਟਰ (Amritsar News) ’ਚ ਕੌਮਾਂਤਰੀ ਸਰਹੱਦ ਦੇ ਨੇੜੇ ਪਾਕਿ ਡਰੋਨ ਦੁਆਰਾ ਸੁੱਟੀ ਗਈ ਤਿੰਨ ਕਿੱਲੋ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ਼ ਦੇ ਜਨਸੰਪਰਕ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਸਵੇਰੇ ਲਗਭਗ 3:12 ਵਜੇ ਸਰਹੱਦ ’ਤੇ ਤਾਇਨਾਤ ਬੀਐੱਸਐੱਫ਼ ਦੇ ਜਵਾਨਾ ਨੇ ਅੰਮਿ੍ਰਤਸਰ ਜ਼ਿਲ੍ਹੇ ਦੇ ਧਨੋ ਕਲਾਂ ਦੇ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ ’ਚ ਇੱਕ ਸ਼ੱਕੀ ਡਰੋਨ ਦੇ ਪ੍ਰਵੇਸ਼ ਦੀ ਆਵਾਜ਼ ਸੁਣੀ।
ਉਨ੍ਹਾਂ ਦੱਸਿਆ ਕਿ ਨਿਰਧਾਰਿਤ ਅਭਿਆਨ ਦੇ ਅਨੁਸਾਰ ਜਵਾਨਾਂ ਨੇ ਫਾਇਰਿੰਗ ਕਰ ਕੇ ਡਰੋਨ ਨੂੰ ਰੋਕਣ ਦਾ ਯਤਨ ਕੀਤਾ। ਇਸੇ ਦੌਰਾਨ ਪਹਿਲਾਂ ਹੀ ਇਲਾਕੇ ’ਚ ਤਾਇਨਾਤ ਜਵਾਨਾਂ ਨੇ ਖੇਤਾਂ ’ਚ ਕੁਝ ਡਿੱਗਣ ਦੀ ਆਵਾਜ਼ ਸੁਣੀ। ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੀ ਸ਼ੁਰੂਆਤੀ ਤਲਾਸ਼ੀ ਦੌਰਾਨ ਬੀਐੱਸਐੱਫ਼ ਦੇ ਜਵਾਨਾ ਨੇ ਪਿੰਡ ਧਨੋ ਕਲਾਂ ਦੇ ਖੇਤਾਂ ’ਚੋਂ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ ਜਿਨ੍ਹਾਂ ਦਾ ਕੁੱਲ ਵਜ਼ਨ 3.055 ਗ੍ਰਾਮ ਸੀ।