ਧੁੱਪ ਨਿੱਕਲਣ ਨਾਲ ਵੀ ਠੰਢ ਤੋਂ ਰਾਹਤ ਨਹੀਂ
- 18 ਜਨਵਰੀ ਤੋਂ ਬਾਅਦ ਮੌਸਮ ’ਚ ਬਦਲਾਅ ਦੀ ਸੰਭਾਵਨਾ (Weather in Punjab Haryana)
ਧਮਤਾਨ ਸਾਹਬਿ (ਕੁਲਦੀਪ ਨੈਣ)। ਪਹਾੜੇ ’ਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕੇ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਤਾਪਮਾਨ ’ਚ ਗਿਰਾਵਟ ਦਰਜ਼ ਹੋ ਰਹੀ ਹੈ। ਹਾਲਾਂਕਿ ਦਿਨ ਵੇਲੇ ਧੁੱਪ ਨਿੱਕਲਦੀ ਹੈ। ਇਸ ਦੇ ਬਾਵਜ਼ੂਦ ਠੰਢ ਤੋਂ ਰਾਹਤ ਨਹੀਂ ਮਿਲ ਰਹੀ ਹੈ। ਦਿਨ ਦਾ ਆਗਾਜ਼ ਸਾਫ਼ ਮੌਸਮ ਅਤੇ ਕੜਾਕੇ ਦੀ ਠੰਢ ਨਾਲ ਹੋ ਰਿਹਾ ਹੈ। ਸੜਕ ਕੰਢੇ ਝਾੜੀਆ ’ਤੇ ਸਫ਼ੈਦ ਪਰਤ ਦਿਖਾਈ ਦੇ ਰਹੀ ਹੈ। ਦੇਸੀ ਭਾਸ਼ਾ ’ਚ ਇਸ ਨੂੰ ਕੋਰਾ ਜੰਮਣਾ ਵੀ ਕਹਿੰਦੇ ਹਨ।
ਹੱਡ ਜਮਾਉਣ ਵਾਲੀ ਕੜਾਕੇ ਦੀ ਸੁੱਕੀ ਠੰਢ ਨਾਲ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। 16 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਬਰਫ਼ੀਲੀਆਂ ਹਵਾਵਾਂ ਕੰਬਣੀ ਚੜ੍ਹਾ ਰਹੀਆਂ ਹਨ। ਘੱਟੋ ਘੱਟ ਤਾਪਮਾਨ ਦੋ ਡਿਗਰੀ ਸੈਲਸੀਅਸ ਤੱਕ ਪਹੁੰਚਣ ਨਾਲ ਸਵੇਰ ਦੇ ਸਮੇਂ ਕਈ ਥਾਵਾਂ ’ਤੇ ਤਰੇਲ ਦੀਆਂ ਬੂੰਦਾਂ ਜੰਮ ਗਈਆਂ। (Weather in Punjab Haryana)
ਠੰਢੀ ਤੇਜ਼ ਹਵਾ ਚੁਭ ਰਹੀ ਹੈ। ਸੀਤ ਲਹਿਰ ਦਾ ਜਨ ਜੀਵਨ ’ਤੇ ਸਾਫ਼ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 18 ਜਨਵਰੀ ਤੋਂ ਬਾਅਦ ਕੁਝ ਰਾਹਤ ਮਿਲਦ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਤਾਪਮਾਨ ’ਚ ਕੁਝ ਵਾਧਾ ਹੋ ਸਕਦਾ ਹੈ।
ਕੋਰਾ ਜੰਮਣ ਨਾਲ ਫ਼ਸਲਾਂ ਦੇ ਝੁਲਸਣ ਦਾ ਖ਼ਤਰਾ ਵਧ ਰਿਹਾ ਹੈ। ਜ਼ਿਆਦਾ ਪ੍ਰਭਾਵ ਸਬਜੀਆਂ ’ਤੇ ਪੈ ਰਿਹਾ ਹੈ, ਕਿਉਂਕਿ ਕੋਰਾ ਜੰਮਣ ਨਾਲ ਪੌਦੇ ਜ਼ਿਆਦਾ ਵਧ ਨਹੀਂ ਸਕਦੇ ਅਤੇ ਫਿਰ ਫਲ ਘੱਟ ਲੱਗਦਾ ਹੈ। ਆਲੂ, ਮਟਰ, ਟਮਾਟਰ ਇਸ ਮੌਸਮ ’ਚ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ। ਕਿਸਾਨ ਕੜਾਕੇ ਦੀ ਠੰਢ ਨੂੰ ਦੇਖਦੇ ਹੋਏ ਸ਼ਾਮ ਨੂੰ ਫਸਲਾਂ ਦੀ ਸਿੰਚਾਈ ਜ਼ਰੂਰ ਕਰਨ।