ਬਰਨਾਵਾ। (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਆਪਣੇ ਪਵਿੱਤਰ ਅਨਮੋਲ ਬਚਨਾਂ ਦੀ ਵਰਖਾ ਕਰਦੇ ਹੋਏ ਜੀਵਨ ਵਿੱਚ ਸੰਜਮ, ਸੰਤੋਖ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੁਰਾਣੇ ਸਮੇਂ ’ਚ, ਮੰਨ ਲਵੋ 70 ਦੀ ਗੱਲ, ਬੱਚਾ ਰੋਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਚੰਗਾ ਹੈ ਗਲ਼ਾ ਖੁੱਲ੍ਹ ਜਾਵੇਗਾ। ਮਤਲਬ ਅਸਲੀਅਤ ’ਚ ਹੁੰਦਾ ਸੀ ਕਿ ਉਸ ਦੀ ਗਲਤ ਜਿੱਦ ਨਹੀਂ ਮੰਨਣੀ ਤਾਂ ਉਹ ਥੋੜ੍ਹਾ ਸਮਾਂ ਰੋ ਕੇ ਠੀਕ ਹੋ ਜਾਂਦਾ ਸੀ ਉਸ ਨੂੰ ਪਤਾ ਹੈ ਕਿ ਰੋਣ ਨਾਲ ਗੱਲ ਨਹੀਂ ਬਣੀ ਇਹ ਬੱਚਾ ਵੀ ਸਮਝ ਲੈਂਦਾ ਹੈ ਕਿ ਇਹ ਹਥਿਆਰ ਹੈ ਕਈ ਮਾਂ-ਬਾਪ ਨਾਲ ਹੀ ਡੁਸਕਣ ਲੱਗ ਜਾਂਦੇ ਹਨ, ਓਹੋ ਬੇਬੀ, ਓਹੋ… ਬੇਬੀ ਕੀ, ਬੇਬੀ ਦੇ ਮਾਂ-ਬਾਪ ਵੀ ਬੇਬੀ ਬਣ ਜਾਂਦੇ ਹਨ। ਉਹ ਵੀ ਸੁਰੜ-ਸੁਰੜ, ਉਹ ਵੀ ਸੁਰੜ-ਸੁਰੜ ਤਾਂ ਗਲਤ ਗੱਲ ਮੰਨੋਗੇ ਤੁਸੀਂ ਅਤੇ ਗਲਤ ਮੰਨ ਲਈ ਤਾਂ ਯਕੀਨ ਮੰਨੋ ਤੁਸੀਂ ਆਪਣੇ ਬੱਚੇ ਨੂੰ ਗਲਤ ਆਦਤਾਂ ਪਾ ਰਹੇ ਹੋ ਸਟ੍ਰੌਂਗਲੀ ਥੋੜ੍ਹਾ ਜਿਹਾ ਵਿਹਾਰ ਰੱਖਣਾ ਪਵੇਗਾ।
ਗੁਰੂ ਨੂੰ ਵੀ ਮੰਨੋ ਤੇ ਗੁਰੂ ਦੀ ਵੀ ਮੰਨੋ : ਪੂਜਨੀਕ ਗੁਰੂ ਜੀ
ਨਿਰਦਈ ਨਾ ਬਣੋ, ਮਾਰ-ਕੁਟਾਈ ਕਰਨਾ ਬਿਲਕੁਲ ਗਲਤ ਹੈ ਪਰ ਗਲਤ ਆਦਤ ਮੰਨਣਾ ਇਹ ਉਸ ਤੋਂ ਵੀ ਜ਼ਿਆਦਾ ਗਲਤ ਹੈ ਤਾਂ ਇਸ ਲਈ ਬੱਚੇ ਦੀ ਜਾਇਜ਼ ਮੰਗ ਨੂੰ, ਸਹੀ ਜੋ ਮੰਗ ਹੈ, ਉਸ ਨੂੰ ਮੰਨੋ ਤਾਂ ਇਹ ਧਰਮਾਂ ’ਚ ਸੰਜਮ ਦੀ ਗੱਲ ਹੈ ਕਿਉਂਕਿ ਸੰਜਮ ਹੈ ਤਾਂ ਤੁਸੀਂ ਉਸ ਨੂੰ ਗਲਤ ਚੀਜ਼ ਲਈ ਰੋਂਦਾ ਦੇਖ ਪਿਘਲੋਗੇ ਨਹੀਂ, ਹਾਲਾਂਕਿ ਮਾਂ ਦਾ ਦਿਲ ਥੋੜ੍ਹਾ ਪਿਘਲਦਾ ਹੈ, ਪਰ ਇਸ ਦਾ ਮਤਲਬ ਇਹ ਥੋੜ੍ਹਾ ਹੈ ਕਿ ਤੁਸੀਂ ਵੀ ਨਾਲ ਰੋਣ ਲੱਗ ਜਾਓ ਫੇਰ ਤਾਂ ਬੱਚੇ ਨੇ ਹਥਿਆਰ ਬਣਾ ਲਿਆ, ਕਿ ਗਲਤ ਗੱਲ ਜਦੋਂ ਵੀ ਪੂਰੀ ਕਰਵਾਉਣੀ ਹੈ ਰੋਵੋ,
ਕਿਉਂਕਿ ਛੋਟੇ ਨਾਜ਼ੁਕ ਹੁੰਦੇ ਹਨ, ਉੱਪਰ ਹੀ ਪਿਆ ਹੁੰਦਾ ਹੈ ਝੱਟ ਰੋਏ ਅਤੇ ਅੱਥਰੂ ਧੜਾਧੜ ਮੋਟੇ-ਮੋਟੇ ਆਏ, ਬੱਸ ਇੰਜਰ-ਪਿੰਜਰ ਮਾਂ-ਬਾਪ ਦਾ ਹਿੱਲ ਗਿਆ ਅਤੇ ਯਕੀਨ ਮੰਨੋ ਬੱਚਾ ਰੋਵੇਗਾ ਹੀ ਨਹੀਂ ਜਦੋਂ ਉਸ ਨੂੰ ਸ਼ੁਰੂਆਤ ’ਚ ਪਤਾ ਲੱਗ ਗਿਆ ਕਿ ਗਲਤ ਮੰਗ ਗਲਤ ਹੁੰਦੀ ਹੈ, ਕਿ ਬੇਟਾ ਇਹ ਗਲਤ ਹੈ, ਇਹ ਨਹੀਂ ਹੋਵੇਗਾ, ਰੋ ਚਾਹੇ ਹੱਸ ਦੋ-ਚਾਰ ਵਾਰ ਰੋਵੇਗਾ, ਫੇਰ ਕਹੇਗਾ ਦੂਜਾ ਕਰ ਲੈਂਦੇ ਹਾਂ ਮੋਲਡ ਹੋ ਜਾਵੇਗਾ, ਸਮਝ ਜਾਵੇਗਾ, ਤਾਂ ਤੁਸੀਂ ਯਕੀਨ ਮੰਨੋ, ਧਰਮਾਂ ਦੀ ਗੱਲ ਨੂੰ ਮੰਨ ਕੇ ਤਾਂ ਦੇਖੋ ਗੁਰੂ ਨੂੰ ਮੰਨਦਾ ਹਾਂ, ਗੁਰੂ ਦੀ ਨਹੀਂ ਮੰਨਦਾ ਹਾਂ ਇਹ ਚੱਲ ਰਿਹਾ ਹੈ ਜ਼ਿਆਦਾ ਗੁਰੂ ਨੂੰ ਵੀ ਮੰਨੋ ਪਰ ਉਸ ਤੋਂ ਜ਼ਿਆਦਾ ਗੁਰੂ ਦੀ ਮੰਨੋ, ਯਕੀਨ ਮੰਨੋ ਜ਼ਿੰਦਗੀ ’ਚ ਬਹਾਰਾਂ, ਖੁਸ਼ੀਆਂ ਛਾ ਜਾਣਗੀਆਂ।
ਵਿਖਾਵਾ ਨਾ ਕਰੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦਿਖਾਵਾ ਨਾ ਕਰੋ, ਦਿਖਾਵਾ, ਢੋਂਗ-ਢਕੋਸਲੇ ਨਾ ਤਾਂ ਕਦੇ ਪਰਮਾਨੈਂਟ ਰਹਿੰਦੇ ਹਨ ਅਤੇ ਨਾ ਹੀ ਤੁਹਾਨੂੰ ਯਾਦ ਰਹਿੰਦੇ ਹਨ, ਤੁਹਾਨੂੰ ਪਹਿਲਾਂ ਵੀ ਬੋਲਿਆ ਸੀ ਇੱਕ ਦਿਨ ਕਿ ਝੂਠ ਬੋਲੋਗੇ ਤਾਂ ਤੁਹਾਨੂੰ ਵਾਰ-ਵਾਰ ਯਾਦ ਰੱਖਣਾ ਪਵੇਗਾ ਅਤੇ ਸੱਚ ਬੋਲੋਗੇ ਤਾਂ ਭੁੱਲ ਜਾਓ, ਉਹ ਹਮੇਸ਼ਾ ਹੀ ਸੱਚ ਰਹੇਗਾ ਤਾਂ ਸੰਜਮ ਬੇਹੱਦ ਜ਼ਰੂਰੀ ਹੈ ਅਤੇ ਜੋ ਸੰਜਮ ਨਾਲ ਜਿੰਦਗੀ ਜਿਉਂਦੇ ਹਨ, ਸ਼ਾਂਤਮਈ ਜ਼ਿੰਦਗੀ ਜਿਉਂਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ਦੀਆਂ ਤਮਾਮ ਖੁਸ਼ੀਆਂ ਜ਼ਰੂਰ ਮਿਲਿਆ ਕਰਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ