India Vs New Zealand Match :ਲਡ਼ੀ ਜਿੱਤਣ ਲਈ ਦੋਵਾਂ ਟੀਮਾਂ ਦਰਮਿਆਨ ਹੋਵੇਗੀ ਟੱਕਰ
ਗੁਜਰਾਤ। ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ (India Vs New Zealand Match ) ਦਾ ਤੀਜਾ ਅੱਜ ਸ਼ਾਮ 7 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਲਡ਼ੀ ’ਚ 1-1 ਨਾਲ ਬਰਾਬਰ ਹਨ ਤੇ ਇਹ ਫੈਸਲਾਕੁੰਨ ਮੈਚ ਹੈ। ਦੋਵੇਂ ਟੀਮਾਂ ਇਹ ਮੈਚ ਜਿੱਤ ਕੇ ਲਡ਼ੀ ’ਤੇ ਕਬਜ਼ਾ ਕਰਨਾ ਚਾਹੁੰਣਗੀਆਂ। ਇਸ ਲਿਹਾਜ਼ ਨਾਲ ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ।
ਭਾਰਤ ਟੀਮ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਭਰਾਤ ਜੇਕਰ ਇਹ ਮੈਚ ਜਿੱਤਦਾ ਹੈ ਤਾਂ ਉਹ ਲਗਾਤਾਰ ਚੌਥੀ ਵਾਰ ਨਿਊਜ਼ੀਲੈਂਡ ਨੂੰ ਹਰਾਏਗਾ। ਇਸ ਨਾਲ ਟੀਮ ਇੰਡੀਆ ਲਗਾਤਾਰ ਅੱਠਵੀਂ ਵਾਰ ਸੀਰੀਜ਼ ਜਿੱਤੇਗੀ। ਕਪਤਾਨ ਹਾਰਦਿਕ ਪਾਂਡਿਆ ਇੱਕ ਵਾਰੀ ਫਿਰ ਆਪਣੇ ਖਿਡਾਰੀਆਂ ਨੂੰ ਇਕਜੁਟ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨਗੇ। ਹਾਲਾਂਕਿ ਹਾਰਦਿਕ ਪਾਂਡਿਆ ਦਾ ਬੱਲਾ ਵੀ ਹਾਲੇ ਤੱਕ ਖਾਮੋਸ਼ ਹੀ ਰਿਹਾ ਹੈ। ਜੇਕਰ ਭਾਰਤੀ ਟੀਮ ਨੂੰ ਇਹ ਮੈਚ ਜਿੱਤਣਾ ਹੈ ਤਾਂ ਸਾਰੇ ਖਿ਼ਡਾਰੀਆਂ ਨੂੰ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਖਾਸ ਕਰਕੇ ਭਾਰਤੀ ਓਪਨਰ ਬੱਲੇਬਾਜ਼ਾਂ ਨੂੰ ਜੋ ਹਾਲੇ ਤੱਕ ਕੋਈ ਖਾਸ ਕਮਾਲ ਨਹੀਂ ਵਿਖਾ ਸਕੇ।
ਭਾਰਤ ਦਾ ਰਿਕਾਰਡ ਚੰਗਾ ਹੈ ਇਸ ਗਰਾਊਂਡ ’ਤੇ
ਜੇਕਰ ਰਿਕਾਡਰ ਦੀ ਗੱਲ ਕਰੀਏ ਤਾਂ ਹਾਲੇ ਤੱਕ ਭਾਰਤੀ ਟੀਮ ਦਾ ਪੱਲਡ਼ਾ ਭਾਰੀ ਨਜ਼ਰ ਆਉਂਦਾ ਹੈ। ਭਾਰਤ ਨੇ ਇੱਥੇ 6 ਮੈਚ ਖੇਡੇ ਹਨ। ਇਨ੍ਹਾਂ ‘ਚੋਂ 4 ਜਿੱਤੇ, ਜਦਕਿ 2 ਮੈਚ ਹਾਰੇ। ਦੂਜੇ ਪਾਸੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤੱਕ 24 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 11 ਮੈਚ ਟੀਮ ਇੰਡੀਆ ਨੇ ਅਤੇ 10 ਨਿਊਜ਼ੀਲੈਂਡ ਨੇ ਜਿੱਤੇ ਹਨ। 3 ਮੈਚ ਬਰਾਬਰ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।