ਤਿੱਬਤ ’ਚ ਬਰਫ਼ਬਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ

Tibet Avalanche

ਬੀਜਿੰਗ (ਏਜੰਸੀ)। ਪੱਛਮੀ ਚੀਨ ਦੇ ਤਿੱਬਤ ਨਾਲ ਲੰਗਦੇ ਖੇਤਰ ’ਚ ਬਰਫ਼ਬਾਰੀ (Tibet Avalanche) ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 28 ਹੋ ਗਈ ਹੈ। ਚੀਨ ਸੈਂਟਰਲ ਟੈਲੀਵਿਜਨ (ਸੀਸੀਟੀਵੀ) ਨੇ ਸਥਾਨਕ ਐਮਰਜੈਂਸੀ ਸੇਵਾਵਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਮੀਡੀਆ ਨੇ ਦੱਸਿਆ ਕਿ ਨਿਅੰਗਚੀ ਜ਼ਿਲ੍ਹੇ ’ਚ ਬਚਾਅ ਅਭਿਆਨ ’ਚ 236 ਆਵਾਜਾਈ ਤੇ ਵਿਸ਼ੇਸ਼ ਵਾਹਨਾਂ ਨਾਲ 1300 ਬਚਾਅ ਕਰਮੀ ਸ਼ਾਮਲ ਸਨ। ਖੋਜ ਤੇ ਬਚਾਅ ਮੁਹਿੰਮ ਸਮਾਪਤ ਹੋ ਗਈ ਹੈ। ਮੈਡੋਗ ਕਾਊਂਟੀ ਦੇ ਜਨ ਸੁਰੱਖਿਆ ਦਫ਼ਤਰ ਨੂੰ ਮੰਗਲਵਾਰ ਸ਼ਾਮ ਇੱਕ ਐਮਰਜੈਂਸੀ ਚੇਤਾਵਨੀ ਮਿਲੀ। ਬਰਫ਼ਬਾਰੀ ਨੇ ਮੇਡੋਗ ਅਤੇ ਮੇਨਲਿਗ ਕਾਊਂਟੀ ਨੂੰ ਜੋੜਨ ਵਾਲੇ ਰਾਜਮਾਰਗ ’ਤੇ ਇੱਕ ਸੁਰੰਗ ਦੇ ਮੁੱਖ ਦੁਆਰ ਨੂੰ ਬੰਦ ਕਰ ਦਿੱਤਾ ਸੀ ਜਿਸ ਨਾਲ ਸੁਰੰਗ ਦੇ ਅੰਦਰ ਲੋਕ ਅਤੇ ਕਾਰਾਂ ਫਸ ਗਈਆਂ ਸਨ। (Tibet Avalanche)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ