(ਸੱਚ ਕਹੂੰ ਨਿਊਜ਼) ਤ੍ਰਿਪੁਰਾ। ਉੱਤਰ-ਪੂਰਬੀ 3 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ (2023 Election Result ) ਦੀ ਗਿਣਤੀ ਜਾਰੀ ਹੈ। ਭਾਰਤ ਦੇ 3 ਉੱਤਰ-ਪੂਰਬੀ ਰਾਜਾਂ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਵਿਧਾਨ ਸਭਾ ਚੋਣ ਨਤੀਜਿਆਂ ਦੀ ਸਥਿਤੀ ਹੁਣ ਲਗਭਗ ਸਪੱਸ਼ਟ ਹੋ ਗਈ ਹੈ। ਤ੍ਰਿਪੁਰਾ ਵਿੱਚ ਭਾਜਪਾ ਪੂਰਨ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। ਚੋਣ ਕਮਿਸ਼ਨ ਦੇ ਤਾਜ਼ਾ ਨਤੀਜਿਆਂ ਅਤੇ ਰੁਝਾਨਾਂ ਮੁਤਾਬਕ ਭਾਜਪਾ ਨੇ ਸੂਬੇ ਦੀਆਂ 60 ਮੈਂਬਰੀ ਵਿਧਾਨ ਸਭਾ ਸੀਟਾਂ ਵਿੱਚੋਂ 32 ‘ਤੇ ਜਿੱਤ ਦਰਜ ਕੀਤੀ ਹੈ, ਜਦਕਿ ਉਹ 2 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਅਤੇ ਖੱਬੇ ਪੱਖੀ ਗਠਜੋੜ 14 ਸੀਟਾਂ ਤੱਕ ਸੀਮਤ ਨਜ਼ਰ ਆ ਰਿਹਾ ਹੈ।
#WATCH | Celebrations begin at Meghalaya CM and National People's Party (NPP) chief Conrad Sangma's residence in Shillong.
As per official EC trends, the party has won 6 and is leading on 19 of the total 59 seats in fray. #MeghalayaElections2023 pic.twitter.com/suFhQPB0Fz
— ANI (@ANI) March 2, 2023
ਜ਼ਿਆਦਾਤਰ ਸੀਟਾਂ ‘ਤੇ ਨਤੀਜੇ ਆ ਗਏ ਹਨ ਅਤੇ ਕਈਆਂ ‘ਤੇ ਸਿਆਸੀ ਪਾਰਟੀਆਂ ਨੇ ਲੀਡ ਲੈ ਲਈ ਹੈ। ਦੋਵਾਂ ਦੇ ਆਧਾਰ ‘ਤੇ ਸਾਹਮਣੇ ਆ ਰਹੀ ਤਸਵੀਰ ਮੁਤਾਬਿਕ ਭਾਜਪਾ ਗਠਜੋੜ ਨੂੰ ਨਾਗਾਲੈਂਡ ‘ਚ 36 ਅਤੇ ਤ੍ਰਿਪੁਰਾ ‘ਚ 34 ਸੀਟਾਂ ਮਿਲ ਰਹੀਆਂ ਹਨ। ਮੇਘਾਲਿਆ ਵਿੱਚ ਐਨਪੀਪੀ ਨੂੰ ਫਿਲਹਾਲ 25 ਸੀਟਾਂ ਮਿਲ ਰਹੀਆਂ ਹਨ। ਪਹਿਲੀ ਵਾਰ ਚੋਣ ਲੜਦਿਆਂ ਟਿਪਰਾ ਮੋਥਾ ਪਾਰਟੀ ਨੇ ਜਨਜਾਤੀ ਖੇਤਰਾਂ ਵਿੱਚ ਭਾਜਪਾ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਦੇ 12 ਉਮੀਦਵਾਰ ਜਿੱਤੇ ਹਨ। ਮੁੱਖ ਮੰਤਰੀ ਮਾਨਿਕ ਸਾਹਾ ਵੀ ਕਸਬਾ ਬਾਰਦੋਵਾਲੀ ਸੀਟ ਤੋਂ ਜਿੱਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।