(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਜਨਸੰਖਿਆ ਦਾ ਹਡ਼੍ਹ ਆ ਰਿਹਾ ਹੈ ਤੇ ਜਨ ਸੰਖਿਆ ਦਾ ਵਿਸਫੋਟ ਜਿਹਾ ਹੋ ਰਿਹਾ ਹੈ। ਇਸ ਲਈ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਨ ਸੰਖਿਆ ਵਿਸਫੋਟ ਤੇ ਜੋ ਪਰਿਵਾਰ ਟੁੱਟ ਰਹੇ ਹਨ, ਉਨਾਂ ’ਤੇ ਵੀ ਇੱਕ ਭਜਨ ਬਣਾਈਆ ਹੈ। ਉਸ ’ਚ ਦੱਸਿਆ ਗਿਆ ਹੈ ਕਿ ਪਰਿਵਾਰ ’ਚ ਕੀ-ਕੀ ਹੋ ਰਿਹਾ ਹੈ ਅਤੇ ਫਿਰ ਕਿਸ ਪ੍ਰਕਾਰ ਸਮਾਜ ’ਚ ਪਰਿਵਾਰ ਟੁੱਟ ਰਹੇ ਹਨ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਇੱਕ ਕਵੀਰਾਜ ਵੀ ਹਾਂ। ਜਿਸ ਤਰ੍ਹਾਂ ਇੱਕ ਸ਼ਾਇਰ ਹੁੰਦਾ ਹੈ ਉਹ ਲਿਖਦਾ ਹੈ। ਪਰ ਕੁਝ ਲਿਖਣ ਵਾਲੇ ਅਜਿਹੇ ਹੁੰਦੇ ਹਨ ਕਿ ਉਨਾਂ ਨੂੰ ਇਕਾਂਤ ਵਾਤਾਵਰਨ ਚਾਹੀਦਾ ਹੈ, ਉਨਾਂ ਨੂੰ ਸਮੁੰਦਰ ਦਾ ਕਿਨਾਰਾ ਚਾਹੀਦਾ ਹੈ, ਚੰਗੀ ਪਰਬਤਮਾਲਾ ਚਾਹੀਦੀ ਹੈ। ਪਰ ਸਾਡੀ ਕੋਲ ਕੁਝ ਜੱਟੂ ਸੌਦਾ ਹੈ। ਜੇਕਰ ਟਰੈਕਟਰ ਚਲ ਰਿਹਾ ਹੈ ਤਾਂ ਉਸ ’ਚ ਢੋਲਕ ਬਾਜਾ ਬਣਾ ਕੇ ਉਸ ’ਚ ਲਿਖ ਦਿੰਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।