ਆਖੋਂ ਕਾ ਇਤਜਾਰ ਤੁਮ ਪਰ ਆਕਰ ਹੀ ਖਤਮ ਹੋਤਾ ਹੈ,
ਫਿਰ ਚਾਹੇ ਵੋ ਹਕੀਕਤ ਹੋ ਯਾ ਕੋਈ ਖਵਾਬ।
ਸਰਸਾ (ਸੱਚ ਕਹੂੰ ਨਿਊਜ਼)। ਇਹ ਦੋ ਸਤਰਾਂ ਆਪਣੇ ਆਪ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਹਨ। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਨਾਂ ਲਈ ਉਨਾਂ ਦੇ ਰੂਹਾਨੀ ਬਚਨਾਂ ਨੂੰ ਸੁਣਨ ਲਈ ਦਿਨ ਰਾਤ ਉਤਾਵਲੇ ਹਨ। ਸਮੁੱਚੀ ਸਾਧ ਸੰਗਤ ਆਪਣੇ ਸਤਿਗੁਰਾਂ ਅੱਗੇ ਪੂਜਨੀਕ ਗੁਰੂ ਜੀ (Saint Dr MSG) ਦੇ ਦਰਸ਼ਨ ਦੀਦਾਰੇ ਲਈ ਨਿਰੰਤਰ ਅਰਦਾਸ ਕਰ ਰਹੀ ਹੈ ਕਿ ਆਪ ਐਸੀ ਮਿਹਰ ਕਰੋ ਕਿ ਆਪਕੇ ਬੱਚਿਆਂ ਦੀਆਂ ਕਰੋੜਾਂ ਅੱਖਾਂ ਆਪ ਕੇ ਦਰਸ਼ ਦੀਦਾਰ ਕਰ ਸਕੇ।
ਆਪਣੇ ਮੁਰਸ਼ਿਦ ਦੇ ਦਰਸ਼ਨਾਂ ਦੀ ਚਾਹਤ ਹੋਵੇ ਵੀ ਕਿਉ ਨਾ। ਇੱਕ ਮੁਰੀਦ ਲਈ ਉਸਦੇ ਮੁਰਸ਼ਿਦ ਦਾ ਦੀਦਾਰ ਤੇ ਉਨਾਂ ਦੇ ਨੂਰਾਨੀ ਮੁਖੜੇ ਤੋਂ ਪਵਿੱਤਰ ਬਚਨ ਹੀ ਤਾਂ ਸਭ ਕੁਝ ਹਨ। ਹਮੇਸ਼ਾ ਤੋਂ ਸਭ ਤੋਂ ਉਪਰ ਰਿਹਾ ਗੁਰੂ-ਸ਼ੀਸ਼ ਦੇ ਰਿਸ਼ਤੇ ਦੀ ਪਵਿੱਤਰਤਾ ਤੇ ਅਥਾਹ ਪ੍ਰੇਮ ਇਨਾਂ ਕਰੋੜਾਂ ਸ਼ਰਧਾਲੂਆਂ ਦੀਆਂ ਅੱਖਾਂ ’ਚ ਸਾਫ-ਸਾਫ ਝਲਕਦਾ ਹੈ ਜੋ ਆਪਣੇ ਗੁਰੂ ਦੇ ਪ੍ਰੇਮ ’ਚ ਇੱਕ ਟਕ ਉਨਾਂ ਦੀ ਰਾਹ ਤੱਕਦੀ ਨਜ਼ਰ ਆਉਂਦੀ ਹੈ।
ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ, ਝਾਰਖੰਡ, ਕੇਰਲਾ, ਅਸਾਮ, ਜੰਮੂ-ਕਸ਼ਮੀਰ, ਪੱਛਮੀ ਬੰਗਾਲ, ਗੁਜਰਾਤ, ਮਹਾਰਾਸ਼ਟਰ, ਉੜੀਸਾ, ਕਰਨਾਟਕ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਅਤੇ ਗੁਆਂਢੀ ਦੇਸ਼ ਨੇਪਾਲ ਸਮੇਤ ਸਾਰੇ ਰਾਜਾਂ ਵਿੱਚ ਰਹਿੰਦੇ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਨਾਂ ਲਈ ਨਿਰੰਤਰ ਅਰਦਾਸ ਅਤੇ ਸਿਮਰਨ ਕਰ ਰਹੇ ਹਨ ਅਤੇ ਦਿਲ ਹੀ ਦਿਲ ’ਚ ਆਪਣੇ ਸਤਿਗੁਰੂ ਅੱਗੇ ਕੁਝ ਕਹਿ ਰਹੇ ਹਨ। ਕਿ ਆਖੋਂ ਕਾ ਇੰਤਜਾਰ ਤੁਮ ਪਰ ਆਕਰ ਹੀ ਖਤਮ ਹੋਤਾ ਹੈ.. ਫਿਰ ਚਾਹੇ ਉਹ ਹਕੀਕਤ ਹੋਵੇ ਜਾਂ ਕੋਈ ਖਵਾਬ।
ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ 40 ਦਿਨਾਂ ਦੀ ਰੂਹਾਨੀ ਯਾਤਰਾ ‘ਤੇ ਬਰਨਾਵਾ ਆਸ਼ਰਮ ਵਿਖੇ ਪਧਾਰੇ ਸਨ ਅਤੇ ਕਰੋੜਾਂ ਸ਼ਰਧਾਲੂਆਂ ਨੇ ਆਪਣੇ ਸਤਿਗੁਰੂ ਦੇ ਦਰਸ਼ਨ ਕਰਕੇ ਆਪਣੇ ਮੁਰਸ਼ਿਦ ਪਿਆਰੇ ਦੇ ਪਵਿੱਤਰ ਬਚਨਾਂ ਨੂੰ ਆਪਣਾ ਕੇ ਜੀਵਨ ਦੀਆਂ ਤਮਾਮ ਖੁਸ਼ੀਆਂ ਹਾਸਲ ਕੀਤੀਆਂ।
ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਡੈੱਪਥ ਮੁਹਿੰਮ ਦੀ ਚਾਰੇ ਪਾਸੇ ਹੋ ਰਹੀ ਸ਼ਲਾਘਾ
ਪੂਜਨੀਕ ਗੁਰੂ ਜੀ ਨੇ 40 ਦਿਨਾਂ ਦੌਰਾਨ 145ਵੇਂ ਕਾਰਜ ਦੇ ਰੂਪ ’ਚ ਧਿਆਨ, ਯੋਗ ਅਤੇ ਸਿਹਤ ਦੁਆਰਾ ਅਖਿਲ ਭਾਰਤੀ ਨਸ਼ਾ ਮੁਕਤੀ ਅਭਿਆਨ (ਡੈੱਪਥ) ਮੁਹਿੰਮ ਵੀ ਚਲਾਈ ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਸੱਦਾ ਦਿੰਦੇ ਹੋਏ ਫ਼ਰਮਾਇਆ ਕਿ ਅਜਿਹਾ ਕੰਮ ਕਰੋ ਕਿ ਤੁਹਾਡੀ ਜਵਾਨੀ ਦੇਸ਼, ਸਮਾਜ ਦੇ ਕੰਮ ਆਵੇ ਨਸ਼ੇ ’ਚ ਬਰਬਾਦ ਨਾ ਕਰੋ ਪੂਜਨੀਕ ਗੁਰੂ ਜੀ ਨੇ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਖੇਤਰਾਂ ’ਚ ਨਸ਼ਾ ਬੰਦ ਕਰਵਾਓ ਇਹ ਰਾਖਸ਼ ਜਦੋਂ?ਸਮਾਜ ’ਚੋਂ?ਭੱਜੇਗਾ, ਤਾਂ ਸਾਡਾ ਸਮਾਜ ਬਚੇਗਾ ਸਮਾਜ ’ਚ ਖੁਸ਼ੀਆਂ ਆਉਣਗੀਆਂ ਘਰ-ਘਰ ’ਚ ਮੌਤਾਂ ਹੋ ਰਹੀਆਂ ਹਨ ਡਾ. ਐੱਮਐੱਸਜੀ ਨੇ ਫ਼ਰਮਾਇਆ ਕਿ ਨਸ਼ਾ ਛੱਡਣ ਵਾਲਿਆਂ ਲਈ ਵਧੀਆ ਖੁਰਾਕ ਦਾ ਸੰਗਤ ਪ੍ਰਬੰਧ ਕਰੇਗੀ।
ਸਭ ਧਰਮਾਂ ਦੀ ਸਿੱਖਿਆ ਦੇਣ ’ਤੇ ਦਿੱਤਾ ਜ਼ੋਰ
ਪੂਜਨੀਕ ਗੁਰੂ ਜੀ ਨੇ ਸੱਦਾ ਦਿੱਤਾ ਕਿ ਸਕੂਲਾਂ ਵਿੱਚ ਸਭ ਧਰਮਾਂ ਦਾ ਸੰਦੇਸ਼ ਪੜ੍ਹਾਇਆ ਜਾਵੇ ਤੇ ਇਨਸਾਨੀਅਤ ਦੀ ਸਿੱਖਿਆ ਲਾਗੂ ਕੀਤੀ ਜਾਵੇੇ ਸਾਧ-ਸੰਗਤ ਦੇ ਸਵਾਲਾਂ ਦੇ ਰੂਹਾਨੀ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ ਸੰਦੇਸ਼ ਦਿੱਤਾ ਕਿ ਕੋਈ ਤੁਹਾਡਾ ਕਿੰਨਾ ਵੀ ਬੁਰਾ ਕਰੇ, ਤੁਸੀਂ ਦੀਨਤਾ, ਨਿਮਰਤਾ ਨਹੀਂ ਛੱਡਣੀ ਆਪਣੇ ਟੀਚੇ ਵੱਲ ਵਧਦੇ ਜਾਓ ਤੁਹਾਨੂੰ ਜਿੰਨਾ ਵੀ ਨੀਵਾਂ ਦਿਖਾਇਆ ਜਾਵੇਗਾ, ਤੁਸੀਂ ਉਨੇ ਹੀ ਉੱਚੇ ਉੱਠਦੇ ਜਾਓਗੇ।
ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਖੇਤੀਬਾੜੀ ਕਾਰੋਬਾਰ ਨੂੰ ਵੀ ਪਹਿਲ ਦੇਣ ਦਾ ਸੱਦਾ ਦਿੱਤਾ, ਨਾਲ ਹੀ ਜ਼ਹਿਰ ਮੁਕਤ ਆਰਗੈਨਿਕ ਖੇਤੀ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਦਿਨ ਰਾਮ ਰਾਜ ਜ਼ਰੂਰ ਆਵੇਗਾ ਤੇ ਪੂਰੇ ਸੰਸਾਰ ਵਿੱਚ ਭਾਰਤ ਦਾ ਨਾਂਅ ਹੋਵੇਗਾ ਆਨਲਾਈਨ ਗੁਰੂਕੁਲ ਵਿੱਚ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ‘‘ਧਰਮ ਤੋੜਨ ਦੀ ਨਹੀਂ, ਜੋੜਨ ਦੀ ਸਿੱਖਿਆ ਦਿੰਦੇ ਹਨ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਆਪਣੀ ਸੰਸਕ੍ਰਿਤੀ ’ਤੇ ਮਾਣ ਕਰਨਾ ਚਾਹੀਦਾ ਹੈ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ