ਇੱਕ ਚੰਗੇ ਦਿਨ ਦੀ ਸ਼ੁਰੂਆਤ ਚੰਗੀ ਸਵੇਰ ਨਾਲ ਹੋਣੀ ਚਾਹੀਦੀ ਤੇ ਇੱਕ ਵਧੀਆ ਸਵੇਰ ਦੀ ਸ਼ੁਰੂਆਤ ਕੁਝ ਚੰਗੀਆਂ ਆਦਤਾਂ ਨਾਲ। ਸਵੇਰ ਦੀਆਂ ਕੁਝ ਚੰਗੀਆਂ ਆਦਤਾਂ ਨੂੰ ਅਪਣਾ ਕੇ ਸਾਡੇ ਲਈ ਆਪਣੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਪਹਿਲ ਦੇਣਾ ਆਸਾਨ ਹੋ ਸਕਦਾ ਹੈ। ਜਿਉਂ ਹੀ ਤੁਸੀਂ ਜਾਗਦੇ ਹੋ, ਤੁਸੀਂ ਜੋ ਵੀ ਫੈਸਲਾ ਲੈਂਦੇ ਜਾਂ ਸੋਚਦੇ ਹੋ, ਉਹ ਤੁਹਾਡੇ ਦਿਮਾਗ ਦੀ ਇੱਛਾ ਸ਼ਕਤੀ ਦੇ ਭੰਡਾਰ ’ਚ ਜਮ੍ਹਾ ਹੋ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਕੁਝ ਅਜਿਹੀਆਂ ਆਦਤਾਂ ਬਾਰੇ ਜਿਨ੍ਹਾਂ ਨੂੰ ਤੁਸੀਂ ਸਵੇਰੇ ਉੱਠਣ ਦੇ ਤੁਰੰਤ ਬਾਅਦ ਰੂਟੀਨ ’ਚ ਸ਼ਾਮਲ ਕਰ ਸਕਦੇ ਹੋ।
ਅਲਾਰਮ ਬੰਦ ਕਰਕੇ ਦੁਬਾਰਾ ਨਾ ਸੋਂਵੋ | Morning Mistakes
ਅਕਸਰ ਲੋਕ ਮੋਬਾਇਲ ’ਚ ਅਲਾਰਮ ਸੈੱਟ ਕਰਦੇ ਹਨ ਫਿਰ ਸਵੇਰੇ ਉਸ ਨੂੰ ਬੰਦ ਕਰਕੇ ਦੁਬਾਰਾ ਸੌਂ ਜਾਂਦੇ ਹਨ। ਇਹ ਰੂਟੀਨ ਨੂੰ ਅਨਿਯਮਤ ਕਰਦਾ ਹੈ ਇਸ ਤੋਂ ਬਚਣ ਲਈ ਮੋਬਾਇਲ ਦੀ ਬਜਾਇ ਅਲਾਰਮ ਘੜੀ ਦੀ ਵਰਤੋੋਂ ਕਰਨਾ ਬਿਹਤਰ ਹੈ। ਆਪਣੀ ਅਲਾਰਮ ਘੜੀ ਨੂੰ ਤੁਸੀ ਬਿਸਤਰ ਤੋਂ ਦੂਰ ਰੱਖੋ, ਕਿਉਂਕਿ ਤੁਹਾਨੂੰ ਇਸਨੂੰ ਬੰਦ ਕਰਨ ਲਈ ਬਿਸਤਰ ਤੋਂ ਉੱਠਣਾ ਹੋਵੇਗਾ।
ਬਿਸਤਰ ਤੋਂ ਝਟਕੇ ਨਾਲ ਨਾ ਉੱਠੋ | Morning Mistakes
ਸਵੇਰੇ ਉੱਠਦੇ ਸਮੇਂ ਸੱਜੇ ਜਾਂ ਖੱਬੇ ਪਾਸਾ ਲੈ ਕੇ ਉੱਠੋ। ਇਸ ਨਾਲ ਢੂਈ-ਕਮਰ ਨੂੰ ਬੇਵਜ੍ਹਾ ਪੈਣ ਵਾਲੇ ਦਬਾਅ ਤੋਂ ਬਚਾਇਆ ਜਾ ਸਕਦਾ ਹੈ। ਸੁਬ੍ਹਾ-ਸਵੇਰੇ ਪਹਿਲਾਂ ਇੱਕ-ਦੋ ਮਿੰਟ ਉੱਠਣ ਤੋਂ ਬਾਅਦ ਕੁਝ ਦੇਰ ਬਿਸਤਰ ’ਤੇ ਬੈਠੇ ਰਹੋ ਤਾਂ ਕਿ ਸਰੀਰ ਰਿਲੈਕਸ ਹੋ ਸਕੇ। ਹੜਬੜਾ ਕੇ ਜਲਦਬਾਜ਼ੀ ਨਾਲ ਉੱਠਣ ਤੋਂ ਬਚੋ। ਪੂਰੇ ਸਰੀਰ ’ਚ ਸਹੀ ਖੂਨ ਦਾ ਸੰਚਾਰ ਹੋਣ ਦਿਓ।
ਉੱਠਦੇ ਹੀ ਫੋਨ ਚੈੱਕ ਨਾ ਕਰੋ
ਹਰ ਵਾਰ ਜਦੋਂ ਅਸੀਂ ਆਪਣੇ ਫੋਨ ਨੂੰ ਚੈੱਕ ਕਰਦੇ ਹਾਂ, ਵਿਸ਼ੇਸ਼ ਰੂਪ ਨਾਲ ਲੰਬੇ ਸਮੇਂ ਤੱਕ ਦੂਰ ਰਹਿਣ ਤੋਂ ਬਾਅਦ ਜਿਵੇਂ ਸੁਬ੍ਹਾ ਸੋਂ ਕੇ ਉੱਠਣ ਤੋਂ ਬਾਅਦ, ਤਾਂ ਅਸੀਂ ਤਨਾਅ ਨੂੰ ਆਪਣੇ ਦਿਮਾਗ ’ਚ ਸੱਦਾ ਦਿੰਦੇ ਹਾਂ। ਫੋਨ ’ਚ ਰੋਜਾਨਾ ਨਾਲ ਜੁੜੇ ਬਹੁਤ ਸਾਰੇ ਤਨਾਅ ਦੇ ਕਾਰਨ ਹਨ ਜਿਵੇਂ ਅਖਬਾਰ ਸੂਚਨਾਵਾਂ, ਬੈਂਕ-ਖਾਤੇ ਦੀ ਬਚੀ ਰਕਮ ਅਤੇ ਟੈਕਸਟ ਜੋ ਤੁਰੰਤ ਸਾਡਾ ਧਿਆਨ ਖਿੱਚਦੇ ਹਨ। ਇਸ ਨਾਲ ਸਾਡੇ ਕੁਝ ਮਿੰਟ ਕਈ ਵਾਰ ਘੰਟਿਆਂ ’ਚ ਬਦਲ ਜਾਂਦੇ ਹਨ। ਇਸ ਲਈ ਸਾਨੂੰ ਘੱਟ ਤੋਂ ਘੱਟ ਸਵੇਰ ਦੇ ਪਹਿਲੇ ਘੰਟੇ ’ਚ ਫੋਨ ਦੀ ਵਰਤੋਂ ਤੋਂ ਬਚਣਾ ਚਾਹੀਦਾ।
ਬਿਸਤਰ ’ਤੇ ਆਰਾਮ ਨਾਲ ਬੈਠੋ | Morning Mistakes
ਉੱਠਦੇ ਹੀ ਕੰਮ ਕਰਨ ਲਈ ਦੌੜਨ ਦੀ ਬਜਾਇ ਜਾਗਣ ਤੋਂ ਬਾਅਦ ਘੱਟ ਤੋਂ ਘੱਟ 5 ਮਿੰਟਾਂ ਲਈ ਬਿਸਤਰ ’ਤੇ ਬੈਠੋ। ਅੱਖਾਂ ਬੰਦ ਕਰਕੇ ਸਰੀਰ ਅਤੇ ਦਿਮਾਗ ਨੂੰ ਆਰਾਮ ਦੇਣ ਲਈ ਧਿਆਨ ਲਾਉਣ ਦੀ ਕੋਸ਼ਿਸ਼ ਕਰੋ। ਪੰਜ ਮਿੰਟਾਂ ਬਾਅਦ ਆਪਣੀਆਂ ਤਲੀਆਂ ਨੂੰ ਰਗੜ ਕੇ ਤਿੰਨ ਵਾਰ ਅੱਖਾਂ ’ਤੇ ਲਾਓ ਅਤੇ ਫਿਰ ਮੰਜੇ-ਬਿਸਤਰੇ ਤੋਂ ਉੱਠੋ।
ਸਵੇਰੇ ਉੱਠਦੇ ਹੀ ਪੈਰ ਜ਼ਮੀਨ ’ਤੇ ਨਾ ਰੱਖੋ
ਸਵੇਰੇ ਉੱਠਦੇ ਹੀ ਪੈਰ ਸਿੱਧੇ ਜ਼ਮੀਨ ’ਤੇ ਨਹੀਂ ਰੱਖਣੇ ਚਾਹੀਦੇ , ਕਿਉਂਕਿ ਜਦੋਂ ਅਸੀਂ ਸੌਂਦੇ ਹਾਂ ਤਾਂ ਆਪਣੇ ਪੈਰਾਂ ਨੂੰ ਚਾਦਰ ਜਾਂ ਰਜਾਈ ਨਾਲ ਢੱਕ ਕੇ ਸੌਂਦੇ ਹਾਂ। ਇਸਦੇ ਕਾਰਨ ਪੂਰੇ ਸਰੀਰ ਦੀ ਗਰਮੀ ਵਧ ਜਾਂਦੀ ਹੈ। ਪੈਰ ਵੀ ਗਰਮ ਹੋ ਜਾਂਦੇ ਹਨ, ਅਜਿਹੇ ’ਚ ਜੇਕਰ ਅਸੀਂ ਸਵੇਰੇ ਗਰਮ ਪੈਰ ਇੱਕਦਮ ਠੰਢੀ ਜ਼ਮੀਨ ’ਤੇ ਰੱਖ ਦੇਵਾਂਗੇ ਤਾਂ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
ਸੂਰਜ ਦੀ ਰੋਸ਼ਨੀ ਦੀ ਐਂਟਰੀ
ਸਵੇਰ ਦੀ ਸ਼ੁਰੂਆਤ ਲਈ ਘਰ ’ਚ ਸੂਰਜ ਦੀ ਰੌਸ਼ਨੀ ਦੇ ਆਉਣ ਨਾਲ ਸਕਾਰਾਤਮਕ ਊਰਜਾ ਮਨ ’ਚ ਆਉਂਦੀ ਹੈ। ਇਸ ਲਈ ਸਵੇਰੇ ਬਿਸਤਰ ਤੋਂ ਉੱਠਣ ਤੋਂ ਬਾਅਦ ਖਿੜਕੀਆਂ ਦੇ ਪਰਦੇ ਖੋਲ੍ਹ ਦਿਓ।
ਅੱਖਾਂ ਅਤੇ ਚਿਹਰਾ ਧੋਵੋ
ਸਤਰ ਤੋਂ ਉੱਠਣ ਤੋਂ ਬਾਅਦ ਅੱਖਾਂ ਅਤੇ ਚਿਹਰੇ ’ਤੇ ਠੰਢੇ ਪਾਣੀ ਦੇ ਛਿੱਟੇ ਮਾਰੋ। ਇਸ ਨਾਲ ਤੁਹਾਡੀਆਂ ਅੱਖਾਂ ਅਤੇ ਚਮੜੀ ਨੂੰ ਠੀਕ ਰੱਖਣ ’ਚ ਮੱਦਦ ਮਿਲੇਗੀ। ਇਹ ਚਿਹਰੇ ਨੂੰ ਕਿੱਲ-ਫਿਨਸੀਆਂ ਤੋਂ ਵੀ ਬਚਾਉਂਦਾ ਹੈ।
ਇੱਕ ਜਾਂ ਦੋ ਗਿਲਾਸ ਪਾਣੀ ਪੀਓ
ਅਸੀੀ ਸਾਰੇ ਜਾਣਦੇ ਹਾਂ ਕਿ ਪੂਰੇ ਦਿਨ ਹਾਈਡ੍ਰੇਟੇਡ ਰਹਿਣ ਲਈ ਪਾਣੀ ਜ਼ਰੂਰੀ ਹੈ। ਇਸ ਲਈ ਸਵੇਰੇ ਖਾਲੀ ਪੇਟ ਇੱਕ-ਦੋ ਗਿਲਾਸ ਪਾਣੀ ਪੀਣਾ ਇਸ ਪੂਰੀ ਪ੍ਰਕਿਰਿਆ ਨੂੰ ਅੱਗੇ ਵਧਾਉਂਦਾ ਹੈ। ਅਜਿਹਾ ਕਰਨ ਨਾਲ ਪੇਟ ਠੀਕ ਰਹਿੰਦਾ ਹੈ, ਚਮੜੀ ’ਚ ਚਮਕ ਆਉਂਦੀ ਹੈ। ਇਹ ਐਸਡਿਟੀ ਅਤੇ ਕਬਜ਼ ਤੋਂ ਵੀ ਰਾਹਤ ਦਿੰਦਾ ਹੈ।
ਸਟਰੈਚਿੰਗ ਕਰਨਾ ਚਾਹੀਦੀ
ਸਵੇਰੇ-ਸਵੇਰੇ ਸਾਡੇ ਸਰੀਰ ’ਚ ਜਕੜਨ ਮਹਿਸੂਸ ਹੰੁਦੀ ਹੈ। ਸਰੀਰ ਨੂੰ ਜਕੜਨ ਮੁਕਤ ਕਰਕੇ ਮਾਸਪੇਸ਼ੀਆਂ ਨੂੰ ਲਚੀਲਾ ਬਣਾਉਣ ਲਈ ਸਵੇਰੇ ਉੱਠਣ ਤੋਂ ਬਾਅਦ 1 ਤੋਂ 2 ਮਿੰਟ ਸਟੈਰਚਿੰਗ ਵਾਲੀ ਕਸਰਤ ਕਰਨੀ ਚਾਹੀਦੀ।