ਚੰਡੀਗੜ੍ਹ/ ਮੋਹਾਲੀ (ਐੱਮ ਕੇ ਸ਼ਾਇਨਾ)। ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਨੂੰ ਮਾਰਨ ਦੇ ਇਰਾਦੇ ਨਾਲ ਨਕਾਬਪੋਸ਼ ਹਮਲਾਵਰ ਭੇਜਣ ਵਾਲੇ ਅਤੇ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਸੱਤਪਾਲ ਉਰਫ ਸੱਤਾ ਦੀ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab And Haryana High Court) ਵਿੱਚ ਅਗਾਊਂ ਜ਼ਮਾਨਤ ’ਤੇ ਸੁਣਵਾਈ ਹੋਈ। ਸ਼ਿਕਾਇਤਕਰਤਾ ਵੀਰੇਸ਼ ਸ਼ਾਂਡਿਲਿਆ ਦੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਅਤੁਲ ਲਖਨਪਾਲ ਪੇਸ਼ ਹੋਏ। ਜਿੱਥੇ ਸਤਪਾਲ ਸੱਤਾ ਦੇ ਵਕੀਲ ਨੇ ਉਸ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ।
ਸਤਪਾਲ ਸੱਤਾ ਖਿਲਾਫ 16 ਗੰਭੀਰ ਮਾਮਲੇ ਦਰਜ
ਦੂਜੇ ਪਾਸੇ ਵੀਰੇਸ਼ ਸ਼ਾਂਡਿਲਿਆ ਦੇ ਵਕੀਲ ਅਤੁਲ ਲਖਨਪਾਲ ਅਤੇ ਰਾਜ ਦੇ ਵਕੀਲ ਨੇ ਕਿਹਾ ਕਿ ਸਤਪਾਲ ਸੱਤਾ ਅਪਰਾਧਿਕ ਅਕਸ ਦਾ ਹੈ ਅਤੇ ਉਸ ਖਿਲਾਫ 16 ਗੰਭੀਰ ਮਾਮਲੇ ਦਰਜ ਹਨ ਅਤੇ ਸਟੇਟ ਕੌਸਲ ਨੇ ਦੱਸਿਆ ਕਿ ਮੁਲਜ਼ਮ ਗੈਂਗਸਟਰਾਂ ਦੇ ਸੰਪਰਕ ‘ਚ ਹੈ ਅਤੇ ਉਸ ਕੋਲੋਂ 3 ਕਾਰਾਂ ਅਤੇ ਮਾਸਕ ਅਤੇ ਹੋਰ ਸਮਾਨ ਬਰਾਮਦ ਕਰਨਾ ਹੈ ਅਤੇ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਮੁਲਜ਼ਮ ਸਤਪਾਲ ਸੱਤਾ ਨੂੰ ਹਿਰਾਸਤ ‘ਚ ਲੈ ਕੇ ਪੁੱਛਣਾ ਚਾਹੁੰਦੀ ਹੈ ਕਿ ਸਤਪਾਲ ਸੱਤਾ ਦਾ ਵੀਰੇਸ਼ ਸ਼ਾਂਡਿਲਿਆ ’ਤੇ ਹਮਲਾ ਕਰਨ ਦਾ ਕੀ ਇਰਾਦਾ ਸੀ।
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿਦਵਾਨ ਜੱਜ ਰਾਜੇਸ਼ ਭਾਰਦਵਾਜ ਦੀ ਅਦਾਲਤ ਨੇ ਸਤਪਾਲ ਉਰਫ ਸੱਤਾ ਦੀ ਅਗਾਊਂ ਜ਼ਮਾਨਤ ਰੱਦ ਕਰਦਿਆਂ ਉਸ ਨੂੰ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ। ਜਿਕਰਯੋਗ ਹੈ ਕਿ ਸਤਪਾਲ ਸੱਤਾ ਨੇ ਵੀ 13 ਫਰਵਰੀ ਨੂੰ ਅੰਬਾਲਾ ਦੀ ਸੈਸ਼ਨ ਕੋਰਟ ਵਿਚ ਸੰਜੇ ਸੰਧੀਰ ਦੀ ਅਦਾਲਤ ਵਿਚ ਅਗਾਊਂ ਜ਼ਮਾਨਤ ਦਾਇਰ ਕੀਤੀ ਸੀ, ਜਿੱਥੇ ਵੀਰੇਸ਼ ਸ਼ਾਂਡਿਲਿਆ ਨੇ ਖੁਦ ਆਪਣਾ ਪੱਖ ਪੇਸ਼ ਕੀਤਾ ਸੀ ਅਤੇ ਅਦਾਲਤ ਨੇ ਵੀਰੇਸ਼ ਸ਼ਾਂਡਿਲਿਆ ਅਤੇ ਪੁਲਿਸ ਅਤੇ ਰਾਜ ਦੀਆਂ ਜ਼ੋਰਦਾਰ ਦਲੀਲਾਂ ਨੂੰ ਸਵੀਕਾਰ ਕੀਤਾ ਸੀ।
ਬਹਿਸ ਤੋਂ ਬਾਅਦ ਦੋਸ਼ੀ ਸਤਪਾਲ ਸੱਤਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ। ਉਦੋਂ ਤੋਂ ਅੰਬਾਲਾ ਪੁਲਿਸ ਸਤਪਾਲ ਸੱਤਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਸੀਨੀਅਰ ਐਡਵੋਕੇਟ ਅਤੁਲ ਲਖਨਪਾਲ ਦੇ ਨਾਲ ਐਡਵੋਕੇਟ ਏਐਸ ਚਾਹਲ ਅਤੇ ਐਡਵੋਕੇਟ ਵਾਸੁਰੰਜਨ ਸ਼ਾਂਡਿਲਿਆ ਵੀ ਹਾਈਕੋਰਟ ਵਿੱਚ ਪੇਸ਼ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।