ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News Saint Dr. Ram...

    Saint Dr. Ram Rahim | ਨੂੰਹ-ਸੱਸ ਨੂੰ ਘਰ ਵਿੱਚ ਕਿਵੇਂ ਰਹਿਣਾ ਚਾਹੀਦੈ?

    Saint Dr. Ram Rahim

    Saint Dr. Ram Rahim | ਨੂੰਹ ਸੱਸ ਨੂੰ ਘਰ ਵਿੱਚ ਕਿਵੇਂ ਰਹਿਣਾ ਚਾਹੀਦੈ?

    ਸਵਾਲ: ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ ਅਜਿਹੇ ਮਾਹੌਲ ’ਚ ਕਿਵੇਂ ਤਾਲਮੇਲ ਰੱਖਿਆ ਜਾਵੇ?
    ਜਵਾਬ:- ਲੜਕੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੇਟੀਆਂ, ਜਿਸ ਘਰ ਵਿੱਚ ਜਾਂਦੀਆਂ ਹਨ, ਉਹ ਆਪਣੇ ਮਾਂ-ਬਾਪ ਵਾਂਗ ਹੀ ਉਨ੍ਹਾਂ ਨੂੰ ਸਮਝਣ ਅਤੇ ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ-ਬਾਪ ਵਾਂਗ ਉਸ ਬੇਟੀ ਦਾ ਸਨਮਾਨ ਕਰਨ, ਸਤਿਕਾਰ ਕਰਨ ਕਿਉਂਕਿ ਦੋਵਾਂ ਦੇ ਬਿਨਾਂ ਗੱਲ ਨਹੀਂ ਬਣੇਗੀ ਤਾਲਮੇਲ ਵਿਗੜ ਗਿਆ ਤਾਂ ਝਗੜੇ ਹੋਣਗੇ ਅਤੇ ਤੁਸੀਂ ਜੇਕਰ ਆਪਣੀ ਆਈ ਹੋਈ ਨੂੰਹ-ਧੀ ਤੋਂ ਕੁਝ ਉਮੀਦ ਰੱਖਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਵੀ ਪਹਿਲਾਂ ਚੰਗਾ ਬਣਾ ਕੇ ਦਿਖਾਓ ਜੇਕਰ ਤੁਹਾਡਾ ਉਦਾਹਰਨ ਉਨ੍ਹਾਂ ਸਾਹਮਣੇ ਗੰਦੀ ਹੈ ਤਾਂ ਉਸ ਤੋਂ ਉਮੀਦ ਕਿਵੇਂ ਕਰ ਸਕਦੇ ਹੋ, ਤਾਂ ਦੋਵਾਂ ਦਾ ਤਾਲਮੇਲ ਜ਼ਰੂਰੀ ਹੈ। Saint Dr. Ram Rahim

    ਸਵਾਲ: ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਮਾਂ-ਬਾਪ ਅਤੇ ਬਜ਼ੁਰਗਾਂ ਦੀ ਗੱਲ ਦਾ ਮਜ਼ਾਕ ਉਡਾਉਂਦੀ ਹੈ ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ?
    ਜਵਾਬ: ਇਹ ਗਲਤ ਚੀਜ਼ ਹੈ ਆਪਣੇ ਮਾਂ-ਬਾਪ ਦਾ ਮਜ਼ਾਕ ਉਡਾਉਣਾ, ਇੱਕ ਤਰ੍ਹਾਂ ਆਪਣੇ ਹੀ ਖੂਨ ਦਾ ਮਜ਼ਾਕ ਉਡਾ ਰਹੇ ਹੋ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਸਿਮਰਨ ਨਾਲ, ਭਗਤੀ ਨਾਲ, ਇਬਾਦਤ ਨਾਲ, ਤੁਸੀਂ ਸਤਿਕਾਰ ਕਰਨਾ ਸਿੱਖੋ ਰਾਮ ਨਾਮ ਤੋਂ ਬਿਨਾਂ ਸਾਨੂੰ ਨਹੀਂ ਲੱਗਦਾ ਕਿ ਕੋਈ ਬੱਚਾ, ਜ਼ਿਆਦਾ ਸਮਝ ਸਕੇਗਾ ਅਤੇ ਦੂਜੀ ਗੱਲ, ਤੁਸੀਂ ਟਾਈਮ ਨਹੀਂ ਦਿੰਦੇ ਬੱਚਿਆਂ ਨੂੰ ਸ਼ੁਰੂ ਤੋਂ, ਤਾਂ ਕਿਤੇ ਨਾ ਕਿਤੇ ਇਰੀਟੇਟ ਹੋ ਕੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਬਚਪਨ ਤੋਂ ਬੱਚਿਆਂ ਨੂੰ ਸਹੀ ਸੰਸਕਾਰ ਦਿਓ, ਤੁਸੀਂ ਆਪਣੇ ਮਾਂ-ਬਾਪ ਦੀ ਇੱਜਤ ਉਨ੍ਹਾਂ ਸਾਹਮਣੇ ਕਰਦੇ ਰਹੋ, ਤਾਂ ਯਕੀਨਨ ਉਹ ਤੁਹਾਡੇ ਤੋਂ ਹੀ ਸਿੱਖਣਗੇ ਜੋ ਜ਼ਰੂਰ ਸੰਭਵ ਹੋ ਸਕਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here