ਗੈਂਗਸਟਰ-ਟੈਰਰ ਫੰਡਿੰਗ ਦੇ ਕਮਾਮਲੇ ’ਚ ਕਾਰਵਾਈ, ਕਈ ਹਥਿਆਰ ਬਰਾਮਦ: ਪਾਕਿਸਤਾਨ ਕਨੈਕਸ਼ਨ ਮਿਲਿਆ
ਨਵੀਂ ਦਿੱਲੀ (ਏਜੰਸੀ)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਭਾਵ ਐੱਨਆਈਏ ਨੇ ਮੰਗਲਵਾ ਸਵੇਰੇ ਅੱਠ ਰਾਜਾਂ ’ਚ ਛਾਪੇਮਾਰੀ ਕੀਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ’ਤੇ ਇਹ ਰੇਡ ਹੋਈ ਹੈ। ਨਿਊਜ਼ ਏਜੰਸੀ ਐੱਨਆਈਏ ਦੇ ਮੁਤਾਬਿਕ ਐੱਨਆਈਏ (NIA Raids) ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਮੱਧ ਪ੍ਰਦੇਸ਼, ਗੁਜਰਾਤ ਅਤੇ ਉੱਤਰ ਪ੍ਰਦੇਸ਼ ’ਚ ਇਕੱਠੀ ਕਾਰਵਾਈ ਕਰ ਰਹੀ ਹੈ। ਰਾਜਸਥਾਨ ’ਚ ਰੇਡ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨ ਕਨੈਕਸ਼ਨ ਮਿਲਿਆ ਹੈ।
ਸੂਤਰਾਂ ਮੁਤਾਬਿਕ ਜਾਂਚ ਏਜੰਸੀ ਇਹ ਕਾਰਵਾਈ ਲਾਰੈਂਸ ਅਤੇ ਵੱਖ-ਵੱਖ ਸੂਬਿਆਂ ’ਚ ਫੈਲੇ ਉਸ ਦੇ ਸਿੰਡੀਕੇਟ ਦੇ ਟੈਰਰ ਫੰਡਿੰਗ ’ਚ ਸ਼ਾਮਲ ਹੋਣ ਦੇ ਸਬੂਤ ਮਿਲਣ ਤੋਂ ਬਾਅਦ ਕਰ ਰਹੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ’ਚ ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ ਅਤੇ ਨੀਰਜ ਬਵਾਨਾ ਤੋਂ ਪੁੱਛਗਿੱਛ ’ਚ ਹਥਿਆਰ ਸਪਲਾਇਰ ਗਿਰੋਹ ਅਤੇ ਟੈਰਰ ਫੰਡਿੰਗ ਦੀ ਗੱਲ ਕਬੂਲੀ ਸੀ। ਖਬਰ ਇਹ ਵੀ ਹੈ ਕਿ ਐੱਨਆਈਏ ਦੀ ਰੇਡ ਦੌਰਾਨ ਕਈ ਥਾਵਾਂ ਤੋਂ ਹਥਿਆਰ ਵੀ ਮਿਲੇ ਹਨ।
ਐੱਨਆਈਏ ਸਤੰਬਰ 2022 ਤੋਂ ਹੁਣ ਤੱਕ ਪੰਜਾਬ ਹਰਿਆਣਾ ’ਚ ਐਕਟਿਵ ਗੈਂਗਸਟਰ ਲਾਰੈਂਸ, ਨੀਰਜ ਬਵਾਨਾ, ਬੰਬੀਹਾ ਸਮੇਤ ਉੱਤਰ ਭਾਰਤ ’ਚ ਫੈਲੇ ਇਨ੍ਹਾਂ ਦੇ ਸਿੰਡੀਕੇਟ ਨਾਲ ਜੁੜੈ ਲੋਕਾਂ ’ਤੇ ਐਕਸ਼ਨ ਲੈ ਚੁੱਕੀ ਹੈ।
ਪੰਜਾਬ : ਲਾਰੈਂਸ, ਲਖਬੀਰ ਅਤੇ ਗੋਲਡੀ ਬਰਾੜ ਦੇ ਗੁਰਗਿਆਂ ’ਤੇ ਐਕਸ਼ਨ
ਐੱਨਆਈਏ ਨੇ ਕੈਨੇਡਾ ’ਚ ਬੈਠ ਕੇ ਪੰਜਾਬ ’ਚ ਅੱਤਵਾਦ ਫੈਲਾ ਰਹੇ ਲਖਬੀਰ ਲੰਡਾ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਰੀਬੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਕੁਝ ਦਨਿ ਪਹਿਲਾਂ ਹੀ ਲਖਬੀਰ ਲੰਡਾ ਨੂੰ ਐੱਨਆਈਏ ਨੇ ਅੱਤਵਾਦੀ ਐਲਾਨਿਆ ਹੈ ਅਤੇ ਲਗਾਤਾਰ ਉਸ ਦੇ ਕਰੀਬੀਆਂ ’ਤੇ ਨਜ਼ਰੀ ਰੱਖੀ ਜਾ ਰਹੀ ਹੈ। ਉਨ੍ਹਾਂ ਦੇ ਹੀ ਟਿਕਾਣਿਆਂ ’ਤੇ ਐਨਆਈਏ ਨੇ ਰੇਡ ਕੀਤੀ ਹੈ।
ਰਾਜਸਥਾਨ : ਜੋਧਪੁਰ, ਸੀਕਰ ਸਮੇਤ ਚਾਰ ਜ਼ਿਲ੍ਹਿਆਂ ’ਚ ਰੇਡ
ਐਨਆਈਏ (NIA Raids) ਨੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ’ਚ ਰੇਡ ਕੀਤੀ ਹੈ। ਇਯ ’ਚ ਜੋਧਪੁਰ, ਸੀਕਰ, ਚੁਰੂ, ਝੁੰਝੁਨੂ ਸ਼ਾਮਲ ਹਨ। ਹਾਲ ਹੀ ’ਚ ਲਾਰੈਂਸ ਬਿਸ਼ਨੋਈ ਤੋਂ ਜੈਪੁਰ ਪੁਲਿਸ ਨੇ ਵੀ ਪੁੱਛਗਿੱਛ ਕੀਤੀ ਸੀ। ਲਾਰੈਂਸ ਦਾ ਪਾਕਿ ਕੁਨੈਕਸ਼ਨ ਅਤੇ ਲਾਰੈਂਸ ਦੇ ਗੁਰਗਿਆਂ ਵੱਲੋਂ ਹਥਿਆਰਾਂ ਦੀ ਤਸਕਰੀ ਇਸੇ ਨੂੰ ਦੇਖਦੇ ਹੋਏ ਐਨਆਈਏ ਦੀ ਟੀਮ ਨੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ ਛਾਪੇਮਾਰੀ ਕੀਤੀ ਹੈ।
ਗੁਜਰਾਤ : ਬਿਸ਼ਨੋਈ ਦੇ ਕਰੀਬੀ ਕੁਲਵਿੰਦਰ ਦੇ ਟਿਕਾਣੇ ’ਤੇ ਛਾਪੇਮਾਰੀ
ਗੁਜਰਾਤ ਦੇ ਗਾਂਧੀਧਾਮ ’ਚ ਐਨਆਈਏ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਹਿਯੋਗੀ ਕੁਲਵਿੰਦਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਕੁਲਵਿੰਦਰ ਕਈ ਸਾਲਾਂ ਤੋਂ ਬਿਸ਼ਨੋਈ ਦਾ ਸਹਿਯੋਗੀ ਹੈ। ਉਸ ਦੇ ਖਿਲਾਫ਼ ਬਿਸ਼ਨੋਈ ਗੈਂਗ ਦੇ ਲੋਕਾਂ ਦੀ ਮੱਦਦ ਕਰਨ ਦੇ ਦੋਸ਼ ’ਚ ਕਈ ਕੇਸ ਦਰਜ ਹਨ। ਐੱਨਆਈਏ ਦੇ ਸੂਤਰਾਂ ਨੇ ਖੁਲਾਸਾ ਕੀਤਾ ਕਿ ਕੁਲਵਿੰਦਰ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਨਾਲ ਵੀ ਜੁੜਿਆ ਹੈ।
ਹਰਿਆਣਾ : ਚਾਰ ਜ਼ਿਲ੍ਹਿਆਂ ’ਚ ਪਹੁੰਚੀ ਐਨਆਈਏ ਟੀਮ
ਹਰਿਆਣਾ ਦੇ ਨਾਰਨੌਲ ’ਚ ਗੈਂਗਸਟਰ ਚਿਕੂ, ਗੁਰੂਗ੍ਰਾਮ ’ਚ ਕੌਸ਼ਲ ਚੌਧਰੀ ਤੋਂ ਇਲਾਵਾ ਬਹਾਦਰਗੜ੍ਹ, ਸੋਨੀਪਤ, ਸਰਸਾ ’ਚ ਐੱਨਆਈਏ ਦੀ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਮੁਤਾਬਿਕ ਐਨਆਈਏ ਨੂੰ ਬਿਸ਼ਨੋਈ ਅਤੇ ਬਵਾਨਾ ਗੈਂਗ ਦੇ ਲੋਕਾਂ ਦੇ ਲਿੰਕ ਪਾਕਿਸਤਾਨ ਅਤੇ ਆਈਐਸਆਈ ਨਾਂਲ ਜੁੜੇ ਮਿਲੇ ਹਨ। ਹੁਣ ਤੱਕ ਜਿੰਨੇ ਵੀ ਗੈਂਗਸਟਰਾਂ ਨੂੰ ਯੂਏਪੀਏ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ੲੈਜੰਸੀ ਨੂੰ ਕਈ ਜਾਣਕਾਰੀਆਂ ਮਿਲੀਆਂ ਹਨ। ਗਿ੍ਰਫ਼ਤਾਰ ਕੀਤੇ ਗਏ ਗੈਂਗਸਟਰਾਂ ਨੇ ਦੰਸਿਆ ਕਿ ਬਿਸ਼ਨੋਈ ਅਤੇ ਬਵਾਨਾ ਗੈਂਗ ਨੂੰ ਪਾਕਿਸਤਾਨ ਤੋਂ ਫੰਡਿੰਗ ਕੀਤੀ ਜਾ ਰਹੀ ਹੈ, ਜਿਸ ਦੀ ਵਰਤੋਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾ ਰਹੀ ਹੈ।
ਉਜੈਨ : ਮੂਸੇਵਾਲਾ ਦੇ ਕਤਲ ਦੀ ਮੱਦਦ ਕਰਨ ਵਾਲੇ ਦੇ ਘਰ ਛਾਪੇਮਾਰੀ
ਐਨਆਈਏ ਨੇ ਉਜੈਨ ਦੇ ਨਾਗਦਾ ’ਚ ਦੀਪਕ ਭਾਟੀ ਦੇ ਘਰ ’ਚ ਛਾਪੇਮਾਰੀ ਕੀਤੀ ਹੈ। ਐਨਆਈਏ ਇਸ ਤੋਂ ਪਹਿਲਾਂ ਵੀ ਉਸ ਤੋਂ ਪੁੱਛਗਿੱਛ ਕਰ ਚੁੱਕੀ ਹੈ। ਪੰਜਾਬੀ ਗਾਇਕ ਸਿੰਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਮੁਲਜ਼ਮਾਂ ਨੇ ਯੋਗੇਸ਼ ਦੇ ਘਰ ਫਰਾਰੀ ਕੱਟੀ ਸੀ।