ਸਰਕਾਰ ਨੇ ਬਦਲੇ 12 ਜ਼ਿਲ੍ਹਿਆਂ ਦੇ ਐਸ.ਐਸ.ਪੀ. 13 ਪੁਲਿਸ ਅਧਿਕਾਰੀਆ ਦੇ ਕੀਤੇ ਤਬਾਦਲੇ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬੁੱਧਵਾਰ ਨੂੰ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦੇ ਹੋਏ 12 ਐਸ.ਐਸ.ਪੀ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਸ ਨਾਲ ਹੀ 1 ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਵੀ ਰਦੋਬਦਲ ਕੀਤੀ ਗਈ ਹੈ।
ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਤਾਜ਼ਾ ਤਬਾਦਲੇ ਦੇ ਆਦੇਸ਼ਾਂ ਵਿੱਚ ਰਾਜਪਾਲ ਸਿੰਘ ਨੂੰ ਐਸ.ਐਸ.ਪੀ. ਕਪੂਰਥਲਾ, ਨਵਨੀਤ ਸਿੰਘ ਨੂੰ ਐਸ.ਐਸ.ਪੀ. ਲੁਧਿਆਣਾ ਦਿਹਾਤੀ, ਹਰਜੀਤ ਸਿੰਘ ਨੂੰ ਐਸ.ਐਸ.ਪੀ. ਫਰੀਦਕੋਟ, ਜੇ. ਇਲਾਂਚਜੀਅਨ ਨੂੰ ਐਸ.ਐਸ.ਪੀ. ਮੋਗਾ, ਗੁਰਲੀਤ ਸਿੰਘ ਖ਼ੁਰਾਨਾ ਨੂੰ ਐਸ.ਐਸ.ਪੀ. ਬਠਿੰਡਾ, ਅਮਨੀਤ ਕੌਂਡਲ ਨੂੰ ਐਸ.ਐਸ.ਪੀ. ਖੰਨਾ, ਦਯਾਮਾ ਹਰੀਸ਼ ਕੁਮਾਰ ਨੂੰ ਐਸ.ਐਸ.ਪੀ. ਗੁਰਦਾਸਪੁਰ, ਹਰਮਨਬੀਰ ਸਿੰਘ ਗਿੱਲ ਨੂੰ ਐਸ.ਐਸ.ਪੀ. ਮੁਕਤਸ਼ਰ ਸਾਹਿਬ, ਅਸ਼ਵਿਨੀ ਗੋਤਯਾਲ ਨੂੰ ਐਸ.ਐਸ.ਪੀ. ਬਟਾਲਾ ਅਤੇ ਏ.ਆਈ.ਜੀ. ਐਚ.ਆਰ.ਡੀ. ਪੰਜਾਬ, ਸਤਿੰਦਰ ਸਿੰਘ ਨੂੰ ਐਸ.ਐਸ.ਪੀ. ਅੰਮਿ੍ਰਤਸਰ ਦਿਹਾਤੀ, ਭੁਪਿੰਦਰ ਸਿੰਘ ਨੂੰ ਐਸ.ਐਸ.ਪੀ. ਮਲੇਰਕੋਟਲਾ, ਅਵਨੀਤ ਕੌਰ ਸਿੱਧੂ ਨੂੰ ਐਸ.ਐਸ.ਪੀ. ਫਾਜ਼ਿਲਕਾ ਅਤੇ ਦੀਪਕ ਹਿਲੋਰੀ ਨੂੰ ਸਟਾਫ਼ ਅਧਿਕਾਰੀ ਡੀ.ਜੀ.ਪੀ. ਲਗਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।