ਸੜਕ ’ਤੇ ਉੱਤਰੇ ਵਿੱਤ ਮੰਤਰੀ, ਵਸੂਲਿਆ 60 ਲੱਖ ਤੋਂ ਵੱਧ ਜ਼ੁਰਮਾਨਾ
ਰਾਜਪੁਰਾ (ਅਜਯ ਕਮਲ)। ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister) ਦੀ ਅਗਵਾਈ ’ਚ ਲੁਧਿਆਣਾ-ਜਲੰਧਰ ਸ਼ੰਭੂ ਦੀ ਮੋਬਾਈਲ ਵਿੰਗ ਦਾ ਜੁਆਇੰਟ ਅਪ੍ਰੇਸ਼ਨ ਕੀਤਾ ਗਿਆ। ਜਿਸ ਵਿੱਚ ਰਾਜਪੁਰਾ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਟਰੱਕਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਜਪੁਰਾ ਨੇੜੇ ਇਕ ਢਾਬੇ ’ਤੇ ਖੜ੍ਹੇ ਟਰੱਕਾਂ ਦੀ ਚੈਕਿੰਗ ਕੀਤੀ, ਜਿਸ ’ਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਰੱਕਾਂ ’ਚ ਭਰੇ ਮਾਲ ਦੇ ਬਿੱਲਾਂ ਅਤੇ ਜੀ.ਐੱਸ.ਟੀ.ਟੈਕਸ ਆਦਿ ਦੀ ਚੈਕਿੰਗ ਕੀਤੀ।
ਮੌਕੇ ’ਤੇ ਹੀ ਕੈਬਨਿਟ ਮੰਤਰੀ ਹਰਪਾਲ ਸਿੰਘ ਨੇ 60 ਲੱਖ ਤੋਂ ਵੱਧ ਦਾ ਜ਼ੁਰਮਾਨਾ ਕੀਤਾ। ਇਸ ਮੌਕੇ ਤੇ ਉਥੇ ਮੌਜ਼ੂਦ ਅਧਿਕਾਰੀਆਂ ਨੇ ਕਿਹਾ ਕਿ ਟੈਕਸ ਦੀ ਚੋਰੀ ਰੋਕਣ ਲਈ ਆਈ ਵਿੱਤ ਮੰਤਰੀ ਵੱਲੋਂ ਅਤੇ ਮੋਬਾਈਲ ਵਿੰਗ ਦੇ ਸਾਂਝੇ ਅਪਰੇਸ਼ਨ ਵਿੱਚ ਨੈਸ਼ਨਲ ਹਾਈਵੇ ਉੱਪਰ 16 ਗੱਡੀਆਂ ਦੀ ਚੈਕਿੰਗ ਕੀਤੀ ਗਈ। ਜਿਸ ਵੱਧ ਗਿਣਤੀ ਵਿਚ ਸਕਰੈਪ ਵਾਲੀਆਂ ਗੱਡੀਆਂ ਸਨ ਅਤੇ ਇਨ੍ਹਾਂ ਵਿੱਚੋਂ ਇੱਕ ਲੱਕੜ ਦੇ ਸਮਾਨ ਦੀ ਗੱਡੀ ਸੀ ਅਤੇ ਇੱਕ ਪਰਚੂਨ ਦੇ ਸਮਾਨ ਦੀ ਗੱਡੀ ਸੀ । (Finance Minister)
ਉਨ੍ਹਾਂ ਨੇ ਕਿਹਾ ਕਿ ਜੋ ਟੈਕਸ ਦੀ ਚੋਰੀ ਕਰਦੇ ਹਨ ਜਾਂ ਹੋਰ ਚੋਰ-ਮੋਰੀ ਨਾਲ ਟੈਕਸ ਦਾ ਪੈਸਾ ਬਚਾਉਂਦੇ ਹਨ ਉਹਨਾਂ ਨੂੰ ਨੱਥ ਪਾਈ ਜਾਵੇਗੀ ਅਤੇ ਉਨ੍ਹਾਂ ਤੋਂ ਵਸੂਲਿਆ ਪੈਸਾ ਲੋਕ ਹਿਤ ਵਿਚ ਲਗਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਓਪਰੇਸਨ ਹੁਣ ਲਗਾਤਾਰ ਹੀ ਚੱਲਦੇ ਰਹਿਣਗੇ ਜਦੋਂ ਤਕ ਲੋਕ ਟੈਕਸ ਚੋਰੀ ਕਰਨ ਤੋਂ ਬਾਜ ਨਹੀਂ ਆਉਂਦੇ। (Finance Minister)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ