ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਮੱਧ ਸੂਬੇ ਸੁਲਾਵੇਸੀ ‘ਚ ਮੰਗਲਵਾਰ ਨੂੰ ਮੱਧਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੰਡੋਨੇਸ਼ੀਆ ਦੀ ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਮੁਤਾਬਿਕ ਦੁਪਹਿਰ 13.02 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.3 ਮਾਪੀ ਗਈ।
ਭੂਚਾਲ ਦਾ ਕੇਂਦਰ ਪਰੀਗੀ ਮਾਉਟੋਂਗ ਜ਼ਿਲ੍ਹੇ ਤੋਂ 30 ਕਿਲੋਮੀਟਰ ਦੱਖਣ-ਪੂਰਬ ਵਿੱਚ ਸੀ ਅਤੇ ਜ਼ਮੀਨ ਦੀ ਸਤ੍ਹਾ ਤੋਂ ਡੂੰਘਾਈ 87 ਕਿਲੋਮੀਟਰ ਸੀ। ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਘਟਨਾ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ