ਬੀਤੇ ਸਾਲ ’ਚ ਟੇਕ ਕਰਮਚਾਰੀਆਂ ਦੀ ਛਾਂਟੀ ਨਵੇਂ ਸਾਲ ’ਚ ਵੀ ਬਾਦਸਤੂਰ ਜਾਰੀ ਹੈ। ਸੰਸਾਰਕ ਪੱਧਰ ’ਤੇ ਜਨਵਰੀ ’ਚ ਔਸਤਨ ਰੋਜ਼ਾਨਾ 34, 00 ਤੋਂ ਜ਼ਿਆਦਾ ਟੇਕ ਕਰਮਚਾਰੀਆਂ ਦੀ ਛਾਂਟੀ ਹੋਈ ਹੈ। ਇਸ ਲਿਸਟ ’ਚ ਮਾਈਕੋ੍ਰਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਟੇਕ ਕੰਪਨੀਆਂ ਵੀ ਸ਼ਾਮਲ ਹਨ। ਇੱਕ ਰਿਪੋਰਟ ਅਨੁਸਾਰ, 2023 ਲਈ ਜ਼ਿਆਦਤਰ ਕਾਰੋਬਾਰੀ ਅਰਥਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਉਨ੍ਹਾਂ ਦੀਆਂ ਕੰਪਨੀਆਂ ਆਉਣ ਵਾਲੇ ਸਮੇਂ ’ਚ ਪੇਰੋਲ ’ਚ ਕਟੌਤੀ ਕਰ ਸਕਦੀਆਂ ਹਨ। ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਦੁਨੀਆ ਭਰ ’ਚ ਆਰਥਿਕ ਗਤੀਵਿਧੀਆਂ ’ਚ ਆਈ ਗਿਰਾਵਟ ਅਤੇ ਰੁਕਾਵਟ ਮੰਦੀ ਦੀ ਆਹਟ ਹੈ, ਪਰ ਇਸ ਦਾ ਸਭ ਤੋਂ ਮਾੜਾ ਅਸਰ ਅਮਰੀਕਾ ਅਤੇ ਯੂਰਪ ’ਚ ਦੇਖਣ ਨੂੰ ਮਿਲੇਗਾ। ਇਸ ਦੀ ਚਪੇਟ ’ਚ ਬਿ੍ਰਟੇਨ ਵਰਗੇ ਦੇਸ਼ ਵੀ ਆ ਸਕਦੇ ਹਨ।
ਅਜਿਹੇ ’ਚ ਸਵਾਲ ਉੱਠਦਾ ਹੈ ਕਿ ਆਖ਼ਰ ਕੰਪਨੀਆਂ ਇਸ ਰਫ਼ਤਾਰ ਨਾਲ ਕਰਮਚਾਰੀਆਂ ਦੀ ਛਾਂਟੀ ਕਿਉਂ ਕਰ ਰਹੀਆਂ ਹਨ ਅਤੇ ਇਸ ਨਾਲ ਭਾਰਤ ਦੇ ਲੋਕਾਂ ’ਤੇ ਕਿੰਨਾ ਅਸਰ ਪਵੇਗਾ? ਮਾਹਿਰਾਂ ਅਨੁਸਾਰ ਟੇਕ ਕੰਪਨੀਆਂ ਲਈ ਇਹ ਸਾਲ ਚੰਗਾ ਨਹੀਂ ਰਹਿਣ ਵਾਲਾ ਗਲੋਬਲ ਮੰਦੀ ਦੀਆਂ ਸੰਭਾਵਨਾਵਾਂ ਵਿਚਕਾਰ ਕਈ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਗੀਆਂ ਨੌਕਰੀ ਜਾਣ ਦਾ ਸਭ ਤੋਂ ਜ਼ਿਆਦਾ ਖਤਰਾ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹੰੁਦਾ ਹੈ ਕਿਉਂਕਿ ਇਨ੍ਹਾਂ ਨੂੰ ਅਸਥਾਈ ਤੌਰ ’ਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਰੱਖਿਆ ਜਾਂਦਾ ਹੈ, ਅਜਿਹੇ ’ਚ ਕੰਪਨੀ ਜਦੋਂ ਵੀ ਵਿੱਤੀ ਤੌਰ ’ਤੇ ਮੁਸ਼ਕਲਾਂ ’ਚ ਫਸਦੀ ਹੈ ਤਾਂ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ।
ਮਾਰਕੀਟ ’ਚ ਗਿਰਾਵਟ ਆਈ
ਮੇਟਾ ਦੇ ਸੀਈਓ ਮਾਰਕ ਜੁਕਰਬਰਗ ਨੇ ਆਪਣੀ ਕੰਪਨੀ ’ਚ 11,000 ਕਰਮਚਾਰੀਆਂ ਦੀ ਛਾਂਟੀ ਦਾ ਕਾਰਨ ਵੱਡੀ ਗਿਣਤੀ ’ਚ ਨੌਕਰੀ ਦੇਣਾ ਦੱਸਿਆ ਹੈ ਮਾਹਿਰਾਂ ਮੁਤਾਬਿਕ ਕੋਰੋਨਾ ਦੌਰਾਨ ਜ਼ਿਆਦਾਤਰ ਕਰਮਚਾਰੀ ਬਿਮਾਰ ਪੈਂਦੇ ਸਨ ਇਸ ਦਾ ਅਸਰ ਕੰਮ ’ਤੇ ਨਾ ਪਵੇ ਇਸ ਲਈ ਕਈ ਕੰਪਨੀਆਂ ਨੇ ਵੱਡੀ ਗਿਣਤੀ ’ਚ ਲੋਕਾਂ ਨੂੰ ਕੰਮ ’ਤੇ ਰੱਖ ਲਿਆ ਇਸ ਤੋਂ ਇਲਾਵਾ ਲਾਕਡਾਊਨ ’ਚ ਕਈ ਕੰਪਨੀਆਂ ਨੇ ਆਪਣੀ ਡਿਜ਼ੀਟਲ ਮਾਰਕੀਟਿੰਗ ਨੂੰ ਵੀ ਵਧਾਇਆ ਇਸ ਲਈ ਵੀ ਕਈ ਲੋਕਾਂ ਨੂੰ ਰੱਖਿਆ ਗਿਆ।
ਕਈ ਕੰਪਨੀਆਂ ਨੇ ਲਾਕਡਾਊਨ ’ਚ ਆਨਲਾਈਨ ਕੰਮ ਦੀ ਵਧਦੀ ਮੰਗ ਕਾਰਨ ਜ਼ਰੂਰਤ ਤੋਂ ਜ਼ਿਆਦਾ ਲੋਕਾਂ ਨੂੰ ਰੱਖ ਲਿਆ ਹੁਣ ਮਾਰਕੀਟ ’ਚ ਗਿਰਾਵਟ ਆਈ, ਤਾਂ ਕੰਪਨੀਆਂ ਇਸ ਨੂੰ ਬੈਲੇਂਸ ਕਰਨ ਲਈ ਕਰਮਚਾਰੀਆਂ ਨੂੰ ਕੱਢ ਰਹੀਆਂ ਹਨ। ਕੰਪਨੀਆਂ ਵਧਦੀ ਆਰਥਿਕ ਮੰਦੀ ਵਿਚਕਾਰ ਆਪਣੇ ਖਰਚ ਨੂੰ ਘੱਟ ਕਰਨ ਲਈ ਵੀ ਲਗਾਤਾਰ ਛਾਂਟੀ ਕਰ ਰਹੀਆਂ ਹਨ ਪਹਿਲੇ ਲਾਕਡਾਊਨ ਅਤੇ ਵਰਕ ਫਰਾਮ ਹੋਮ ਦੀ ਵਜ੍ਹਾ ਨਾਲ ਕੰਪਿਊਟਰ ਅਤੇ ਲੈਪਟਾਪ ਸੇਗਮੈਂਟ ਦੀ ਵਿਕਰੀ ’ਚ ਵੀ ਜ਼ਬਰਦਸਤ ਉਛਾਲ ਆਇਆ ਸੀ, ਪਰ ਹੁਣ ਇਹ ਮਾਰਕੀਟ ਡਾਊਨ ਹੋ ਰਹੀ ਹੈ।
ਸਾਲ 2023 ਦੇ ਜਨਵਰੀ ਮਹੀਨੇ ’ਚ ਹੁਣ ਤੱਕ 166 ਟੇਕ ਕੰਪਨੀਆਂ ਨੇ 65000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਹੈ। ਮਾਈਕੋ੍ਰਸਾਫਟ ਦੇ 10 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਤੋਂ ਪਹਿਲਾਂ ਅਮੇਜਨ ਨੇ 1000 ਭਾਰਤੀ ਕਰਮਚਾਰੀਆਂ ਸਮੇਤ ਗਲੋਬਲੀ ਕੱੁਲ 18000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਹੈ। ਛਾਂਟੀ ਟ੍ਰੇਕਿੰਗ ਸਾਈਟ ਲੇਓਫਸ ਡਾਟ ਐਫ਼ਵਾਈਆਈ ’ਚ ਦਿਖਾਏ ਗਏ। ਅੰਕੜਿਆਂ ਅਨੁਸਾਰ ਸਾਲ 2022 ’ਚ 1000 ਤੋਂ ਜ਼ਿਆਦਾ ਕੰਪਨੀਆਂ ਨੇ 154,336 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ ਹਾਲਾਂਕਿ 2022 ਤੋਂ ਜ਼ਿਆਦਾ ਨਵੇਂ ਸਾਲ ਦੇ ਪਹਿਲੇ ਮਹੀਨੇ ’ਚ ਹੀ ਕਰਮਚਾਰੀਆਂ ਨੂੰ ਕੱਢਿਆ ਗਿਆ ਹੈ। ਇਸ ’ਚ ਸਭ ਤੋਂ ਜ਼ਿਆਦਾ ਭਾਰਤ ਦੇ ਸਟਾਰਟਅੱਪਸ ਰਹੇ ਹਨ ਇਸ ਦਾ ਇੱਕ ਵੱਡਾ ਉਦਾਹਰਨ ਸਟਾਰਟਅੱਪ ਕੰਪਨੀ ਸ਼ੇਅਰਚੈਟ ਹੈ। ਜਿਸ ਨੇ ਆਪਣੀ ਕੰਪਨੀ ਦੇ 20 ਫੀਸਦੀ ਜਾਂ 500 ਕਰਮਚਾਰੀਆਂ ਦੀ ਛਾਂਟੀ ਕੀਤੀ ਹੈ।
ਟੇਕ ਕੰਪਨੀਆਂ ’ਚ ਮੌਕਿਆਂ ਦੀ ਕਮੀ
ਐਲਨ ਮਸਕ ਦੇ ਆਉਣ ਤੋਂ ਬਾਅਦ ਟਵਿੱਟਰ ’ਚ ਹਜ਼ਾਰਾਂ ਲੋਕ ਆਪਣੀ ਨੌਕਰੀ ਗਵਾ ਚੁੱਕੇ ਹਨ। ਸਾਲ 2022 ਦੇ ਅਕਤੂਬਰ ਮਹੀਨੇ ’ਚ ਐਲਨ ਮਸਕ ਨੇ ਟਵਿੱਟਰ ਨੂੰ ਟੇਕਓਵਰ ਕੀਤਾ ਸੀ ਮਸਕ ਨੇ ਟਵਿੱਟਰ ਨੂੰ 44 ਬਿਲੀਅਨ ਡਾਲਰ ’ਚ ਖਰੀਦਿਆ ਸੀ ਇਸ ਤੋਂ ਬਾਅਦ ਨਵੰਬਰ ਦੇ ਮਹੀਨੇ ’ਚ ਮਸਕ ਨੇ ਕਰੀਬ 50 ਫੀਸਦੀ ਕਰਮਚਾਰੀਆਂ ਦੀ ਛਾਂਟੀ ਕੀਤੀ। ਉਦਯੋਗਿਕ ਸੂਤਰ ਦੱਸਦੇ ਹਨ ਕਿ ਨਵੇਂ ਲੋਕਾਂ ਨੂੰ ਟੇਕ ਕੰਪਨੀਆਂ ’ਚ ਮੌਕਿਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ, ਸਾਰੇ ਚੰਗੇ ਦੀ ਉਮੀਦ ਕਰ ਰਹੇ ਹਨ ਅਤੇ ਆਪਣੇ ਖੁਸ਼ਹਾਲ ਦਿਨਾਂ ’ਚ ਪਰਤਣ ਦੀ ਉਮੀਦ ਵੀ ਕਰ ਰਹੇ ਹਨ।
ਅਮਰੀਕਾ ’ਚ ਵੱਡੀਆਂ ਟੇਕ ਕੰਪਨੀਆਂ ’ਚ ਜਾ ਰਹੀਆਂ ਨੌਕਰੀਆਂ ਦਾ ਸਭ ਤੋਂ ਵੱਡਾ ਸ਼ਿਕਾਰ ਉੱਥੇ ਰਹਿਣ ਵਾਲੇ ਭਾਰਤੀ ਹੋਏ ਹਨ। ਉਂਜ, ਇਹ ਗੱਲ ਤਰਕਸੰਗਤ ਵੀ ਹੈ ਕਿ ਇਸ ਉਦਯੋਗ ’ਚ ਜਿਸ ਦੇਸ਼ ਦੇ ਲੋਕਾਂ ਦੀ ਸਭ ਤੋਂ ਜ਼ਿਆਦਾ ਭਾਗੀਦਾਰੀ ਹੈ, ਜਦੋਂ ਸੰਕਟ ਆਵੇਗਾ, ਤਾਂ ਸਭ ਤੋਂ ਜ਼ਿਆਦਾ ਮਾਰ ਵੀ ਉਨ੍ਹਾਂ ’ਤੇ ਹੀ ਪਵੇਗੀ ਫ਼ਿਲਹਾਲ, ਇੱਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਗੂਗਲ, ਫੇਸਬੁੱਕ ਆਦਿ ਵੱਡੀਆਂ ਟੇਕ ਕੰਪਨੀਆਂ ਨੇ ਲਗਭਗ ਦੋ ਲੱਖ ਕਰਮਚਾਰੀਆਂ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ’ਚ 80 ਹਜ਼ਾਰ ਤੋਂ ਜ਼ਿਆਦਾ ਭਾਰਤੀ ਹਨ।
ਇਹ ਭਾਰਤੀ ਅਜਿਹੇ ਵੀਜ਼ੇ ’ਤੇ ਗਏ ਸਨ, ਜਿਨ੍ਹਾਂ ਤਹਿਤ ਨੌਕਰੀ ਨਾ ਰਹਿਣ ’ਤੇ 60 ਦਿਨ ਅੰਦਰ ਉਨ੍ਹਾਂ ਨੂੰ ਅਮਰੀਕਾ ਛੱਡਣਾ ਹੋਵੇਗਾ। ਜਾਹਿਰ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਜਲਦ ਹੀ ਭਾਰਤ ਪਰਤਣਾ ਹੋਵੇਗਾ। ਆਖਰ ਜਿਸ ਸਮੇਂ ਨੌਕਰੀਆਂ ਜਾਣ ਦਾ ਦੌਰ ਹੈ ਅਤੇ ਇਸ ਸਾਲ ਅਮਰੀਕੀ ਅਰਥਵਿਵਸਥਾ ਦੇ ਮੰਦੀਗ੍ਰਸਤ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ, ਨਵੀਆਂ ਨੌਕਰੀਆਂ ਮਿਲਣ ਦੀ ਗੁੰਜਾਇਸ਼ ਘੱਟ ਹੀ ਹੈ ਅਚਾਨਕ ਨੌਕਰੀ ਜਾਣ ਨਾਲ ਉਨ੍ਹਾਂ ਦੇ ਪੂਰੇ ਪਰਿਵਾਰਕ ਜੀਵਨ ਦਾ ਤਾਣਾ-ਬਾਣਾ ਡਾਵਾਂਡੋਲ ਹੋ ਜਾਵੇਗਾ।
ਕਰਮਚਾਰੀਆਂ ਦੀ ਰੁਜ਼ਗਾਰ ਪਾਉਣ ਦੀ ਉਮੀਦ
ਫ਼ਿਲਹਾਲ, ਅਰਥਵਿਵਸਥਾ ਦੇ ਵਿਸ਼ੇ ਵਿੱਚ ਇਹ ਅੰਤਰਨਿਹਿੱਤ ਜੋਖ਼ਿਮ ਹੈ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ ਨੇ ਭਾਰਤ ’ਚ ਬੇਰੁਜ਼ਗਾਰੀ ਦਾ ਡਾਟਾ ਜਾਰੀ ਕੀਤਾ ਹੈ। ਜਿਸ ਅਨੁਸਾਰ ਸਾਡੇ ਦੇਸ਼ ਭਾਰਤ ਵਿਚ ਬੇਰੁਜ਼ਗਾਰੀ ਦਰ 2022 ਦੇ ਦਸੰਬਰ ਮਹੀਨੇ ’ਚ ਵਧ ਕੇ 8.30 ਫੀਸਦੀ ’ਤੇ ਪਹੁੰਚੀ ਹੈ ਇਹ ਪਿਛਲੇ 16 ਮਹੀਨਿਆਂ ’ਚ ਸਭ ਤੋਂ ਜ਼ਿਆਦਾ ਹੈ ਭਾਰਤ ਵਰਗੇ ਦੇਸ਼, ਜਿਸ ਨੇ ਮੈਨੂਫੈਕਚਰਿੰਗ ਅਤੇ ਹਾਈ ਟੇਕ ’ਚ ਰਿਸਰਚ ਅਤੇ ਵਿਕਾਸ ਦੀ ਅਣਦੇਖੀ ਕੀਤੀ ਹੈ, ੳੱੁਥੋਂ ਦੇ ਕੁਸ਼ਲ ਕਰਮਚਾਰੀਆਂ ਦੀ ਰੁਜ਼ਗਾਰ ਪਾਉਣ ਦੀ ਉਮੀਦ ਵਿਕਸਿਤ ਦੇਸ਼ਾਂ ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਦੇਸ਼ਾਂ ’ਚ ਜੋ ਸਥਿਤੀ ਪੈਦਾ ਹੁੰਦੀ ਹੈ, ਉਸ ਦਾ ਖਮਿਆਜਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ।
ਇਸ ਦਾ ਬਦਲ ਇਹੀ ਹੈ ਕਿ ਭਾਰਤ ਆਪਣੀ ਅਰਥਵਿਵਸਥਾ ਨੂੰ ਇਸ ਰੂਪ ’ਚ ਖੜ੍ਹਾ ਕਰੇ, ਜਿਸ ਨਾਲ ਸਰਵਿਸ ਐਕਸਪੋਰਟ ’ਤੇ ਇਸ ਦੀ ਨਿਰਭਰਤਾ ਘਟੇ ਨਾਲ ਹੀ ਦੇਸ਼ ਦੇ ਅੰਦਰ ਰਿਸਰਚ ਐਂਡ ਡਿਵੈਲਪਮੈਂਟ ਦੇ ਨਾਲ-ਨਾਲ ਆਧੁਨਿਕ ਉਦਯੋਗ-ਧੰਦਿਆਂ ਦਾ ਜਾਲ ਵੀ ਵਿਛੇ ਇਹ ਯਤਨ ਨਾ ਕਰਨ ਦਾ ਨਤੀਜਾ ਭਾਰਤੀ ਕਾਰੋਬਾਰ ਦੀ ਮੁਕਾਬਲਾ ਸਮਰੱਥਾ ’ਚ ਲਗਾਤਾਰ ਗਿਰਾਵਟ ਆਉਣ ਦੇ ਰੂਪ ’ਚ ਆਇਆ ਹੈ, ਜਿਸ ਨਾਲ ਹਾਲ ਦੇ ਸਾਲਾਂ ’ਚ ਭਾਰਤ ਨੂੰ ਬਹੁਪੱਖੀ ਮੁਕਤ ਵਪਾਰ ਸਮਝੌਤਿਆਂ ਤੋਂ ਮੂੰਹ ਮੋੜਨਾ ਪਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਆਪਦਾ ਨੂੰ ਅਵਸਰ ਬਣਾਉਣ ਦਾ ਮੰਤਰ ਦਿੰਦੇ ਹਨ ਤਾਂ ਹੁਣ ਅਮਰੀਕਾ ’ਚ ਬਣੀ ਸਥਿਤੀ ਫ਼ਿਰ ਇੱਕ ਅਜਿਹਾ ਮੌਕਾ ਹੈ, ਜਿਸ ਨੂੰ ਉਨ੍ਹਾਂ ਦੀ ਸਰਕਾਰ ਚਾਹੇ ਤਾਂ ਮੌਕਾ ਬਣਾ ਸਕਦੀ ਹੈ। ਜਾਣਕਾਰਾਂ ਮੁਤਾਬਿਕ, ਦੁਨੀਆ ਭਰ ਦੀਆਂ ਆਰਥਿਕ ਗਤੀਵਿਧੀਆਂ ’ਚ ਆਈ ਗਿਰਾਵਟ ਅਤੇ ਰੁਕਾਵਟ ਮੰਦੀ ਦੀ ਆਹਟ ਹੈ ਪਰ ਇਸ ਦਾ ਸਭ ਤੋਂ ਬੁਰਾ ਅਸਰ ਅਮਰੀਕਾ ਅਤੇ ਯੂਰਪ ’ਚ ਦੇਖਣ ਨੂੰ ਮਿਲੇਗਾ ਇਸ ਦੀ ਚਪੇਟ ’ਚ ਬਿ੍ਰਟੇਨ ਵਰਗੇ ਦੇਸ਼ ਵੀ ਆ ਸਕਦੇ ਹਨ ਹਾਲਾਂਕਿ, ਭਾਰਤ ’ਚ ਇਸ ਦਾ ਘੱਟ ਹੀ ਅਸਰ ਦੇਖਣ ਨੂੰ ਮਿਲੇਗਾ।
ਰਾਜੇਸ਼ ਮਾਹੇਸ਼ਵਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)