ਜਗਮਗ ਜਗਮਗ ਕਰ ਰਿਹਾ ਹੈ ਸ਼ਾਹ ਸਤਿਨਾਮ ਜੀ ਧਾਮ

ਜਗਮਗ ਜਗਮਗ ਕਰ ਰਿਹਾ ਹੈ ਸ਼ਾਹ ਸਤਿਨਾਮ ਜੀ ਧਾਮ

ਸਰਸਾ। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਧੂਮ-ਧਾਮ ਨਾਲ ਮਨਾਉਣ ਲਈ ਡੇਰਾ ਸੱਚਾ ਸੌਦਾ, ਸਰਸਾ ’ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਹਨ। ਵੱਡੀ ਗਿਣਤੀ ‘ਚ ਸਾਧ-ਸੰਗਤ ਦਾ ਆਉਣਾ ਜਾਰੀ ਹੈ। ਸਾਧ-ਸੰਗਤ ਢੋਲ ਦੀ ਥਾਪ ’ਤੇ ਨੱਚ ਗਾ ਕੇ ਖੁਸ਼ੀ ਮਨਾ ਰਹੀ ਹੈ। ਚਾਰੇ ਪਾਸੇ ਖੁਸ਼ੀਆਂ ਦਾ ਆਲਮ ਛਾਇਆ ਹੋਇਆ ਹੈ। ਭੈਣਾਂ ਜਾਗੋ ਕੱਢ ਕੇ ਖੁਸ਼ੀਆਂ ਮਨਾ ਰਹੀਆਂ ਹਨ। ਡੇਰਾ ਸੱਚਾ ਸੌਦਾ ਨੂੰ ਆਉਣ ਵਾਲੇ ਸਾਰਿਆਂ ਰਸਤਿਆਂ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ ਅਤੇ ਡੇਰਾ ਸੱਚਾ ਸੌਦਾ ਸ਼ਾਹ ਸ਼ਤਿਨਾਮ ਜੀ ਧਾਮ ਅਤੇ ਸ਼ਾਹ ਮਸਤਾਨਾ ਜੀ ਧਾਮ ਨੂੰ ਰੰਗ-ਬਿਰੰਗੀਆਂ ਲੜੀਆਂ ਨਾਲ ਸਜਾਇਆ ਗਿਆ ਹੈ।

 

sirsa

ਸਾਧ-ਸੰਗਤ ਦੀ ਸਹੂਲਤ ਲਈ ਕੀਤੇ ਪ੍ਰਬੰਧ

ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ਵੱਡੀ ਗਿਣਤੀ ’ਚ ਪਹੁੰਚ ਰਹੀ ਹੈ ਜਿਸ ਦੇ ਮੱਦੇਨਜ਼ਰ ਸਾਧ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਵੱਡੀ ਗਿਣਤੀ ’ਚ ਟਰੈਫਿਕ ਸਮੰਤੀ ਦੇ ਸੇਵਾਦਾਰ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੇਵਾ ’ਚ ਜੁ਼ਟੇ ਹੋਏ ਹਨ। ਸਾਧ-ਸੰਗਤ ਲਈ ਕਈ ਸਤਿਸੰਗ ਪੰਡਾਲ ਬਣਾਏ ਗਏ ਹਨ ਤੇ ਪੰਡਾਲ ’ਚ ਵੱਡੀਆਂ-ਵੱਡੀਆਂ ਸਕਰੀਨਾਂ ਲਾਈਆਂ ਗਈਆਂ ਹਨ। ਸਾਧ-ਸੰਗਤ ਲਈ ਸਮੁੱਚੇ ਪ੍ਰਬੰਧ ਕੀਤੇ ਗਏ ਹਨ। ਸਾਧ-ਸੰਗਤ ਲਈ ਪੀਣ ਵਾਲੇ ਪਾਣੀਆਂ ਦੀ ਸਟਾਲਾਂ ਥਾਂ-ਥਾਂ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਮੈਡੀਕਲ ਲਈ ਥਾ-ਥਾਂ ਫਸਟ ਐਡ ਦਾ ਪ੍ਰਬੰਧ ਕੀਤਾ ਗਿਆ ਹੈ। ਸਾਧ-ਸੰਗਤ ਦੀ ਸਹੂਲਤ ਲਈ ਥਾਂ-ਥਾਂ ਕੰਟੀਨਾਂ ਲਾਈਆਂ ਗਈਆਂ ਹਨ।

ਭੰਡਾਰੇ ਦਾ ਸਮਾਂ : ਸਵੇਰੇ 11 ਵਜੇ

ਸੱਚੇ ਮੁਰਸ਼ਿਦੇ-ਕਾਮਲ, ਮਹਾਨ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਸ਼ੁੱਭ ਭੰਡਾਰਾ 25 ਜਨਵਰੀ 2023 ਦਿਨ ਬੁੱਧਵਾਰ ਨੂੰ ਆਨਲਾਈਨ ਬਰਨਾਵਾ (ਯੂਪੀ) ਤੋਂ ਸ਼ਾਹ ਸਤਿਨਾਮ ਜੀ ਧਾਮ, ਸਰਸਾ, ਹਰਿਆਣਾ ਵਿਖੇ ਸਵੇਰੇ 11 ਵਜੇ ਹੋਵੇਗਾ। ਇਸ ਦੌਰਾਨ ਨਸ਼ੇ ਆਦਿ ਬੁਰਾਈਆਂ ਛੁਡਵਾਉਣ ਦਾ ਕੈਂਪ ਵੀ ਲਾਇਆ ਜਾਵੇਗਾ।

 

ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਆਪਣੇ ਅਨਮੋਲ ਬਚਨਾਂ ਨਾਲ ਸਾਧ-ਸੰਗਤ ਨੂੰ ਕਰਨਗੇ ਨਿਹਾਲ

ਪਵਿੱਤਰ ਭੰਡਾਰਾ ਸਵੇਰੇ 11 ਵਜੇ ਹੋਵੇਗਾ ਸ਼ੁਰੂ ਹੋ ਜਾਵੇਗਾ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਰਾਹੀਂ ਆਪਣੇ ਅਨਮੋਲ ਬਚਨਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ।  ਇਸ ਮੌਕੇ ਸਾਧ-ਸੰਗਤ 148 ਕਾਰਜਾਂ ਨੂੰ ਨਵੀਂ ਰਫ਼ਤਾਰ ਦੇਵੇਗੀ।

ਤਸਵੀਰਾਂ : ਸ਼ੁਸ਼ੀਲ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ