ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਇੱਕ ਘੰਟੇ ਦਾ ਦਿੱਤਾ ਸਮਾਂ
ਹਿਸਾਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਹਿਸਾਰ ਦੇ ਮਿਲਗੇਟ ਨਿਵਾਸੀ ਆਤਮਾਰਾਮ ਕਤਲ ਦੇ ਵਿਰੋਧ ’ਚ ਅੱਜ ਦੂਜੇ ਦਿਨ ਵੀ ਸਿਵਲ ਹਸਪਤਾਲ ’ਚ ਲੋਕਾਂ ਦਾ ਧਰਨਾ ਜਾਰੀ ਹੈ। ਲੋਕਾਂ ਨੂੰ ਮਿਲਣ ਲਈ ਐੱਸਡੀਐੱਮ ਜੈਬੀਰ ਯਾਦਵ ਪਹੰੁਚੇ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮਿ੍ਰਤਕ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਨੌਕਰੀ ਚਾਹੀਦੀ ਹੈ।
ਐੱਸਡੀਐੱਮ ਨੇ ਕਿਹਾ ਕਿ ਉਹ ਉਨ੍ਹਾਂ ਦੀ ਮੰਗ ਡੀਸੀ ਰਾਹੀਂ ਸਰਕਾਰ ਤੱਕ ਪਹੰੁਚਾਉਣਗੇ। ਇਸ ਤੋਂ ਬਾਅਦ ਇੱਕ ਘੰਟੇ ਦਾ ਸਮਾਂ ਦਿਓ। ਬਾਅਦ ’ਚ ਐੱਸਡੀਐੱਮ ਜੈਬੀਰ ਯਾਦਵ ਧਰਨੇ ਵਾਲੇ ਸਥਾਨ ਤੋਂ ਚਲੇ ਗੲੈ। ਲੋਕਾਂ ਨੇ ਕਿਹਾ ਕਿ ਜੇਕਰ ਇੱਕ ਘੰਟੇ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਦੁਬਾਰਾ ਸੜਕ ਜਾਮ ਕਰਨਗੇ। ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਅਜੇ ਤੰਕ ਲਾਸ਼ ਦਾ ਸਸਕਾਰ ਨਹੀਂ ਕੀਤਾ। ਪਰਿਵਾਰ ਵਾਲਿਆਂ ਦਾ ਕਹਿਣਾਂ ਹੈ ਕਿ ਪ੍ਰਸ਼ਾਸਨ ਨੇ 10 ਵਜੇ ਤੱਕ ਦਾ ਸਮਾਂ ਮੰਗਿਆ ਸੀ, ਪਰ ਅਜੇ ਤੱਕ ਮੁਲਜ਼ਮ ਗਿ੍ਰਫ਼ਤਾਰ ਨਹੀਂ ਹੋਇਆ।
ਘਰ ਤੋਂ ਸਰਸਾ ਲਈ ਹੋਏ ਸਨ ਰਵਾਨਾ
ਆਤਮਾਰਾਮ ਸੈਣੀ 5 ਫਵਰਰੀ ਹਿਸਾਰ ਤੋਂ ਸਰਸਾ ਲਈ ਟਰੈਕਟਰ ਟਰਾਲੀ ’ਤੇ ਲੱਕੜਾਂ ਲੈਣ ਲਈ ਗਏ ਸਨ। ਕਿਸੇ ਵਿਅਕਤੀ ਨੇ ਉਨ੍ਹਾਂ ਦਾ ਟਰੈਕਟਰ ਬੁੱਕ ਕੀਤਾ ਸੀ। ਉਹ ਸਾਢੇ ਤਿੰਨ ਵਜੇ ਘਰੋਂ ਨਿੱਕਲੇ ਸਨ। ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ। ਸੱਤ ਫਰਵਰੀ ਤੰਕ ਉਨ੍ਹਾਂ ਦਾ ਫੋਨ ਚੱਲ ਰਿਹਾ ਸੀ, ਪਰ ਉਸ ਤੋਂ ਬਾਅਦ ਫੋਨ ਬੰਦ ਹੋ ਗਿਆ। ਪਰਿਵਾਰ ਵਾਲਿਆਂ ਨੇ ਕਿਹਾ ਕਿ ਮੁਲਜ਼ਮ ਉਨ੍ਹਾਂ ਦਾ ਟਰੈਕਟਰ ਟਰਾਲੀ ਲੈ ਕੇ ਫਰਾਰ ਹੋ ਗਏ। 16 ਫਰਵਰੀ ਨੂੰ ਉਨ੍ਹਾਂ ਦੇ ਕੋਲ ਜਮਾਲ ਥਾਣੇ ਤੋਂ ਫੋਨ ਆਇਆ ਕਿ ਸਰਸਾ ਦੇ ਚੌਬੁਰਜਾ ਪਿੰਡ ਕੋਲ ਇੱਕ ਨਾਲੇ ਦੇ ਕੋਲ ਆਤਮਾਰਾਮ ਸੈਣੀ ਦੀ ਲਾਸ਼ ਮਿਲੀ ਹੈ।
ਪੰਜ ਦਿਨ ਦਾ ਮੰਗਿਆ ਸੀ ਸਮਾਂ
ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲੋਕਾਂ ਨਾਲ ਮਿਲ ਕੇ ਕੱਲ੍ਹ ਹਿਸਾਰ ਸਿਵਲ ਹਸਪਤਾਲ ਦੇ ਸਾਹਮਣੇ ਜਾਮ ਲਾ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ ਅਤੇ ਮੁਲਜ਼ਮ ਸੰਦੀਪ ਦੀ ਗਿ੍ਰਫ਼ਤਾਰੀ ਲਈ ਪੰਜ ਦਿਨਾਂ ਦਾ ਸਮਾਂ ਮੰਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।