ਇੰਡੋਨੇਸ਼ੀਆ ’ਚ 6.2 ਤੀਬਰਤਾ ਦਾ ਭੂਚਾਲ

Earthquake

ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਪੱਛਮੀ ਪ੍ਰਾਂਤ ਅਸੇਹ ’ਚ ਸੋਮਵਾਰ ਸਵੇਰੇ 6.2 ਤੀਬਰਤਾ ਦਾ ਭੂਚਾਲ (Earthquake) ਆਇਆ, ਪਰ ਇਹ ਸੁਨਾਮੀ ਨਹੀਂ ਬਣ ਸਕਿਆ। ਦੇਸ਼ ਦੀ ਮੌਸਮ ਵਿਭਾਗ, ਜਲਵਾਯੂ ਵਿਗਿਆਨ ਅਤੇ ਭੂਭੌਤਿਕੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸੋਮਵਾਰ ਸਵੇਰੇ 5:30 ਵਜੇ ਆਇਆ, ਜਿਸ ਦਾ ਕੇਂਦਰ ਆਚੇ ਸਿੰਗਕਿ ਜ਼ਿਲ੍ਹੇ ਤੋਂ 47 ਕਿਲੋਮੀਟਰ ਦੱਖਣ ਪੂਰਬ ’ਚ ਸਥਿੱਤ ਸੀ ਅਤੇ ਸਮੂੰਦਰ ਦੇ ਹੇਠਾਂ 23 ਕਿਲੋਮੀਟਰ ਦੀ ਡੂੰਘਾਈ ’ਚ ਸੀ। ਏਜੰਸੀ ਨੇ ਕਿਹਾ ਕਿ ਭੂਚਾਲ ’ਚ ਸੁਨਾਮੀ ਲਿਆਉਣ ਜਿੰਨੀ ਸਮਰੱਥਾ ਸੀ।

ਭੂਚਾਲ (Earthquake) ਦੌਰਾਨ ਅਜਿਹਾ ਕਰਨ ਤੋਂ ਬਚੋ

  • ਭੂਚਾਲ ਦੌਰਾਨ ਲਿਫਟ ਦੀ ਵਰਤੋਂ ਨਾ ਕਰੋ।
  • ਬਾਹਰ ਜਾਣ ਲਈ ਲਿਫ਼ਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ।
  • ਕਿਤੇ ਫਸ ਗਏ ਤਾਂ ਭੱਜੋ ਨਾਂ।
  • ਜੇਕਰ ਗੰਡਾ ਜਾਂ ਕੋਈ ਵਾਹਨ ਚਲਾ ਰਹੇ ਹੋ ਤਾਂ ਉਸ ਨੂੰ ਤੁਰੰਤ ਰੋਕ ਦਿਓ।
  • ਵਾਹਨ ਚਲਾ ਰਹੇ ਹੋ ਤਾਂ ਪੁਲ ਤੋਂ ਦੂਰ ਸੜਕ ਦੇ ਕੰਢੇ ਗੱਡੀ ਰੋਕ ਲਓ।
  • ਭੂਚਾਲ ਆਉਣ ’ਤੇ ਤੁਰੰਤ ਸੁਰੱਖਿਅਤ ਅਤੇ ਖੁੱਲ੍ਹੇ ਮੈਦਾਨ ’ਚ ਜਾਓ।
  • ਭੂਚਾਲ ਅਉਣ ’ਤੇ ਖਿਡਕੀ, ਅਲਮਾਰੀ, ਪੱਖੇ ਆਦਿ ਉੱਪਰ ਰੱਖੇ ਭਾਰੀ ਸਮਾਨ ਤੋਂ ਦੂਰ ਹਟ ਜਾਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ