ਸਵਾਲ: 13-14 ਸਾਲ ਦੇ ਜਦੋਂ ਬੱਚੇ ਹੁੰਦੇ ਹਨ ਤਾਂ ਕੁਝ ਗੱਲਾਂ ਮਾਂ-ਬਾਪ ਨਾਲ ਸ਼ੇਅਰ ਨਹੀਂ ਕਰਦੇ। ਅਜਿਹੇ ’ਚ ਬੱਚਿਆਂ ਦਾ ਵਿਸ਼ਵਾਸ ਕਿਵੇਂ ਜਿੱਤੀਏ?
ਪੂਜਨੀਕ ਗੁਰੂ ਜੀ ਦਾ ਜਵਾਬ: ਬਚਪਨ ਤੋਂ ਕਈ ਮਾਂ-ਬਾਪ ਜਾਂ ਬਾਪ ਅਜਿਹਾ ਹੁੰਦਾ ਹੈ ਜੋ ਡਰਾਉਂਦਾ ਹੈ। ਤਾਂ ਬੱਚਾ ਡਰਨ ਲੱਗ ਜਾਂਦਾ ਹੈ। ਕਿਉਂਕਿ ਮਾਂ-ਬਾਪ ਕਹਿੰਦੇ ਹਨ ਕਿ ਇੱਕ ਤਾਂ ਡਰਾਓ ਤੇ ਇੱਕ ਸਮਝਾਓ, ਇਹ ਗਲਤ ਹੁੰਦਾ ਹੈ। ਦੋਵਾਂ ਲਈ ਹੀ ਅਜਿਹਾ ਹੋਣਾ ਚਾਹੀਦਾ ਹੈ ਕਿ ਦੋਸਤੀ ਵਾਂਗ ਵੀ ਰਿਸ਼ਤਾ ਹੋਣਾ ਚਾਹੀਦਾ ਹੈ ਤੇ ਅੱਖਾਂ ਦੇ ਇਸ਼ਾਰੇ ਨਾਲ ਬੱਚੇ ਨੂੰ ਰੁਕ ਜਾਣਾ ਚਾਹੀਦਾ ਹੈ। ਮਾਰਨਾ ਜਾਂ ਡਰਾਉਣਾ ਇਹ ਬਿਲਕੁਲ ਸਹੀ ਨਹੀਂ ਹੈ। ਤਾਂ ਬੱਚਾ ਜਦੋਂ ਵੱਡਾ ਹੋ ਜਾਂਦਾ ਹੈ, ਜਿਵੇਂ 14 ਸਾਲ ਦਾ ਹੋ ਗਿਆ ਹੈ ਉਸ ਉਮਰ ’ਚ ਤੁਸੀਂ ਜਿਹੋ-ਜਿਹੇ ਸੀ ਉਹੋ-ਜਿਹੇ ਬਣ ਕੇ ਉਸ ਦੇ ਦੋਸਤ ਬਣੋ। ਮਾਂ ਆਪਣੀ ਬੇਟੀ ਦੀ ਸਹੇਲੀ ਬਣੇ ਤੇ ਬਾਪ ਆਪਣੇ ਬੇਟੇ ਦਾ ਦੋਸਤ ਬਣੇ। ਤਾਂ ਸਾਨੂੰ ਲੱਗਦਾ ਹੈ ਕਿ ਉਸ ਏਜ਼ ’ਚ ਜਾ ਕੇ ਤੁਸੀਂ ਉਸ ਨਾਲ ਉਸ ਤਰ੍ਹਾਂ ਟ੍ਰੀਟ ਕਰੋਗੇ ਤਾਂ ਯਕੀਨਨ ਉਹ ਤੁਹਾਡੇ ਉੱਪਰ ਵਿਸ਼ਵਾਸ ਕਰਨ ਲੱਗ ਜਾਣਗੇ ਤੇ ਉਹ ਬਾਹਰ ਭਟਕਣਗੇ ਨਹੀਂ।
ਸਵਾਲ: ਪੂਜਨੀਕ ਗੁਰੂ ਜੀ ਮੇਰੀ ਬੇਟੀ ਬਹੁਤ ਸਲੋਅ ਹੁੰਦੀ ਜਾ ਰਹੀ ਹੈ। ਜਿਵੇਂ ਖਾਣਾ ਖਾਣ ਅਤੇ ਨਹਾਉਣ ਆਦਿ ਕੰਮਾਂ ’ਚ ਬਹੁਤ ਟਾਈਮ ਲਾ ਦਿੰਦੀ ਹੈ। ਮੈਂ ਉਸ ਨੂੰ ਪਿਆਰ ਨਾਲ ਕਹਿੰਦੀ ਹਾਂ, ਫਿਰ ਕਈ ਵਾਰ ਮੇਰੇ ਤੋਂ ਉਸ ਨੂੰ ਡਾਂਟਿਆ ਜਾਂਦਾ ਹੈ। ਫਿਰ ਮੈਨੂੰ ਵੀ ਮਹਿਸੂਸ ਹੁੰਦਾ ਹੈ ਕਿ ਮੈਂ ਉਸ ਨੂੰ ਕਿਉਂ ਡਾਂਟਿਆ? ਮੈਂ ਵੀ ਉਸ ਨੂੰ ਇੰਨਾ ਟਾਈਮ ਨਹੀਂ ਦੇ ਪਾ ਰਹੀ ਹਾਂ। ਤਾਂ ਫਾਸਟ ਕਿਵੇਂ ਕਰਾਂ ਉਸ ਨੂੰ?
ਪੂਜਨੀਕ ਗੁਰੂ ਜੀ ਦਾ ਜਵਾਬ: ਜਿਵੇਂ ਹੀ ਤੁਹਾਡਾ ਬੱਚਾ ਛੋਟਾ ਹੈ ਤਾਂ ਜਦੋਂ ਉਹ ਨਹਾਉਣ ਜਾ ਰਿਹਾ ਹੈ ਤਾਂ ਤੁਸੀਂ ਨਾਲ ਲੈ ਕੇ ਜਾਓ। ਉਸ ਨੂੰ ਤੁਸੀਂ ਆਪਣੇ ਨਾਲ ਨਹਾਓ ਤੇ ਫਾਸਟਲੀ ਜੇਕਰ ਆਦਤ ਪਾ ਦਿਓਗੇ ਤਾਂ ਫਿਰ ਤੋਂ ਪਿਕਅੱਪ ਕਰ ਲਵੇਗੀ ਉਸ ਚੀਜ਼ ਨੂੰ। ਕਿਉਂਕਿ ਛੋਟਾ ਬੱਚਾ ਛੇਤੀ ਆਦਤ ਨੂੰ ਫੜਦਾ ਹੈ। ਕਹਿੰਦੇ ਹਨ ਨਾ ਕਿ ਜੋ ਉਮਰ ’ਚ ਵੱਡੇ ਹੋ ਜਾਂਦੇ ਹਨ ਉਨ੍ਹਾਂ ਦੀਆਂ ਆਦਤਾਂ ਪੱਕ ਜਾਂਦੀਆਂ ਹਨ, ਉਨ੍ਹਾਂ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ। ਅਜੇ ਜੋ ਛੋਟੀਆਂ, ਨੰਨ੍ਹੀਆਂ-ਨੰਨ੍ਹੀਆਂ ਕਲੀਆਂ ਹਨ, ਛੋਟੇ ਬੱਚੇ ਹਨ ਉਨ੍ਹਾਂ ਨੂੰ ਬਦਲਣਾ ਬਹੁਤ ਸੌਖਾ ਹੁੰਦਾ ਹੈ। ਤਾਂ ਇਨ੍ਹਾਂ ਨੂੰ ਇਹ ਬੋਲੋ ਕਿ ਇੰਨੀ ਵਾਰ ਚਬਾਓਗੇ ਜਾਂ ਫਿਰ ਅਜਿਹਾ ਕਰੋਗੇ ਤਾਂ ਇਹ ਗ਼ਿਫਟ ਜਾਂ ਇਹ ਚੀਜ਼, ਤੁਹਾਡੀ ਪਾਕੇਟ ਮਨੀ, ਸੋ ਬਹੁਤ ਸਾਰੀਆਂ ਚੀਜ਼ਾਂ ਹਨ। ਸਮਝਦਾਰ ਨੂੰ ਇਸ਼ਾਰਾ ਕਾਫ਼ੀ ਹੈ। ਜੇਕਰ ਉਹ ਚੀਜ਼ ਤੁਸੀਂ ਇਨ੍ਹਾਂ ਨੂੰ ਦਿਓਗੇ ਤਾਂ ਯਕੀਨਨ ਤੁਸੀਂ ਬੱਚੇ ਨੂੰ ਇੰਪਰੂਵ ਕਰ ਸਕੋਗੇ।
ਸਵਾਲ: ਪੂਜਨੀਕ ਗੁਰੂ ਜੀ ਮੈਂ ਇਸ ਗੱਲ ਸਬੰਧੀ ਕਨਫਿਊਜ਼ ਹਾਂ ਕਿ ਬੱਚੇ ਲਈ ਹੋਸਟਲ ਲਾਈਫ ਸਹੀ ਹੈ ਜਾਂ ਡੇ-ਸਕਾਲਰ ਲਾਈਫ ਵਧੀਆ ਹੈ? ਤੁਹਾਡੇ ਆਸ਼ਰਮ ਦੇ (ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ) ਸਕੂਲ ਬੈਸਟ ਹਨ। ਮੇਰੇ ਰਿਲੇਟਿਵ ਦਾ ਬੱਚਾ ਕਿਸੇ ਹੋਸਟਲ ’ਚ ਸੀ ਤੇ ਉੱਥੇ ਛੋਟੇ-ਛੋਟੇ ਬੱਚੇ ਵੀ ਨਸ਼ਾ ਕਰ ਰਹੇ ਸਨ। ਇਸ ਲਈ ਕੀ ਹੱਲ ਹੋਵੇ?
ਪੂਜਨੀਕ ਗੁਰੂ ਜੀ ਦਾ ਜਵਾਬ: ਆਸ਼ਰਮ ’ਚ ਤਾਂ ਬੱਚੇ ਬਿਲਕੁਲ ਸੇਫ਼ ਹਨ। ਉੱਥੇ ਫੋਨ ਵੀ ਨਹੀਂ ਹੁੰਦੇ ਤੇ ਟੀ। ਵੀ। ਵੀ ਨਹੀਂ ਹੁੰਦੇ। ਇੱਕ ਗੁਰੂਕੁਲ ਵਾਂਗ ਉਹ ਸਕੂਲ ਹਨ। ਜਿਵੇਂ ਸਾਡੇ ਪੁਰਾਤਨ ਪਵਿੱਤਰ ਵੇਦਾਂ ’ਚ ਦੱਸਿਆ ਗਿਆ ਹੈ ਅਤੇ ਇੱਕ ਟਾਈਮ ਤਾਂ ਅਜਿਹਾ ਵੀ ਸੀ ਕਿ ਉੱਥੋਂ ਦੇ ਬੱਚੇ ਪੂਰੇ ਏਸ਼ੀਆ ਦੇ ਮੈਡਲਾਂ ’ਚੋਂ 10 ਪਰਸੈਂਟ ਉਹ ਜਿੱਤ ਕੇ ਲਿਆਉਂਦੇ ਸਨ ਪੂਰੇ ਇੰਡੀਆ ਲਈ ਅਤੇ ਪੜ੍ਹਾਈ ’ਚ ਵੀ ਉਹ ਮੈਰਿਟ ਹੋਲਡਰ ਹਨ। ਬਹੁਤ ਜ਼ਿਆਦਾ ਵਧੀਆ ਪੜ੍ਹਾਈ ਹੁੰਦੀ ਹੈ ਪਰ ਹੋਰ ਥਾਵਾਂ ਬਾਰੇ ਤੁਸੀਂ ਕਹਿੰਦੇ ਹੋ ਤਾਂ ਪਹਿਲਾਂ ਤੁਹਾਨੂੰ ਜਾ ਕੇ ਚੈੱਕ ਕਰਨਾ ਚਾਹੀਦਾ ਹੈ ਕਿ ਉੱਥੇ ਨਸ਼ਾ ਜਾਂ ਅਜਿਹਾ ਕੁਝ ਤਾਂ ਨਹੀਂ ਹੈ। ਫੀਡਬੈਕ ਲਓ, ਇੱਕਦਮ ਹੋਸਟਲ ’ਚ ਨਾ ਪਾਓ ਬੱਚੇ ਨੂੰ। ਅਤੇ ਫਿਰ ਲੱਗੇ ਕਿ ਅਜਿਹਾ ਡਾਊਟ ਹੈ ਤਾਂ ਫਿਰ ਡੇ-ਸਕਾਲਰ ’ਚ ਕੋਈ ਦਿੱਕਤ ਨਹੀਂ ਹੈ ਜੇਕਰ ਤੁਹਾਡੇ ਆਸ-ਪਾਸ ਸਕੂਲ ਹੈ ਤਾਂ। ਪਰ ਉਸ ’ਚ ਵੀ ਧਿਆਨ ਜ਼ਰੂਰੀ ਹੈ ਸੋਹਬਤ ਦਾ, ਕਿਉਂਕਿ ਉਹ ਬੱਸ ’ਚ ਟਰੈਵਲ ਕਰਨਗੇ ਜਾਂ ਜਿਸ ’ਚ ਵੀ। ਨਸ਼ਾ ਤਾਂ ਹਰ ਜਗ੍ਹਾ ਹੈ ਅੱਜ, ਅਜਿਹਾ ਗੰਦਾ ਟਾਈਮ ਆ ਗਿਆ ਹੈ। ਪਰ ਉਸ ਤੋਂ ਬਚਾਅ ਲਈ ਬੱਚੇ ਲਈ ਟਾਈਮ ਦੇਣਾ ਬੈਸਟ ਤਰੀਕਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ