ਕੀਤੀ ਸਾਂਭ-ਸੰਭਾਲ | Welfare Work
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਬਲਾਕ ਸੰਗਰੂਰ ਦੇ ਮੈਂਬਰਾਂ ਨੇ ਇਸ ਸਾਲ ਹੁਣ ਤੱਕ 5ਵੇਂ ਮੰਦਬੁੱਧੀ ਵਿਅਕਤੀ ਨੂੰ ਪਿੰਗਲਵਾੜੇ ਵਿੱਚ ਦਾਖਲ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਗਰੂਰ ਦੇ ਪ੍ਰੇਮੀ ਜੁਗਰਾਜ ਸਿੰਘ ਰਿਟਾ. ਇੰਸਪੈਕਟਰ ਸੰਗਰੂਰ ਨੇ ਦੱਸਿਆ ਕਿ ਸੋਹੀਆਂ ਰੋਡ ਸੰਗਰੂਰ ਇੱਕ ਮੰਦਬੁੱਧੀ ਨੌਜਵਾਨ ਉਮਰ ਕਰੀਬ 35 ਸਾਲ, ਪ੍ਰੇਮ ਸ਼ਨੀ ਇੰਸਾਂ, ਨੂਰ ਇੰਸਾਂ ਨੂੰ ਮਿਲਿਆ, ਜਿਨ੍ਹਾਂ ਨੇ ਉਸ ਨੂੰ ਬਾਕੀ ਟੀਮ ਦੇ ਮੈਂਬਰ ਹਰਵਿੰਦਰ ਬੱਬੀ ਧੀਮਾਨ, ਨਾਹਰ ਸਿੰਘ ਕਾਲਾ, ਪ੍ਰਦੀਪ ਇੰਸਾਂ, ਬੱਬੂ ਇੰਸਾਂ ਖੁਰਾਣਾ ਦੀ ਸਹਾਇਤਾ ਨਾਲ ਸੰਭਾਲਿਆ।
ਟੀਮ ਨੇ ਮੰਦਬੁੱਧੀ ਲੜਕੇ ਨੂੰ ਨਾਮ ਚਰਚਾ ਘਰ ਸੰਗਰੂਰ ਲਿਜਾਕੇ ਖਾਣਾ ਖਵਾਇਆ ਤੇ ਨੁਹਾ ਕੇ ਨਵੇਂ ਕੱਪੜੇ ਪਹਿਨਾਏ। ਮੰਦਬੁੱਧੀ ਬੋਲਣ ਚੱਲਣ ਤੋਂ ਵੀ ਅਸਮਰਥ ਹੈ। ਜਿਸ ਦਾ ਅਜੇ ਪਤਾ ਨਹੀਂ ਚੱਲ ਸਕਿਆ ਕਿ ਕਿੱਥੋਂ ਦਾ ਹੈ। ਸੰਗਰੂਰ ਟੀਮ ਨੇ ਉਸ ਨੂੰ ਥਾਣੇ ਇਤਲਾਹ ਦੇ ਕੇ ਮੈਡੀਕਲ ਕਰਵਾ ਕੇ ਅੱਗੇ ਸਾਂਭ-ਸੰਭਾਲ ਲਈ ਲੋਕਲ ਮੇਨ ਪਿੰਗਲਵਾੜਾ ਸੰਸਥਾ ਕੋਲ ਦਾਖਲ ਕਰਾ ਦਿੱਤਾ ਹੈ, ਜਿੱਥੇ ਉਸ ਦਾ ਮਾਨਸਿਕ ਇਲਾਜ ਵੀ ਹੋਵੇਗਾ ਜੁਗਰਾਜ ਸਿੰਘ ਨੇ ਦੱਸਿਆ ਕਿ ਸੰਗਰੂਰ ਬਲਾਕ ’ਚੋਂ ਇਹ ਇਸ ਸਾਲ ਦਾ ਪੰਜਵਾਂ ਮੰਦਬੁੱਧੀ ਹੈ, ਜਿਸ ਦੀ ਸੰਭਾਲ ਕੀਤੀ ਗਈ ਹੈ। (Welfare Work)
ਟੀਮ ਵੱਲੋਂ ਇਹ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਨੂੰ ਵੀ ਮੰਦਬੁੱਧੀ ਲਾਵਾਰਸ ਘੁੰਮਦਾ ਮਿਲੇ ਤਾਂ ਬਲਾਕ ਸੰਗਰੂਰ ਦੀ ਜ਼ਿੰਮੇਵਾਰ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ ਤੇ ਟੀਮ ਉਸ ਦੀ ਸੰਭਾਲ ਕਰੇਗੀ। ਇਹ ਸਮਾਜ ਭਲਾਈ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਿੱਤੀ ਪ੍ਰੇਰਨਾ ਅਨੁਸਾਰ ਸੰਗਰੂਰ ਟੀਮ ਕਰ ਰਹੀ ਹੈ।