ਅਸਟਰੇਲੀਆ, ਕੈਨੇਡਾ ਸਮੇਤ ਯੂਰਪੀ ਮੁਲਕਾਂ ’ਚ ਵਪਸੇ ਪੰਜਾਬੀ ਘਰਾਂ ’ਚ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਵਿਰਸੇ ਨਾਲ ਜੁੜਨ ’ਤੇ ਜ਼ੋਰ ਦੇ ਰਹੇ ਹਨ ਅਜਿਹੇ ਹਾਲਾਤਾਂ ’ਚ ਦੇਸ਼ ਅੰਦਰ ਮਾਂ-ਬੋਲੀਆਂ ਲਈ ਉੱਦਮ ਕਰਨਾ ਜ਼ਰੂਰੀ ਬਣ ਜਾਂਦਾ ਹੈ ਪੰਜਾਬ ਸਰਕਾਰ 21 ਫਰਵਰੀ ਮਾਂ ਬੋਲੀ ਦਿਵਸ ਤੱਕ ਪੰਜਾਬੀ ਦੇ ਪਸਾਰ ਲਈ ਯਤਨ ਕਰ ਰਹੀ ਹੈ ਦੁਕਾਨਾਂ, ਕਾਰੋਬਾਰੀ ਅਦਾਰਿਆਂ ’ਤੇ ਦਿਸ਼ਾ-ਨਿਰਦੇਸ਼ ਬੋਰਡ ਪੰਜਾਬੀ ’ਚ ਲਾਉਣ ਦੇ ਨਿਰਦੇਸ਼ ਕਰ ਦਿੱਤੇ ਗਏ ਹਨ ਸਾਹਿਤਕਾਰਾਂ, ਭਾਸ਼ਾ ਵਿਗਿਆਨੀਆਂ ਨਾਲ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਅਸਲ ’ਚ ਮਾਂ-ਬੋਲੀ ਪ੍ਰਤੀ ਪਿਆਰ ਤੇ ਸਤਿਕਾਰ ਜ਼ਰੂਰੀ ਹੈ ਜੇਕਰ ਬੋਲੀ ਹੋਵੇਗੀ ਤਾਂ ਹੀ ਸੱਭਿਆਚਾਰ ਰਹੇਗਾ ਬੋਲੀ ਤੇ ਸੱਭਿਆਚਾਰ ਦਾ ਅਟੁੱਟ ਰਿਸ਼ਤਾ ਹੈ l
ਹਰ ਭੂਖੰਡ ਦੇ ਸੱਭਿਆਚਾਰ ਦਾ ਮੁੱਖ ਨਾਤਾ ਉੱਥੋਂ ਦੀ ਸਥਾਨਕ ਭਾਸ਼ਾ ਖਾਸਕਰ ਬਾਸ਼ਿੰਦਿਆਂ ਦੀ ਮਾਂ-ਬੋਲੀ ਹੁੰਦੀ ਹੈ ਬੋਲੀ ਹੀ ਸੱਭਿਆਚਾਰ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੀ ਹੈ ਜਿੱਥੋਂ ਤੱਕ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਸਬੰਧ ਹੈ ਸੂਬੇ ਦਾ ਗਠਨ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਹੋਣ ਦੇ ਬਾਵਜੂਦ ਪੰਜਾਬੀ ਨੂੰ ਖੁੱਡੇ ਹੀ ਲਾਇਆ ਗਿਆ ਸੀ ਉਦਾਰੀਕਰਨ ਤੇ ਵਿਸ਼ਵੀਕਰਨ ਦੇ ਦੌਰ ਨੇ ਭਾਰਤੀ ਭਾਸ਼ਾਵਾਂ ਨੂੰ ਦਰਕਿਨਾਰ ਕੀਤਾ ਹੈ ਸਰਕਾਰੀ ਦਫ਼ਤਰਾਂ ’ਚ ਪੰਜਾਬੀ ’ਚ ਕੰਮ-ਕਾਜ ਲਈ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਅਣਦੇਖੀ ਹੁੰਦੀ ਰਹੀ ਹੈ ਅਦਾਲਤਾਂ ਦਾ ਕੰਮਕਾਜ ਵੀ ਪੰਜਾਬੀ ’ਚ ਕਰਨਾ ਜ਼ਰੂਰੀ ਹੈ ਬਿਨਾਂ ਸ਼ੱਕ ਪੰਜਾਬੀ ਭਾਸ਼ਾ ਕੋਲ ਅਮੀਰ ਸਾਹਿਤਿਕ ਭੰਡਾਰ ਤੇ ਸਮਰੱਥਾ ਹੈ ਪਰ ਸਿੱਖਿਆ ਢਾਂਚੇ ’ਚ ਅਜੇ ਵੀ ਪੰਜਾਬੀ ਵਿਸ਼ੇ ਨੂੰ ਬਹੁਤੇ ਸਨਮਾਨ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ ਜ਼ਰੂਰਤ ਇਸ ਗੱਲ ਦੀ ਹੈ l
ਕਿ ਭਾਸ਼ਾਵਾਂ ਦੀ ਸਿੱਖਿਆ ਦਾ ਚੰਗਾ ਪ੍ਰਬੰਧ ਕਰਨ ਦੇ ਨਾਲ-ਨਾਲ ਉਹ ਸਾਰੀਆਂ ਤਕਨੀਕਾਂ ਵਰਤੀਆਂ ਜਾਣ ਜੋ ਵਿਦੇਸ਼ਾਂ ’ਚ ਵਰਤੀਆਂ ਜਾ ਰਹੀਆਂ ਹਨ ਆਪਣੀ ਭਾਸ਼ਾ ਨਾਲ ਪਿਆਰ ਤੇ ਮਾਣ ਮਹਿਸੂਸ ਕਰਨ ’ਤੇ ਬੋਲੀ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਪੰਜਾਬੀ ਸਾਹਿਤ ਦਾ ਪ੍ਰਚਾਰ-ਪ੍ਰਸਾਰ, ਲਿਖਾਰੀਆਂ ਦਾ ਮਾਣ-ਸਨਮਾਨ ਅਤੇ ਪੁਰਸਕਾਰਾਂ ਵਾਸਤੇ ਲੋੜੀਂਦੀ ਰਾਸ਼ੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਪੰਜਾਬੀ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਲੰਮੇ ਸਮੇਂ ਤੱਕ ਵਿੱਤੀ ਸੰਕਟ ਝੱਲਦੀ ਆਈ ਹੈ, ਜਿਸ ਨੂੰ ਲੋੜੀਂਦੇ ਫੰਡ ਜਾਰੀ ਕੀਤੇ ਜਾਣ ਭਾਵੇਂ 21 ਫਰਵਰੀ ਮਾਂ ਬੋਲੀ ਲਈ ਕੌਮਾਂਤਰੀ ਦਿਵਸ ਤੈਅ ਕੀਤਾ ਗਿਆ ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਭਾਸ਼ਾ ਇੱਕ ਸਦੀਵੀ ਵਿਸ਼ਾ ਹੈ ਜਿਸ ’ਤੇ ਸਦਾ ਪਹਿਰਾ ਦੇਣਾ ਚਾਹੀਦਾ ਹੈ ਭਾਸ਼ਾ ਪ੍ਰਤੀ ਜਾਗਰੂਕਤਾ ’ਤੇ ਜ਼ੋਰ ਦੇਣ ਦੇ ਨਾਲ ਹੀ ਭਾਸ਼ਾਵਾਂ ਪ੍ਰਤੀ ਸੰਤੁਲਿਤ ਤੇ ਵਿਗਿਆਨਕ ਦਿ੍ਰਸ਼ਟੀਕੋਣ ਨੂੰ ਬਰਾਬਰ ਰੱਖਣਾ ਪਵੇਗਾ ਮਾਂ-ਬੋਲੀ ਨੂੰ ਕਿਸੇ ਵੀ ਪੱਧਰ ’ਤੇ ਅਣਡਿੱਠ ਨਹੀਂ ਕੀਤਾ ਜਾ ਸਕਦਾ ਪਰ ਹੋਰ ਭਾਸ਼ਾਵਾਂ ਸਿੱਖਣ ਦੀ ਲਲਕ ਤੇ ਦੂਜੀਆਂ ਭਾਸ਼ਾਵਾਂ ਦੇ ਸਨਮਾਨ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਗਿਆਨਵੰਤ ਹੋਣ ਦਾ ਮਤਲਬ ਕਿਸੇ ਹੋਰ ਭਾਸ਼ਾ ਦੀ ਨਿਰਾਦਰੀ ਨਹੀਂ ਮਾਂ-ਬੋਲੀ ਦੇ ਭਰਪੂਰ ਗਿਆਨ ਤੇ ਪਿਆਰ ਦੇ ਨਾਲ ਹੋਰਨਾਂ ਭਾਸ਼ਾਵਾਂ ਦਾ ਗਿਆਨ ਸਿੱਖ ਕੇ ਹੀ ਅੱਜ ਦਾ ਮਨੁੱਖ ਵਿਸ਼ਵ ਪੱਧਰੀ ਮੌਕਿਆਂ ਦਾ ਫਾਇਦਾ ਉਠਾ ਸਕਦਾ ਹੈ l
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।