ਤੁਰਕੀ-ਸੀਰੀਆ ’ਚ ਮਰਨ ਵਾਲਿਆਂ ਦੀ ਗਿਣਤੀ ਪੁੱਜੀ 40,000 ਤੋਂ ਪਾਰ

2023 Turkey–Syria earthquakes

ਅੰਕਾਰਾ। ਪਿਛਲੇ ਹਫ਼ਤੇ ਤੁਰਕੀ ਸਮੇਤ ਚਾਰ ਦੇਸ਼ਾਂ (2023 Turkey–Syria earthquakes) ’ਚ ਆਏ ਭਿਆਨਕ ਭੂਚਾਲ ਨੇ ਤਬਾਹੀ ਮਚਾਈ। ਇਸ ਤਬਾਹੀ ਦੀ ਮਾਰ ਹੇਠ ਆਏ ਲੋਕਾਂ ਨੂੰ ਬਚਾਉਣ ਲਈ ਅਜੇ ਵੀ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਆਈਆਂ ਟੀਮਾਂ ਤਨਦੇਹੀ ਨਾਲ ਲੱਗੀਆਂ ਹੋਈਆਂ ਹਨ। ਇਸ ਖਤਰਨਾਕ ਭੂਚਾਲ ’ਚ ਹਜ਼ਾਰਾਂ ਘਰ ਢਹਿ-ਢੇਰੀ ਹੋ ਗਏ ਹਨ। ਤੁਰਕੀ ਦੇ ਰਾਸਟਰਪਤੀ ਰੇਸੇਪ ਤਇਪ ਏਰਦੋਗਨ ਨੇ ਕਿਹਾ ਕਿ ਪਿਛਲੇ ਹਫਤੇ ਆਏ ਭੂਚਾਲ ਕਾਰਨ ਦੇਸ਼ ’ਚ ਹੁਣ ਤੱਕ 35,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 100 ਸਾਲ ਪਹਿਲਾਂ ਦੇਸ਼ ਦੀ ਸਥਾਪਨਾ ਤੋਂ ਬਾਅਦ ਇਹ ਸਭ ਤੋਂ ਘਾਤਕ ਤਬਾਹੀ ਹੈ।

ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਮਲਬੇ ਨੂੰ ਹਟਾਉਣ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਬੇਘਰ ਹੋਏ ਹਜ਼ਾਰਾਂ ਲੋਕਾਂ ਵਿੱਚੋਂ ਕਈ ਅਜੇ ਵੀ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਸੰਘਰਸ ਕਰ ਰਹੇ ਹਨ। ਅਜਿਹੇ ’ਚ ਕੜਾਕੇ ਦੀ ਠੰਢ ਉਨ੍ਹਾਂ ਲਈ ਹੋਰ ਮੁਸੀਬਤ ਖੜ੍ਹੀ ਕਰ ਰਹੀ ਹੈ। ਤੁਰਕੀ ’ਚ 1939 ਦੇ ਅਰਜਿਨਕਨ ਭੂਚਾਲ ਵਿੱਚ ਲਗਭਗ 33,000 ਲੋਕ ਮਾਰੇ ਗਏ ਸਨ। ਇਹ ਸੰਖਿਆ ਹਾਲੀਆ ਭੂਚਾਲਾਂ ਵਿੱਚ ਹੋਈਆਂ ਮੌਤਾਂ ਦੀ ਪੁਸਟੀ ਦੇ ਅੰਕੜਿਆਂ ਵਿੱਚ ਪਿੱਛੇ ਰਹਿ ਗਈ ਹੈ।

ਮਦਦ ਲਈ ਅੱਗੇ ਆਇਆ ਭਾਰਤ | 2023 Turkey–Syria earthquakes

ਭਾਰਤ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਨੂੰ ਐਮਰਜੈਂਸੀ ਰਾਹਤ ਸਹਾਇਤਾ ਵਜੋਂ 7 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਜੀਵਨ-ਰੱਖਿਅਕ ਦਵਾਈਆਂ, ਸੁਰੱਖਿਆ ਉਪਕਰਨ, ਗੰਭੀਰ ਸਿਹਤ ਸੰਭਾਲ ਉਪਕਰਨ ਭੇਜੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਤੁਰਕੀ ਅਤੇ ਸੀਰੀਆ ਨੂੰ ਭੇਜੀ ਗਈ ਐਮਰਜੈਂਸੀ ਰਾਹਤ ਸਮੱਗਰੀ ਅਤੇ ਸਬੰਧਤ ਯਤਨਾਂ ਬਾਰੇ ਗੱਲ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕੀਤਾ, “ਭਾਰਤ ਵਸੁਧੈਵ ਕੁਟੰਬਕਮ ਦੇ ਸੰਕਲਪ ਨਾਲ ਸੀਰੀਆ ਅਤੇ ਤੁਰਕੀ ਦੀ ਮੱਦਦ ਕਰ ਰਿਹਾ ਹੈ।“

ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਮਨੁੱਖੀ ਸਹਾਇਤਾ ਦੇ ਯਤਨਾਂ ਦੇ ਹਿੱਸੇ ਵਜੋਂ ਤੁਰਕੀ ਅਤੇ ਸੀਰੀਆ ਨੂੰ ਜੀਵਨ ਬਚਾਉਣ ਵਾਲੀਆਂ ਐਮਰਜੈਂਸੀ ਦਵਾਈਆਂ, ਸੁਰੱਖਿਆ ਸਮੱਗਰੀ, ਮੈਡੀਕਲ ਉਪਕਰਨ, ਨਾਜੁਕ ਸਿਹਤ ਸੰਭਾਲ ਉਪਕਰਨ ਆਦਿ ਪ੍ਰਦਾਨ ਕਰ ਰਿਹਾ ਹੈ। ਮੰਤਰਾਲੇ ਦੇ ਬਿਆਨ ਅਨੁਸਾਰ, 6 ਫਰਵਰੀ ਨੂੰ 12 ਘੰਟਿਆਂ ਦੇ ਅੰਦਰ ਹਿੰਡਨ ਹਵਾਈ ਅੱਡੇ ਤੋਂ ਐਮਰਜੈਂਸੀ ਜੀਵਨ ਬਚਾਉਣ ਵਾਲੀਆਂ ਦਵਾਈਆਂ ਤੇ ਸੁਰੱਖਿਆ ਸਮੱਗਰੀ ਸਮੇਤ ਰਾਹਤ ਸਮੱਗਰੀ ਦੇ ਤਿੰਨ ਟਰੱਕ ਭੇਜੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।