ਸਮਾਜ ਸੁਧਾਰ ’ਚ ਪੂਜਨੀਕ ਗੁਰੂ ਜੀ ਦਾ ਇਤਿਹਾਸਕ ਯੋਗਦਾਨ
(ਸੱਚ ਕਹੂੰ ਨਿਊਜ਼) ਸਰਸਾ। ਸੰਤ, ਪੀਰ-ਫਕੀਰ ਰੱਬ ਦੀ ਰਜ਼ਾ ’ਚ ਰਹਿਣ ਵਾਲੇ ਹੰੁਦੇ ਹਨ ਉਹਨਾਂ ਨੂੰ ਭਾਵੇਂ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇ ਪਰ ਪ੍ਰਭੂ ਦਾ ਸੰਦੇਸ਼, ਪਿਆਰ ਉਹਨਾਂ ਦੇ ਦਿਲ ’ਚ ਸਮੁੰਦਰ ਵਾਂਗ ਠਾਠਾਂ ਮਾਰਦਾ ਹੈ ਉਸ ਦੀ ਬਣਾਈ ਸ੍ਰਿਸ਼ਟੀ ਨਾਲ ਪਿਆਰ ਤੇ ਸੇਵਾ ਹੀ ਉਹਨਾਂ ਦਾ ਧਰਮ ਹੁੰਦਾ ਹੈ ਉਹਨਾਂ ਨੂੰ ਆਪਣਾ ਫਿਕਰ ਨਹੀਂ, ਸਗੋਂ ਇਨਸਾਨੀਅਤ ਦਾ ਫਿਕਰ ਹੰੁਦਾ ਹੈ ਭਲਾਈ ਤੋਂ ਬਿਨਾ ਕਿਸੇ ਹੋਰ ਗੱਲ ਨਾਲ ਉਨ੍ਹਾਂ ਦਾ ਵਾਸਤਾ ਨਹੀਂ ਹੁੰਦਾ।
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 40 ਦਿਨਾਂ ਦੀ ਪੈਰੋਲ ’ਤੇ ਬਰਨਾਵਾ ਪਧਾਰੇ ਤਾਂ ਆਪ ਜੀ ਨੇ ਆਉਂਦਿਆਂ ਹੀ ਸਮਾਜ ਸੇਵਾ ਦਾ ਸਮੁੰਦਰ ਵਹਾ ਦਿੱਤਾ ਬੀਤੇ ਦਿਨ ਭਾਵੇਂ ਪੂਜਨੀਕ ਗੁਰੂ ਜੀ ਸੁਨਾਰੀਆ, ਰੋਹਤਕ ਪਰਤ ਗਏ ਪਰ ਆਪ ਜੀ ਦੀਆਂ ਮੁਬਾਰਕ ਮੁਹਿੰਮਾਂ ਨੇ ਕਰੋੜਾਂ ਲੋਕਾਂ ਨੂੰ ਨੇਕੀ ਦੇ ਰਾਹ ਪਾ ਦਿੱਤਾ ਹੈ। ਆਪ ਜੀ ਦੀ ਪ੍ਰੇਰਨਾ ਨਾਲ ਸਾਧ-ਸੰਗਤ ਨੇ ਨਸ਼ਿਆਂ ’ਚ ਰੁੜ੍ਹ ਰਹੇ ਲੱਖਾਂ ਨੌਜਵਾਨਾਂ ਦਾ ਨਸ਼ਾ ਛੁਡਵਾਇਆ ਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ, ਜਿਹੜੇ ਨੌਜਵਾਨ ਰੋਜ਼ਾਨਾ 5-6 ਹਜ਼ਾਰ ਰੁਪਏ ਦਾ ਨਸ਼ਾ ਕਰਦੇ ਸਨ, ਜਿਨਾਂ ਦੇ ਮਾਪੇ ਦੁਖੀ ਸਨ ਉਨ੍ਹਾਂ ਦਾ ਨਸ਼ਾ ਛੁਡਵਾਇਆ ਗੱਲ ਨਸ਼ਾ ਛੁਡਵਾਉਣ ਤੱਕ ਨਹੀਂ ਮੁੱਕੀ ਸਗੋਂ ਉਨ੍ਹਾਂ ਲਈ ਪੌਸ਼ਟਿਕ ਖੁਰਾਕ ਦਾ ਵੀ ਪ੍ਰਬੰਧ ਕੀਤਾ।
ਪੂਜਨੀਕ ਗੁਰੂ ਜੀ ਨੇ ਦੋ ਹੋਰ ਗੀਤ ਨਸ਼ਿਆਂ ਖਿਲਾਫ ਲਾਂਚ ਕੀਤੇ ਜੋ ਥੀਮ ਗੀਤ ਵਾਂਗ ਘਰ-ਘਰ ਗੂੰਜ ਰਹੇ ਹਨ ਨਸ਼ਾ ਛੁਡਵਾਏ ਨੌਜਵਾਨਾਂ ਦੀਆਂ ਮਾਵਾਂ ਅਤੇ ਪਰਿਵਾਰ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕਰਦੇ ਨਹੀਂ ਥੱਕਦੇ। ਆਪ ਜੀ ਵੱਲੋਂ ਚਲਾਈ ਗਈ ਨਸ਼ੇ ਵਿਰੋਧੀ ਮੁਹਿੰਮ ਦਾ ਅਜਿਹਾ ਪ੍ਰਭਾਵ ਪਿਆ ਕਿ ਪੰਜਾਬ, ਹਰਿਆਣਾ, ਉੱਤਰ-ਪ੍ਰਦੇਸ਼, ਉੱਤਰਾਖੰਡ, ਹਿਮਾਚਲ, ਰਾਜਸਥਾਨ ਸਮੇਤ ਕਈ ਹੋਰ ਸੂਬਿਆਂ ਦੀਆਂ ਪੰਚਾਇਤਾਂ ਨੇ ਨਸ਼ਾ ਵਿਰੋਧੀ ਮੁਹਿੰਮਾਂ ਵਿੱਢ ਦਿੱਤੀਆਂ ਹਨ ਪੂਜਨੀਕ ਗੁਰੂ ਜੀ ਨੇ ਲੱਖਾਂ ਨੌਜਵਾਨਾਂ ਦਾ ਨਸ਼ਾ ਤਾਂ ਛੁਡਵਾਇਆ ਹੈ ਪਰ ਵੱਡੀ ਗੱਲ ਇਹ ਹੈ ਕਿ ਸਮਾਜ ’ਚ ਇੱਕ ਲੋਕ ਅੰਦੋਲਨ ਚਲਾ ਦਿੱਤਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਨਸ਼ਿਆਂ ਤੋਂ ਬਚੀਆਂ ਰਹਿਣ ਵਿਅਕਤੀ ਨੂੰ ਬਦਲਣਾ ਹੋਰ ਗੱਲ ਹੈ ਤੇ ਸਮਾਜ ਦੀ ਸੋਚ ਬਦਲਣਾ ਇਤਿਹਾਸਕ ਘਟਨਾ ਹੁੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ