ਸਰਸਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਐਮਐਸਜੀ ਮਹਾਂ ਰਹਿਮੋ ਕਰਮ (ਗੁਰੂਗੱਦੀਨਸ਼ੀਨੀ) ਦਿਵਸ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ’ਚ ਐੱਮਐੱਸਜੀ ਭੰਡਾਰਾ ਸਾਧ-ਸੰਗਤ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੀ ਹੈ। ਸਾਧ-ਸੰਗਤ ਸੋਮਵਾਰ ਰਾਤ ਤੋਂ ਹੀ ਆਉਣੀ ਸ਼ੁਰੂ ਹੋ ਗਈ ਸੀ ਅਤੇ ਖ਼ਬਰ ਲਿਖੇ ਜਾਣ ਤੱਕ ਲਗਾਤਾਰ ਆ ਰਹੀ ਹੈ। ਸੜਕਾਂ ’ਤੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਹੈ। (Msg Bhandara)
ਸਾਧ-ਸੰਗਤ ਦੇ ਇਕੱਠ ਨੂੰ ਦੇਖਦਿਆਂ ਪਾਣੀ ਸੰਮਤੀ ਦੇ ਸੇਵਾਦਾਰਾਂ ਨੇ ਵੀ ਬਾਖੂਬੀ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਹੋਈ ਹੈ। ਨਾਲ ਹੀ ਪੰਡਾਲ ’ਚ ਸੇਵਾਦਾਰ ਟ੍ਰੇ ਨਾਲ ਵੀ ਪਾਣੀ ਪਿਆ ਰਹੇ ਹਨ। ਇਸ ਤੋਂ ਇਲਾਵਾ ਸਫ਼ਾਈ ਸੰਮਤੀ ਦੇ ਸੇਵਾਦਾਰ ਵੀ ਬੇਮਿਸਾਲ ਸੇਵਾ ਦੀ ਭਾਵਨਾ ਦਿਖਾ ਰਹੇ ਹਨ। ਇਸ ਦੌਰਾਨ ਜਗ੍ਹਾ-ਜਗ੍ਹਾ ’ਤੇ ਡਸਟਬਿਨ ਰੱਖੇ ਗਏ ਹਨ ਜਿੱਥੇ ਵੀ ਥੋੜ੍ਹਾ ਜਿਹਾ ਕੂੜਾ ਦਿਸਦਾ ਹੈ ਸੇਵਾਦਾਰ ਤੁਰੰਤ ਸਾਫ਼ ਕਰ ਦਿੰਦੇ ਹਨ।
ਜ਼ਿਕਰਯੋਗ ਹੈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼ ਭਰ ਵਿੱਚ ਸਫ਼ਾਈ ਮਹਾਂ ਅਭਿਆਨ ਚਲਾ ਕੇ ਦੇਸ਼ ਨੂੰ ਸਾਫ਼-ਸੁਥਰਾ ਬਣਾਉਣ ਲਈ ਸਮੇਂ-ਸਮੇਂ ’ਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਲਈ ਸਫਾਈ ਪਸੰਦ ਡੇਰਾ ਸ਼ਰਧਾਲੂਆਂ ਦੀ ਚਰਚਾ ਦੁਨੀਆਂ ਭਰ ਵਿੱਚ ਹੁੰਦੀ ਹੈ।