ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੀਤੇ ਦਿਨ ਪਾਣੀ ਅਤੇ ਤੇਲ ਦੀ ਬੱਚਤ ਸਮੇਤ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਲੋਕਾਂ ਨੂੰ ਆਪਣੀ ਜੀਵਨਸ਼ੈਲੀ ਬਦਲਣ ’ਤੇ ਜ਼ੋਰ ਦਿੱਤਾ ਹੈ। ਜਿੱਥੋਂ ਤੱਕ ਤੇਲ ਦੀ ਖ਼ਪਤ ਦਾ ਸਬੰਧ ਹੈ, ਇਸ ਨਾਲ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਤੇਲ ਦੀ ਖ਼ਪਤ ਪ੍ਰਦੂਸ਼ਣ ਦੇ ਨਾਲ-ਨਾਲ ਆਰਥਿਕ ਬੋਝ ਵੀ ਸਾਬਤ ਹੋ ਰਹੀ ਹੈ ਤੇਲ ਦੇ ਭੰਡਾਰ ਵੀ ਸੀਮਤ ਹਨ। ਇਸੇ ਤਰ੍ਹਾਂ ਪਾਣੀ ਦੀ ਮਹੱਤਤਾ ਹੈ ਤੇਲ ਬਿਨਾ ਤਾਂ ਮਨੱੁਖ ਜਿਉਂ ਲਵੇਗਾ ਪਰ ਪਾਣੀ ਬਿਨਾ ਤਾਂ ਜ਼ਿੰਦਗੀ ਹੀ ਸੰਭਵ ਨਹੀਂ ਹੈ। ਪੂਜਨੀਕ ਗੁਰੂ ਜੀ ਨੇ ਧਾਰਮਿਕ ਮੰਚ ਤੋਂ ਪੂਰੀ ਦੁਨੀਆ ਲਈ ਬਹੁਤ ਵੱਡਾ, ਸੌਖਾ ਤੇ ਸਸਤਾ ਰਸਤਾ ਦੱਸਿਆ ਹੈ, ਕੁਝ ਕਰਨਾ ਵੀ ਤਾਂ ਨਹੀਂ ਸਿਰਫ਼ ਆਪਣੀ ਜੀਵਨਸ਼ੈਲੀ ਤੇ ਆਦਤਾਂ ਹੀ ਬਦਲਣੀਆਂ ਹਨ।
ਲਾਪ੍ਰਵਾਹੀ ਤੇ ਸਵਾਰਥ ਦੀ ਭਾਵਨਾ ਬਦਲਣੀ ਹੋਵੇਗੀ
ਅਣਜਾਣਤਾ, ਲਾਪ੍ਰਵਾਹੀ ਤੇ ਸਵਾਰਥ ਨੂੰ ਤਿਆਗਣਾ ਹੈ। ਸਿਰਫ਼ ਆਪਣੇ ਬਾਰੇ ਨਹੀਂ ਸਗੋਂ ਪੂਰੀ ਦੁਨੀਆ ਬਾਰੇ ਤੇ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚਣਾ ਹੈ ਸੋਚਣ ਦਾ ਢੰਗ ਬਦਲਣਾ ਹੈ। ਸਾਡਾ ਬਚਾਇਆ ਹੋਇਆ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆਉਣਾ ਹੈ। ਬਿਜਲੀ ਦੀ ਬੱਚਤ ਊਰਜਾ ਸੰਕਟ ਨੂੰ ਖਤਮ ਕਰੇਗੀ ਊਰਜਾ ਖ਼ਪਤ ਘਟਾਉਣ ਨਾਲ ਥਰਮਲਾਂ ’ਚ ਕੋਲੇ ਦੀ ਖ਼ਪਤ ਘਟੇਗੀ। ਇਸ ਤਰ੍ਹਾਂ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਵਾਯੂ ਪ੍ਰਦੂਸ਼ਣ ਤੰਬਾਕੂ ਦੇ ਧੂੰਏਂ ਵਾਂਗ ਹੀ ਖ਼ਤਰਨਾਕ ਸਾਬਤ ਹੋ ਰਿਹਾ ਹੈ। ਕੈਂਸਰ ਦੇ ਮਾਮਲੇ ਵਧ ਰਹੇ ਹਨ ਅਸਲ ’ਚ ਜਾਗਰੂਕਤਾ ਹੀ ਵੱਡਾ ਸਾਧਨ ਹੈ। ਜਦੋਂ ਇੱਕ-ਇੱਕ ਵਿਅਕਤੀ ਪਾਣੀ ਦੀ ਇੱਕ-ਇੱਕ ਬੂੰਦ, ਤੇਲ ਦੀ ਇੱਕ-ਇੱਕ ਬੂੰਦ, ਬਿਜਲੀ ਦੀ ਇੱਕ-ਇੱਕ ਯੂਨਿਟ ਬਾਰੇ ਸੋਚੇਗਾ ਤਾਂ ਸੁਧਾਰ ਜ਼ਰੂਰ ਹੋਣਾ ਹੈ।
ਸੋਚ ਬਦਲਣੀ ਪਵੇਗੀ | Tips of Life
ਇੱਕ ਸਾਈਕਲ ਨੂੰ ਪਾਈਪ ਨਾਲ ਧੋਣ ਦੀ ਸੋਚ ਬਦਲਣੀ ਪਵੇਗੀ। ਜਿਸ ਨਾਲ 20 ਬਾਲਟੀਆਂ ਇੱਕ ਸਾਈਕਲ ਦੇ ਧੋਣ ’ਤੇ ਲੱਗ ਜਾਂਦੀਆਂ ਹਨ ਮਾਰੂਤੀ ਕਾਰ ਧੋਣ ਵੇਲੇ ਇੰਨਾ ਪਾਣੀ ਵਰਤਿਆ ਜਾਂਦਾ ਹੈ । ਜਿਸ ਨਾਲ ਟਰਾਲਾ ਵੀ ਬੜੇ ਅਰਾਮ ਨਾਲ ਧੋਇਆ ਜਾ ਸਕਦਾ ਹੈ ਪਾਣੀ ਨੂੰ ਮੁਫ਼ਤ ਦਾ ਸਮਝਿਆ ਜਾਂਦਾ ਹੈ ਪਰ ੲਹ ਕੁਦਰਤ ਦੀ ਅਨਮੋਲ ਦਾਤ ਹੈ। ਪਾਣੀ ਸ਼ੁੱਧ ਕਰਨ ਦੀ ਫੈਕਟਰੀ ਹੋ ਸਕਦੀ ਹੈ ਪਰ ਪਾਣੀ ਬਣਾਉਣ ਦੀ ਕੋਈ ਫੈਕਟਰੀ ਨਹੀਂ ਹੈ ਜਿੱਥੋਂ ਤੱਕ ਪ੍ਰਦੂਸ਼ਣ ਨਾਲ ਹੋ ਰਹੀਆਂ ਬਿਮਾਰੀਆਂ ਦਾ ਸਬੰਧ ਹੈ ਇਸ ਲਈ ਮਨੱੁਖ ਹੀ ਜ਼ਿੰਮੇਵਾਰ ਹੈ।
ਪਰਿਵਾਰ ਤੇ ਸ਼ਹਿਰ ਦੀ ਲੋਕਾਂ ਦੀ ਸਿਹਤ ਦਾ ਵੀ ਰੱਖਣਾ ਹੋਵੇਗਾ ਖਿਆਲ
ਇਹ ਸੋਚਣਾ ਪਵੇਗਾ ਜੇਕਰ ਮੈਂ ਸੜਕ ’ਤੇ ਗੱਡੀ ਘੱਟ ਤੋਂ ਘੱਟ ਲੈ ਕੇ ਜਾਵਾਂਗਾ ਤਾਂ ਇਹ ਮੇਰੇ ਪਰਿਵਾਰ ਦੇ ਜੀਆਂ ਤੇ ਪਿੰਡ-ਸ਼ਹਿਰਾਂ ਦੇ ਲੋਕਾਂ ਦੀ ਸਿਹਤ ਲਈ ਹੀ ਫਾਇਦੇਮੰਦ ਹੋਵੇਗਾ ਅਸਲ ’ਚ ਗੱਡੀ ਨੂੰ ਸਾਡੇ ਲੋਕਾਂ ਨੇ ਜ਼ਰੂਰਤ ਦੀ ਬਜਾਇ ਸਟੇਟਸ ਸਿੰਬਲ ਬਣਾ ਲਿਆ ਹੈ ਜਦੋਂਕਿ ਇਸ ਦੀ ਕਾਢ ਜ਼ਰੂਰਤ ਲਈ ਹੋਈ ਸੀ ਲੋਕ 20 ਰੁਪਏ ਦਾ ਬਰੈੱਡ ਲੈਣ ਲਈ ਵੀ ਬਜ਼ਾਰ ਗੱਡੀ ’ਤੇ ਨਿੱਕਲਦੇ ਹਨ ਤੇ 100 ਰੁਪਏ ਦਾ ਤੇਲ ਫੂਕਦੇ ਹਨ, ਪ੍ਰਦੂਸ਼ਣ ਵੱਖਰਾ ਵੰਡ ਕੇ ਜਾਂਦੇ ਹਨ ਜਦੋਂਕਿ ਇਹੀ ਕੰਮ ਪੈਦਲ, ਸਾਈਕਲ ’ਤੇ ਜਾਂ ਘੱਟ ਤੇਲ ਵਾਲੇ ਸਕੂਟਰ, ਮੋਟਰਸਾਈਕਲ ਨਾਲ ਵੀ ਹੋ ਸਕਦਾ ਹੈ। ਜਿਹੋ-ਜਿਹੀਆਂ ਦੇਸ਼ ਦੀਆਂ ਸਮੱਸਿਆਵਾਂ ਹੋਣ ਉਨ੍ਹਾਂ ਨਾਲ ਨਜਿੱਠਣ ਲਈ ਉਹੋ-ਜਿਹਾ ਜੀਵਨ ਢੰਗ ਬਣਾ ਲੈਣਾ ਚਾਹੀਦਾ ਹੈ।