ਸਰਸਾ (ਰਵਿੰਦਰ ਸ਼ਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਅੱਜ 25 ਜਨਵਰੀ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਸਰਸਾ (Shah Satnam ji Dham) ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ’ਚ ਸ਼ਿਰਕਤ ਕਰਨ ਲਈ ਭਾਰੀ ਗਿਣਤੀ ’ਚ ਸਾਧ-ਸੰਗਤ ਸ਼ਾਹ ਸਤਿਨਾਮ ਜੀ ਧਾਮ ’ਚ ਪਹੰੁਚ ਚੁੱਕੀ ਹੈ। ਸਾਧ-ਸੰਗਤ ਦਾ ਦਰਬਾਰ ’ਚ ਆਉਣਾ ਲਗਾਤਾਰ ਜਾਰੀ ਹੈ। ਭਾਰਤ ਭਰ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਪਹੰੁਚ ਰਹੇ ਹਨ। ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਹਾਨੀ ਸਤਿਸੰਗ ਫਰਮਾਉਣਗੇ। ਇਸ ਪਵਿੱਤਰ ਭੰਡਾਰੇ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਨਸ਼ਾ ਛੁਡਵਾਉਣ ਲਈ ਵੀ ਪ੍ਰੋਗਰਾਮ ਰੱਖਿਆ ਗਿਆ ਹੈ। ਪਵਿੱਤਰ ਭੰਡਾਰੇ ਅਤੇ ਨਸ਼ਾ ਛੁਡਾਉਣ ਸਬੰਧੀ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 11:00 ਵਜੇ ਸ਼ੁਰੂ ਹੋ ਜਾਵੇਗੀ।
ਪਵਿੱਤਰ ਭੰਡਾਰੇ ਸਬੰਧੀ ਸਜ਼ੇ ਦਰਬਾਰ ਦੀ ਖੂਬਸੂਰਤੀ ਦੇਖਦਿਆਂ ਹੀ ਬਣਦੀ ਹੈ। ਸ਼ਾਹ ਮਸਤਾਨਾ ਜੀ ਧਾਮ ਤੇ ਸ਼ਾਹ ਸਤਿਨਾਮ ਜੀ ਧਾਮ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਰੰਗ ਬਿਰੰਗੀਆਂ ਝੰਡੀਆਂ ਤੇ ਲੜੀਆਂ ਨਾਲ ਸਜ਼ਾਇਆ ਗਿਆ ਹੈ। ਦਰਬਾਰ ਵੱਲ ਆਉਣ ਵਾਲੇ ਰਸਤਿਆਂ ਨੂੰ ਸਜ਼ਾਵਟੀ ਗੇਟਾਂ, ਲੜੀਆਂ ਤੇ ਝੰਡਿਆਂ ਨਾਲ ਸਜ਼ਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸੱਚਾ ਸੱਚਾ ਸੌਦਾ ਦੇ ਦੂਜੇ ਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ਵਿਖੇ ਅਵਤਾਰ ਧਾਰਨ ਕੀਤਾ। ਡੇਰਾ ਸ਼ਰਧਾਲੂ ਇਸ ਦਿਨ ਨੂੰ ਪਵਿੱਤਰ ਭੰਡਾਰੇ ਦੇ ਰੂਪ ’ਚ ਮਨਾਉਂਦੇ ਹਨ।
ਪਵਿੱਤਰ ਭੰਡਾਰੇ ਵਿੱਚ ਪਹੰੁਚਣ ਵਾਲੀ ਸਾਧ-ਸੰਗਤ ਐਨੀ ਵੱਡੀ ਗਿਣਤੀ ਵਿੱਚ ਪਹੰੁਚ ਰਹੀ ਹੈ ਕਿ ਦਰਬਾਰ ਵੱਲ ਆਉਣ ਵਾਲੇ ਰਸਤਿਆਂ ’ਤੇ ਦੂਰ-ਦੂਰ ਤੱਕ ਜਾਮ ਲੱਗੇ ਹੋਏ ਹਨ। ਟਰੈਫਿਕ ਵਿਵਸਥਾ ਨੂੰ ਕਾਇਮ ਰੱਖਣ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ