Pm Kisan Scheme Status | ਬਹੁਤ ਹੀ ਜਲਦੀ ਪੀਐੱਮ ਕਿਸਾਨ ਨਿਧੀ ਦੀ ਤੇਰ੍ਹਵੀਂ ਕਿਸ਼ਤ ਆਉਣ ਵਾਲੀ ਹੈ, ਪਰ ਇਸ ਤੋਂ ਪਹਿਲਾਂ ਕੁਝ ਕਿਸਾਨਾਂ ਲਈ ਮਾੜੀ ਖ਼ਬਰ ਵੀ ਹੈ। ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਨੂੰ ਮੱਥਾ ਖਪਾਈ ਕਰਨੀ ਪਵੇਗੀ। ਕਿਉਂਕਿ ਇਸ ਵਾਰ ਲਿਸਟ ’ਚ ਕਈ ਕਿਸਾਨਾਂ ਦੇ ਨਾਂਅ ਨਹੀਂ ਹਨ। ਤੁਸੀਂ ਵੀ ਆਪਣਾ ਨਾਂਅ ਚੈੱਕ ਕਰ ਲਓ। ਜੇਕਰ ਨਾਂਅ ਨਹੀਂ ਹੈ ਤਾਂ ਤੁਹਾਨੂੰ ਇਸ ਨੰਬਰ ’ਤੇ ਫੋਨ ਕਰਨਾ ਪਵੇਗਾ। ਇਸ ਲੇਖ ਵਿੱਚ ਦੱਸਾਂਗੇ ਕੀ ਹੈ ਪੂਰਾ ਮਾਮਲਾ।
ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਜਲਦੀ ਹੀ ਖੁਸ਼ਖਬਰੀ ਮਿਲਣ ਵਾਲੀ ਹੈ ਕਿਉਂਕਿ ਸਰਕਾਰ ਪੀਐੱਮ ਕਿਸਾਨ ਯੋਜਨਾ ਦੀ 13ਵੀਂ ਕਿਸ਼ਤ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਵਾਲੀ ਹੈ। ਉਮੀਦ ਹੈ ਕਿ ਮਾਰਚ ’ਚ ਕਿਸਾਨਾਂ ਦੇ ਖਾਤਿਆਂ ਵਿੱਚ ਪੈਸਾ ਆ ਜਾਵੇਗਾ। ਇਸ ਯੋਜਨਾ ਦੇ ਜ਼ਰੀਏ 14 ਕਰੋੜ ਕਿਸਾਨਾਂ ਨੂੰ ਫਾਇਦਾ ਮਿਲਣ ਵਾਲਾ ਹੈ, ਪਰ ਕਈ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਇਸ ਵਾਰ 2000 ਰੁਪਏ ਨਹੀਂ ਆਉਣਗੇ।
ਸਰਕਾਰ ਨੇ ਅਜਿਹੇ ਅਯੋਗ ਕਿਸਾਨਾਂ ਦੀ ਲਿਸਟ ਬਣਾ ਲਈ ਹੈ। ਅਜਿਹੇ ’ਚ ਤੁਹਾਨੂੰ ਵੀ ਇਸ ਲਿਸਟ ’ਚ ਨਾਂਅ ਦੇਖ ਲੈਣਾ ਚਾਹੀਦਾ ਹੈ ਅਤੇ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਰਕਾਰ ਦੁਆਰਾ ਜਾਰੀ ਇਸ ਨੰਬਰ ’ਤੇ ਸੰਪਰਕ ਵੀ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ E-Kyc ਨਹੀਂ ਕਰਵਾਈ ਹੈ ਤਾਂ ਤੁਸੀਂ ਜਲਦੀ ਹੀ ਪੀਐੱਮ ਕਿਸਾਨ ਖਾਤੇ ਦੀ ਕੇਵਾਈਸੀ ਕਰਵਾ ਲਓ ਕਿਉਂਕਿ ਜੇਕਰ ਕੇਵਾਈਸੀ ਨਹੀਂ ਹੁੰਦੀ ਹੈ ਤਾਂ ਤੁਹਾਡੇ ਬੈਂਕ ਖਾਤੇ ’ਚ ਪੇਮੈਂਟ ਨਹੀਂ ਆਉਣ ਵਾਲੀ।
E-Kyc ਕਿਵੇਂ ਕਰਵਾਈ ਜਾਂਦੀ ਹੈ?
ਤੁਸੀਂ ਇਹ ਕੇ.ਵਾਈ.ਸੀ. ਦੋ ਤਰੀਕਿਆਂ ਨਾਲ ਕਰਵਾ ਸਕਦੇ ਹੋ। ਇਸ ਲਈ ਤੁਸੀਂ ਆਨਲਾਈਨ ਜਾਂ ਆਫ਼ਲਾਈਨ ਕਰਵਾ ਸਕਦੇ ਹੋ। ਇਸ ਲਈ ਤੁਹਾਨੂੰ ਆਫਿਸ਼ਿਅਲ ਵੈੱਬਸਾਈਟ (Pm Kisan) ’ਤੇ ਵਿਜ਼ਿਟ ਕਰਨਾ ਹੋਵੇਗਾ। ਇਸ ਤੋਂ ਇਲਾਵਾ ਤੁਹਾਨੂੰ ਆਪਣੈ ਬੈਂਕ ਖਾਤੇ ਨਾਲ ਆਧਾਰ ਨੂੰ ਵੀ ਲਿੰਕ ਕਰਵਾ ਲੈਣਾ ਚਾਹੀਦਾ ਹੈ। ਜਿਨ੍ਹਾਂ ਨੇ ਆਪਣੀ ਜ਼ਮੀਨ ਦੀ ਭੂ-ਤਸਦੀਕ ਨਹੀਂ ਕਰਵਾਈ ਹੈ ਉਹ ਇਹ ਕੰਮ ਵੀ ਪੂਰਾ ਕਰਵਾ ਲੈਣ।
ਤੁਹਾਡੇ ਬੈਂਕ ਖਾਤੇ ਵਿੱਚ 13ਵੀਂ ਕਿਸ਼ਤ ਦੇ 2000 ਰੁਪਏ ਆਉਣਗੇ ਜਾਂ ਨਹੀਂ ਇਸ ਦਾ ਪਤਾ ਲਾਉਣ ਲਈ ਤੁਸੀਂ ਪੀਐੱਮ ਕਿਸਾਨ ਯੋਜਨਾ (Pm Kisan) ਦੀ ਆਫਿਸ਼ੀਅਲ ਵੈੱਬਸਾਈਟ ’ਤੇ ਜਾ ਸਕਦੇ ਹੋ। ਇੱਥੇ ਤੁਹਾਨੂੰ ਫਾਰਮਰ ਕਾਰਨਰ ’ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਤੁਸੀਂ ਬੈਨੀਫਿਸ਼ੀਅਰੀ ਲਿਸਟ ’ਚ ਨਾਂਅ ਚੈੱਕ ਕਰ ਸਕਦੇ ਹੋ। ਤੁਸੀਂ ਇੱਥੇ ਦੇਖ ਕੇ ਚੈੱਕ ਕਰ ਸਕਦੇ ਹੋ ਕਿ ਈ-ਕੇਵਾਈਸੀ ਤੋਂ ਇਲਾਵਾ ਲੈਂਡ ਡਿਟੇਲ ਪੂਰੀ ਭਰੀ ਹੋਈ ਹੈ ਜਾਂ ਨਹੀਂ।
ਇੱਥੇ ਤੁਹਾਨੂੰ ਸਟੇਟਸ ’ਤੇ YES ਲਿਖਿਆ ਹੋਇਆ ਦਿਸ ਰਿਹਾ ਹੈ ਤਾਂ ਸਮਝ ਲਓ ਕਿ ਤੁਹਾਨੂੰ 2000 ਰੁਪਏ ਟਰਾਂਸਫਰ ਕੀਤੇ ਜਾਣਗੇ। ਜੇਕਰ ਇੱਥੇ ਤੁਹਾਨੂੰ NO ਲਿਖਿਆ ਹੋਇਆ ਦਿਸ ਰਿਹਾ ਹੈ ਤਾਂ ਤੁਹਾਡੀ ਕਿਸਤ ਨਹੀਂ ਆਵੇਗੀ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 13ਵੀਂ ਕਿਸ਼ਤ ਕਿਸੇ ਦੀ ਵੀ ਨਾ ਰੁਕੇ ਇਸ ਲਈ ਸਕਰਾਰ ਵੀ ਚਿੰਤਿਤ ਹੈ। ਅਜਿਹੇ ’ਚ ਜਿਨ੍ਹਾਂ ਕਿਸਾਨਾਂ ਨੂੰ ਦਿੱਕਤ ਹੋ ਰਹੀ ਹੈ ਉਹ ਆਫਿਸ਼ੀਅਲ ਈਮੇਲ ਆਈਡੀ pmkisan-ict@gov.in ’ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਹੈਲਪਲਾਈਨ ਨੰਬਰ ’ਤੇ ਵੀ ਕਾਲ ਕਰ ਸਕਦੇ ਹਨ। 155261 ਜਾਂ 1800115526 (Toll Free) ਜਾਂ ਫਿਰ 011-23381092 ਇਨ੍ਹਾਂ ਹੈਲਪਲਾਈਨ ਨੰਬਰ ’ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। ਧਿਆਨ ਰੱਖੋ ਕਿਸਤ ਦੇ ਚੱਕਰ ’ਚ ਤੁਸੀਂ ਕਿਸੇ ਧੋਖੇਬਾਜ ਦੇ ਸ਼ਿਕਾਰ ਨਾ ਹੋ ਜਾਇਓ। ਅਜਿਹੇ ’ਚ ਤੁਸੀਂ ਚੌਕਸ ਰਹੋ ਅਤੇ ਆਫਿਸ਼ਿਅਲ ਨੰਬਰ ’ਤੇ ਹੀ ਸੰਪਰਕ ਕਰੋ।