ਭਾਰਤ ਨੇ ਪਾਰੀ ਅਤੇ 132 ਦੌੜਾਂ ਨਾਲ ਜਿੱਤਿਆ ਪਹਿਲਾ ਟੈਸਟ

India Won

ਤੀਜੇ ਦਿਨ ਹੀ ਕੰਗਾਰੂਆਂ ਨੇ ਗੋਡੇ ਟੇਕੇ, ਅਸ਼ਵਿਨ-ਜੜੇਜਾ ਜਿੱਤ ਦੇ ਹੀਰੋ

ਨਾਗਪੁਰ। ਟੀਮ ਇੰਡੀਆ ਨੇ ਬਾਰਡਰ-ਗਾਵਸਕਰ ਟ੍ਰਾਫੀ ਦਾ ਪਹਿਲਾ ਮੁਕਾਬਲਾ ਪਾਰੀ ਅਤੇ 132 ਦੌੜਾਂ ਨਾਲ ਜਿੱਤ (India Won) ਲਿਆ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਚਾਰ ਮੈਚਾਂ ਦੀ ਸਰੀਜ਼ ’ਚ 1-0 ਦਾ ਵਾਧਾ ਹਾਸਲ ਕਰ ਲਿਆ ਹੈ। ਸੀਰੀਜ਼ ਦਾ ਦੂਜਾ ਮੁਕਾਬਲਾ 17 ਫਰਵਰੀ ਤੋਂ ਦਿੱਲੀ ’ਚ ਖੇਡਿਆ ਜਾਵੇਗਾ।

ਨਾਗਪੁਰ ਦੇ ਜਾਮਥਾ ਕ੍ਰਿਕਟ ਸਟੇਡੀਅਮ ’ਚ ਸ਼ਨਿੱਚਰਵਾਰ ਨੂੰ ਭਾਰਤੀ ਗੇਂਦਬਾਜ਼ਾਂ ਨੇ ਦੂਜੀ ਪਾਰੀ ’ਚ ਆਸਟਰੇਲੀਆ ਨੂੰ 91 ਦੌੜਾਂ ’ਤੇ ਆਲਆਊਟ ਕਰ ਦਿੱਤਾ। ਕੰਗਾਰੂ ਟੀਮ ਸਟੀਵ ਸਮਿੱਥ ਨੇ ਸਭ ਤੋਂ ਜ਼ਿਆਦਾ 24 ਦੌੜਾਂ ਬਣਾਈਆਂ। ਮਾਨਰਸ ਲਾਬੁਸ਼ੇਨ 17 ਦੌੜਾਂ ਦਾ ਯੋਗਦਾਨ ਦਿੱਤਾ। ਜਦੋਂਕਿ ਡੇਵਿਡ ਵਾਰਨਰ ਅਤੇ ਏਲੇਕਸ ਕੈਰੀ 10-10 ਦੌੜਾਂ ਬਣਾ ਕੇ ਆਊਟ ਹੋਏ। ਭਾਰਤੀ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ 5 ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਸ਼ਮੀ ਅਤੇ ਰਵਿੰਦਰ ਜੜੇਜਾ ਨੇ ਦੋ-ਦੋ ਵਿਕਟਾਂ ਲਈਆਂ। ਅਕਸ਼ਰ ਪਟੇਲ ਨੂੰ ਇੱਕ ਵਿਕਟ ਮਿਲੀ। (India Won)

ਇਸ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ 400 ਦੌੜਾਂ ’ਤੇ ਸਮਾਪਤ ਹੋਈ। ਅਜਿਹੇ ’ਚ ਮੇਜਬਾਨਾਂ ਨੂੰ ਪਹਿਲੀ ਵਾਰੀ ’ਚ 223 ਦੌੜਾਂ ਦਾ ਵਾਧਾ ਮਿਲਿਆ ਸੀ। ਕਪਤਾਨ ਰੋਹਿਤ ਸ਼ਰਮਾ ਨੇ 120, ਅਕਸ਼ਰ ਪਟੇਲ ਨੇ 84 ਦੌੜਾਂ ਬਣਾਈਆਂ। ਰਵਿੰਦਰ ਜੜੇਜਾ ਨੇ 70 ਅਤੇ ਮੁਹੰਮਦ ਸ਼ਮੀ ਨੇ 37 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਆਸਟਰੇਲੀਆ ਲੲਂ ਡੈਬਿਊ ਕਰ ਰਹੇ ਟਾਡ ਮਰਫ਼ੀ ਨੇ 7 ਵਿਕਟਾਂ ਲਈਆਂ। ਆਸਟਰੇਲੀਆ ਦੀ ਪਹਿਲੀ ਪਾਰੀ 177 ਦੌੜਾਂ ’ਤੇ ਸਿਮਟੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ