ਵੇਖੋ ਸਫਾਈ ਅਭਿਆਨ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਤਸਵੀਰਾਂ 

ਸਵਾ ਛੇ ਘੰਟਿਆਂ ’ਚ ਲੱਖਾਂ ਸੇਵਾਦਾਰਾਂ ਨੇ ਚਮਕਾ ਦਿੱਤਾ ਪੂਰਾ ਰਾਜਸਥਾਨ

  • ਲੱਖਾਂ ਸੇਵਾਦਾਰਾਂ ਨੇ ਚਮਕਾਇਆ ਕੋਨਾ-ਕੋਨਾ

(ਸੱਚ ਕਹੂੰ ਨਿਊਜ਼) ਜੈਪੁਰ।  ਦੇਸ਼ ਦੇ ਸਭ ਤੋਂ ਵੱਡੇ ਸੂਬੇ ਰਾਜਸਥਾਨ ਨੂੰ ਸਿਰਫ ਸਵਾ 6 ਘੰਟਿਆਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਚਾਕਚਕ ਕਰ ਦਿੱਤਾ। ਡੇਰਾ ਸੱਚਾ ਸੌਦਾ ਦੀ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸੂਬੇ ਦੇ ਮਹਾਂਨਗਰ ਜੈਪੁਰ ਤੋਂ ਲੈ ਕੇ ਕਰੀਬ ਸਾਰੇ ਜ਼ਿਲ੍ਹਿਆਂ, ਛੋਟੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਨੂੰ ਅੱਜ ਲੱਖਾਂ ਟਨ ਕੂੜਾ ਹੂਝਿਆਂ ਤੇ ਸੂਬੇ ਅੰਦਰ ਕੁੱਲ 33 ਜ਼ਿਲ੍ਹੇ ਤੇ 370 ਤਹਿਸੀਲਾਂ ਅਤੇ 44672 ਪਿੰਡ ਨੂੰ ਸਫਾਈ ਦੋ ਤੋਹਫਾ ਦਿੱਤਾ।

Green S Force

Cleanliness Campaign

 

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ (ਯੂਪੀ) ਤੋਂ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸਫਾਈ ਮਹਾਂ ਅਭਿਆਨ ਦਾ ਆਨਲਾਈਨ ਸ਼ੁੱਭ ਅਰੰਭ ਕੀਤਾ ਇਹ ਦੁਨੀਆ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਿਆ ਹੈ ਕਿ ਸਿਰਫ਼ ਤੇਰ੍ਹਾਂ ਦਿਨ ਅੰਦਰ ਦੋ ਸੂਬੇ ਸਾਫ਼ ਕਰ ਦਿੱਤੇ ਹਨ। ਇਸ ਤੋਂ ਪਹਿਲਾਂ 23 ਜਨਵਰੀ ਨੂੰ ਹਰਿਆਣਾ ਦੀ ਸਾਧ-ਸੰਗਤ ਨੇ ਸੂਬੇ ਨੂੰ ਸਫਾਈ ਕਰਕੇ ਚਮਕਾ ਦਿੱਤਾ ਸੀ ਹਰਿਆਣਾ ਸਿਰਫ਼ ਪੰਜ ਘੰਟਿਆਂ ’ਚ ਸਾਫ਼ ਕਰ ਦਿੱਤਾ ਗਿਆ ਸੀ ਜਦੋਂਕਿ ਰਾਜਸਥਾਨ ਹਰਿਆਣਾ ਤੋਂ ਅੱਠ ਗੁਣਾ ਵੱਡਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।