ਲੰਚ ਤੋਂ ਪਹਿਲਾਂ ਹੀ ਭਾਰਤ ਦੀਆਂ ਡਿੱਗੀਆਂ 6 ਵਿਕਟਾਂ, ਕੋਹਲੀ ਆਊਟ

IND vs AUS

ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ | IND vs AUS

ਇੰਦੌਰ (ਏਜੰਸੀ)। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਸਟਰੇਲੀਆ ਦੇ ਵਿਰੁੱਧ ਬਾਰਡਰ-ਗਾਵਸਕਰ ਟਰਾਫ਼ੀ ਦੇ ਤੀਜੇ ਟੈਸਟ ’ਚ ਬੁੱਧਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਰੋਹਿਤ ਨੇ ਟਾਸ ਤੋਂ ਬਾਅਦ ਕਿਹਾ, ਅਸੀਂ ਪਹਿਲਾਂ ਬੱਲੇਬਾਜ਼ੀ ਕਰਾਂਗੇ। ਇਸ ਡਰੈਸਿੰਗ ਰੂਮ ’ਚ ਹੌਸਲਾ ਕਾਫ਼ੀ ਵਧਿਆ ਹੋਇਆ ਹੈ। ਖਿਡਾਰੀਆਂ ਨੂੰ ਆਪਣੇ ਕੌਸ਼ਲ ’ਤੇ ਭਰੋਸਾ ਹੈ ਜੋ ਅੱਗੇ ਵਧਣ ਲਈ ਅੰਗੀ ਗੱਲ ਹੈ। ਅਸੀਂ ਕਾਫ਼ੀ ਵਿਕਟਾਂ ਖੇਡੀਆਂ ਹਨ ਪਰ ਇਹ ਪਿੱਚ ਥੋੜ੍ਹੀ ਵੱਖਰੀ ਹੈ। ਪਿੱਚ ਥੋੜ੍ਹੀ ਸੁੱਕੀ ਦਿਸ ਰਹੀ ਹੈ ਅਤੇ ਸਾਨੂੰ ਇਸ ਦੇ ਅਨੁਸਾਰ ਢਲਣਾ ਹੋਵੇਗਾ। ਅਸੀਂ ਟੀਮ ’ਚ ਦੋ ਬਦਲਾਅ ਕੀਤੇ ਹਨ।

ਕੇਐੱਲ ਰਾਹੁਲ ਦੀ ਜਗ੍ਹਾ ਸ਼ੁਭਮਨ ਗਿੱਲ ਆਏ ਹਨ। ਅਸੀਂ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਅਤੇ ਉਮੇਸ਼ ਯਾਦਵ ਨੂੰ ਟੀਮ ’ਚ ਜਗ੍ਹਾ ਦਿੱਤੀ ਹੈ। ਉਥੇ ਹੀ ਇੰਦੌਰ ਟੈਸਟ ’ਚ ਭਾਰਤੀਕਟੀਮ ਲਈ ਕੁਝ ਚੰਗੀ ਖ਼ਬਰ ਨਹੀਂ ਆ ਰਹੀ, ਵਿਰਾਟ ਕੋਹਲੀ ਵੀ ਕੁਝ ਦੇਰ ਪਿੱਚ ’ਤੇ ਟਿਕਣ ਤੋਂ ਬਾਅਦ ਆਊਟ ਹੋ ਗਏ ਹਨ। ਵਿਰਾਟ ਕੋਹਲੀ 22 ਦੌੜਾਂ ਬਣਾ ਕੇ ਮਰਫ਼ੀ ਦਾ ਸ਼ਿਕਾਰ ਹੋਏ, ਉਹ ਐੱਲਬੀਡਬਲਿਊ ਆਊਟ ਹੋਏ। ਭਾਰਤ ਦਾ ਸਕੋਰ 70 ਦੌੜਾਂ ’ਤੇ 6 ਵਿਕਟਾਂ ਹੋ ਗਿਆ। ਹੁਣ ਕ੍ਰੀਜ ’ਤੇ ਕੇਐੱਸ ਭਾਰਤ ਅਤੇ ਅਕਸ਼ਰ ਪਟੇਲ ਹਨ।

ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਕਿਹਾ ਕਿ ਪਿੱੱਚ ਕਾਫ਼ੀ ਸੁੱਕੀ ਲੱਗ ਰਹੀ ਹੈ ਅਤੇ ਕੋਈ ਹੈਰਾਨੀ ਨਹੀਂ ਕਿ ਰੋਹਿਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਉਮੀਦ ਹੈ ਕਿ ਅਸੀਂ ਜਲਦੀ ਹੀ ਆਪਣੇ ਕੌਸ਼ਲ ਦਾ ਪਰਦਰਸ਼ਨ ਕਰ ਸਕਣਗ ਅਤੇ ਭਾਰਤੀ ਬੱਲੇਬਾਜ਼ਾਂ ਨੂੰ ਬਦਾਅ ’ਚ ਆਊਟ ਕਰ ਸਕਣਗੇ। ਇਹ ਬ੍ਰੇਕ ਸਾਡੇ ਲਹੀ ਚੰਗੇ ਸਮੇਂ ’ਤੇ ਆਈ ਹੈ, ਜਾਹਿਰ ਤੌਰ ’ਤੇ ਪਿਛਲੇ ਮੈਚ ਦੀ ਹਾਰ ਨਿਰਾਸ਼ਾਜਨਕ ਰਹੀ। ਖਿਡਾਰੀਆਂ ਦੇ ਕੋਲ ਤਿਆਰੀ ਕਰ ਕੇ ਵਾਪਸ ਆਉਣ ਦਾ ਸਮਾਂ ਸੀ। ਅਸੀਂ ਪੈਟੀ (ਪੈਟ ਕਰਮਿਸ) ਬਾਰੇ ਸੋਚ ਰਹੇ ਹਾਂ, ਉਸ ਦੀ ਮਾਂ ਦੀ ਤਬੀਅਤ ਖਰਾਬ ਹੈ ਅਤੇ ਉਸ ਨੂੰ ਘਰ ਜਾਣਾ ਪਿਆ। ਅਸੀਂ ਟੀਮ ’ਚ ਦੋ ਬਦਲਾਅ ਕੀਤੇ ਹਨ, ਮਿਚੇਲ ਸਟਾਰਕ ਅਤੇ ਕੈਮਰਨ ਗ੍ਰੀਸ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।