ਮਹਿਲਾ ਟੀ20 ਵਿਸ਼ਵ ਕੱਪ: ਅਸਟਰੇਲੀਆ ਨੇ ਨਿਊਜ਼ੀਲੈਂਡ ਨੂੰ 97 ਦੌੜਾਂ ਨਾਲ ਹਰਾਇਆ

Australia New Zealand

ਪਾਰਲ (ਦੱਖਣੀ ਅਫਰੀਕਾ) (ਏਜੰਸੀ)। ਅਸਟਰੇਲੀਆ ਨੇ ਮਹਿਲਾ ਟੀ20 ਵਿਸ਼ਵ ਕੱਪ ’ਚ ਖਿਤਾਬ ਦੀ ਰੱਖਿਆਂ ਦੇ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਨਿਊਜੀਲੈਂਡ ’ਤੇ 97 ਦੌੜਾਂ ਦੀ ਇੱਕਤਰਫਾ ਜਿੱਤ ਦਰਜ ਕੀਤੀ ਐਲੀਸਾ ਹੀਲੀ ਨੇ 55 ਦੌੜਾਂ ਦੀ ਪਾਰੀ ਖੇਡੀ। ਕਪਤਾਨ ਮੇਗ ਲੈਨਿੰਗ ਨੇ 41 ਜਦਕਿ ਐਲਿਸ ਪੈਰੀ ਨੇ 40 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਨਾਲ ਅਸਟਰੇਲੀਆ ਨੇ ਨੌ ਵਿਕਟਾਂ ’ਤੇ 173 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਨੇ ਪਹਿਲੀ ਹੀ ਗੇਂਦ ’ਤੇ ਸੂਜੀ ਬੈਟਸ ਦੀ ਵਿਕਟ ਗੁਆ ਦਿੱਤੀ, ਜਿਸ ਨਾਲ ਟੀਮ ਪੂਰੀ ਪਾਰੀ ਦੌਰਾਨ ਕਦੇ ਨਹੀਂ ਉੱਭਰ ਸਕੀ ਤੇ ਅਖੀਰ 14 ਓਵਰਾਂ ’ਚ ਸਿਰਫ 76 ’ਤੇ ਢੇਰ ਹੋ ਗਈ ਅਸਟਰੇਲੀਆ ਵੱਲੋਂ ਐਸ਼ਲੇਗ ਗਾਰਡਨਰ ਨੇ ਆਪਣੇ ਟੀ20 ਕੌਮਾਂਤਰੀ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 12 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਪੰਜ ਵਾਰ ਦੇ ਚੈਂਪੀਅਨ ਨੇ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ।

ਅਸਟਰੇਲੀਆਂ ਵੱਲੋਂ ਐਸ਼ਲੇਗ ਗਾਰਡਨਰ ਨੇ ਸਰਵਸ਼ੇ੍ਰਸਠ ਪ੍ਰਦਰਸ਼ਨ ਕਰਦੇ ਹੋਏ ਪੰਜ ਵਿਕਟਾਂ ਹਾਸਲ ਕੀਤੀਆਂ | Australia New Zealand

ਟਾਸ ਹਾਰ ਕੇ ਬੱਲੇਬਾਜੀ ਕਰਨ ਆਈ ਅਸਟਰੇਲੀਆ ਦੀ ਸ਼ੁਰੂਆਤ ਵੀ ਖਰਾਬ ਰਹੀ ਤੇ ਟੀਮ ਨੇ ਚੌਥੀ ਗੇਂਦ ’ਤੇ ਹੀ ਬੈਥ ਮੁਨੀ (00) ਦੀ ਵਿਕਟ ਗੁਆ ਦਿੱਤੀ ਜਿਨਾ ਨੇ ਲਿਆ ਤਾਹੁਹੁ (37 ਦੌੜਾਂ ’ਤੇ ਤਿੰਨ ਵਿਕਟਾਂ) ਦੀ ਗੇਂਦ ’ਤੇ ਈਡਨ ਕਾਰਸਨ?ਨੂੰ ਕੈਚ ਫੜਾਇਆ ਹੀਲੀ ਅਤੇ ਲੇਨਿੰਗ ਨੇ ਇਸ ਤੋਂ ਬਾਅਦ ਪਾਰੀ ਨੂੰ ਸੰਭਾਲਿਆ ਦੋਨਾਂ?ਨੇ ਪਾਵਰ ਪਲੇਅ ’ਚ ਸਕੋਰ ਇੱਕ ਵਿਕਟ ’ਤੇ 47 ਦੌੜਾਂ ਤੱਕ ਪਹੁੰਚਾਇਆ ਜੋ ਟੀ20 ਵਿਸ਼ਵ ਕੱਪ ’ਚ ਨਿਊਜ਼ੀਲੈਂਡ ਖਿਲਾਫ਼ ਸ਼ੁਰੂਆਤੀ ਛੇ ਓਵਰਾਂ ’ਚ ਟੀਮ ਦਾ ਸਰਵੋਤਮ ਸਕੋਰ ਹੈ ਹੀਲੀ ਤੇ ਲੈਨਿੰਗ ਨੇ ਦੂਜੀ ਵਿਕਟ ਲਈ 70 ਦੌੜਾਂ ਜੋੜੀਆਂ ਏਮੇਲੀਆ ਕੇਰ (23 ਦੌੜਾਂ ’ਤੇ ਤਿੰਨ ਵਿਕਟਾਂ) ਨੇ ਲੈਨਿੰਗ ਨੂੰ ਬੋਲਡ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ।

ਤਾਹੁਹੁ ਨੇ ਅਗਲੇ ਓਵਰ ’ਚ ਗਾਰਡਨਰ (3) ਨੂੰ ਕਾਰਸਨ ਦੇ ਹੱਥੋਂ ਕੈਚ ਕਰਾਕੇ ਅਸਟਰੇਲੀਆ ਦਾ ਸਕੋਰ ਤਿੰਨ ਵਿਕਟਾਂ ’ਤੇ 76 ਦੌੜਾਂ ਕੀਤਾ। ਹੀਲੀ ਤੇ ਪੈਰੀ ਨੇ ਇਸ ਤੋਂ ਬਾਅਦ ਜ਼ਿੰਮੇਵਾਰੀ ਸੰਭਾਲੀ ਦੋਵਾਂ ਨੇ ਸਿਰਫ 28 ਗੇਂਦਾਂ ’ਚ 50 ਦੌੜਾਂ ਜੋੜੀਆਂ ਹੀਲੀ ਨੇ ਤਾਹੁਹੁ ਦੀ ਗੇਂਦ ’ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ’ਚ ਬਾਊਂਡਰੀ ’ਤੇ ਕੈਚ ਪਕੜਾਇਆ ਪੈਰੀ ਅਤੇ ਗਰੇਸ ਹੈਰਿਸ (ਛੇ ਗੇਂਦਾਂ ’ਚ 14 ਦੌੜਾਂ) ਨੇ ਅੱਠ ਗੇਂਦਾਂ ’ਚ 22 ਦੌੜਾਂ ਜੋੜੀਆਂ ਪਰ ਹੈਰਿਸ ਇਸ ਤੋਂ ਬਾਅਦ ਰਨਆਊਟ ਹੋ ਗਈ। ਪੈਰੀ ਨੇ ਐਮੇਲੀਆ ’ਤੇ ਚੌਕਾ ਜੜਿਆ ਪਰ ਅਗਲੀ ਗੇਂਦ ’ਤੇ ਲੱਤ ਅੜਿੱਕਾ ਆਊਟ ਹੋ ਗਈ ਜੈਸ ਜੋਨਾਸੇਨ ਵੀ ਇਸੇ ਓਵਰ ’ਚ ਖਾਤਾ ਖੋਲ੍ਹੇ ਬਿਨਾ ਪਵੇਲੀਅਨ ਚਲੀ ਗਈ ਏਲੇਨਾ ਕਿੰਗ (1) ਤੇ ਤਾਹਲੀਆ ਮੈਕਗਰਾ (8) ਵੀ ਕੋਈ ਕਾਰਨਾਮਾ ਨਹੀਂ ਕਰ ਸਕੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ