ਅਸੀਂ ਕਿਸੇ ਧਰਮ ਨੂੰ ਨਹੀਂ ਦਿੱਤੀ ਚੁਣੌਤੀ : ਪੂਜਨੀਕ ਗੁਰੂ ਜੀ

Saint Dr MSG

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਜ਼ਰੀਏ ਫਰਮਾਇਆ ਕਿ ਗੱਲ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਹੁਣੇ ਜਦੋਂ ਅਸੀਂ ਆ ਰਹੇ ਸੀ ਤਾਂ ਇੱਕ ਸੱਜਣ ਮਿਲਿਆ ਤਾਂ ਸਾਨੂੰ ਕਹਿਣ ਲੱਗਾ ਕਿ ਗੁਰੂ ਜੀ ਕੀ ਤੁਸੀਂ ਕੋਈ ਚੈਲੇਂਜ਼ ਦੇ ਰੱਖਿਆ ਹੈ। ਤਾਂ ਅਸੀਂ ਕਿਹਾ ਕਿ ਨਹੀਂ, ਅਸੀਂ ਤਾਂ ਕੋਈ ਚੈਲੇਂਜ ਨਹੀਂ ਦਿੱਤਾ। ਕੋਈ ਚੁਣੌਤੀ ਨਹੀਂ ਦਿੱਤੀ।

ਅਸੀਂ ਪੁੱਛਿਆ ਕਿਸ ਚੀਜ਼ ਦਾ ਤਾਂ ਉਸ ਨੇ ਕਿਸੇ ਧਰਮ ਦੀ ਕੋਈ ਚਰਚਾ ਕੀਤੀ। ਆਪ ਜੀ ਨੇ ਫਰਮਾਇਆ ਕਿ ਸਾਧ-ਸੰਗਤ ਜੀ ਧਿਆਨ ਨਾਲ ਸੁਣੋ ਕਿ ਕਿਵੇਂ ਗੱਲ ਨੂੰ ਤੋੜਿਆ ਮਰੋੜਿਆ ਜਾਂਦਾ ਹੈ। ਅਸੀਂ ਇੱਕ ਚੀਜ਼ ਕਹਿ ਰਹੇ ਸੀ ਕਿ ਭਾਈ ਸਾਡੀ ਹੱਥ ਜੋੜ ਕੇ ਬੇਨਤੀ ਹੈ, ਸਾਰੇ ਧਰਮਾਂ ਦੇ ਜੋ ਮੌਜਿਜ ਲੋਕ ਹਨ, ਕਿ ਅਸੀਂ ਸਾਰੇ ਮਿਲ ਕੇ ਸਮਾਜ ’ਚੋਂ ਗੰਦਾ ਨਸ਼ਾ ਕੱਢ ਦਈਏ। ਇਹ ਸੋਚ ਕੇ ਹੀ ਕੱਢ ਦਈਏ ਕਿ ਆਪਾਂ ਆਪਣੇ ਧਰਮ ਵਿੱਚੋਂ ਹੀ ਗੰਦਾ ਨਸ਼ਾ ਕੱਢ ਰਹੇ ਹਾਂ। ਉਹ ਧਰਮ ਵੀ ਵਧੇਗਾ ਅਤੇ ਸਾਰੇ ਸਮਾਜ ’ਚ ਖੁਸ਼ੀਆਂ ਆਉਣਗੀਆਂ। ਆਓ ਮਿਲ ਕੇ ਚੱਲੀਏ, ਆਓ ਸਾਰੇ ਮਿਲ ਕੇ ਨਸ਼ਾ ਛੁਡਾਈਏ। ਇਸ ’ਚ ਚੈਲੇਂਜ ਨਾਂਅ ਦੀ ਚੀਜ਼ ਕਿੱਥੇ ਹੈ?

ਐਨਾ ਗਪੌੜ ਮਾਰਦੇ ਹਨ, ਐਨਾ ਤੋੜ-ਮਰੋੜ ਕਰਨਾ, ਜੋ ਵੀ ਕੋਈ ਕਰਦਾ ਹੈ, ਉਹ ਮਾਲਕ ਜਾਣੇ। ਆਦਮੀ ਨੂੰ ਹਮੇਸ਼ਾ ਸੱਚ ਦੇ ਰਾਹ ’ਤੇ ਚੱਲਦਾ ਚਾਹੀਦਾ ਹੇ, ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਸੱਚ ਦਾ ਰਸਤਾ ਇੱਕ ਅਜਿਹਾ ਰਸਤਾ ਹੈ, ਜਿਸ ’ਤੇ ਚੱਲਣਾ ਮੁਸਕਿਲ ਹੁੰਦਾ ਹੈ, ਜਿਸ ਦੇ ਲਈ ਬੜੀਆਂ ਮੁਸ਼ਕਿਲਾਂ ਆਉਂਦੀਆਂ ਹਨ। ਪਰ ਸੰਚ ਹਮੇਸ਼ਾ ਸੱਚ ਰਹਿੰਦਾ ਹੈ ਅਤੇ ਝੂਠ ਹਮੇਸ਼ਾ ਬਦਲ ਜਾਇਆ ਕਰਦਾ ਹੈ।

ਤੁਰਕੀ ਸਮੇਤ ਚਾਰ ਦੇਸ਼ਾਂ ਦੇ ਭੂਚਾਲ ਪੀੜਤਾਂ ਲਈ ਪੂਜਨੀਕ ਗੁਰੂ ਜੀ ਨੇ ਕੀਤੀ ਦੁਆ | Saint Dr MSG

ਪੂਜਨੀਕ ਗੁਰੂ ਜੀ ਨੇ ਤੁਰਕੀ, ਸੀਰੀਆ ਸਮੇਤ ਚਾਰ ਦੇਸ਼ਾਂ ’ਚ ਭਿਆਨਕ ਭੂਚਾਲ ਕਾਰਨ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ’ਚ ਜਖ਼ਮੀ ਹੋ ਗਏ ਹਨ। ਸਾਨੂੰ ਬੜਾ ਦੁੱਖ ਹੋਇਆ। ਤਾਂ ਪੂਜਨੀਕ ਗੁਰੂ ਜੀ ਨੇ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਰੂਪ ’ਚ ਸਾਧ-ਸੰਗਤ ਨਾਲ ਭਗਵਾਨ ਦੇ ਚਰਨਾਂ ’ਚ ਭੂਚਾਲ ’ਚ ਮਾਰੇ ਗਏ ਲੋਕਾਂ ਦੀ ਦੀ ਆਤਮਿਕ ਸ਼ਾਂਤੀ ਲਈ, ਜਖ਼ਮੀਆਂ ਦੇ ਜਲਦੀ ਠੀਕ ਹੋਣ ਅਤੇ ਪੀੜਤ ਪਰਿਵਾਰਾਂ ਨੂੰ ਦੁੱਖ ਦੀ ਘੜੀ ਨੂੰ ਸਹਿਣ ਕਰਨ ਦਾ ਬਲ ਬਖਸ਼ਣ ਦੀ ਪ੍ਰਾਰਥਨਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।