ਰੋਜ਼ਾਨਾ ਪੀਂਦਾ ਸੀ 10 ਹਜ਼ਾਰ ਦਾ ਚਿੱਟਾ, ਪੂਰਾ ਸਰੀਰ ਸੂਈਆਂ ਨਾਲ ਕੀਤਾ ਜਖ਼ਮੀ
- ਮੋਬਾਇਲ ’ਤੇ ਪੂਜਨੀਕ ਗੁਰੂ ਜੀ ਦਾ ਗਾਣਾ ਸੁਣਿਆ ਤਾਂ ਮੈਂ ਬਣਾ ਲਿਆ ਨਸ਼ਾ ਛੱਡਣ ਦਾ ਪੱਕਾ ਇਰਾਦਾ
ਜੀਂਦ/ਹਿਸਾਰ (ਸੱਚ ਕਹੂੰ ਨਿਊਜ਼/ਜਸਵਿੰਦਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਗੀਤ ‘ਜਾਗੋ ਦੁਨੀਆਂ ਦੇ ਲੋਕੋ’ (jaago duniya de loko) ਨਸ਼ਿਆਂ ਨਾਲ ਬੇਹਾਲ ਘਰਾਂ ’ਚ ਖੁਸ਼ੀਆਂ ਦਾ ਸਵੇਰਾ ਲੈ ਕੇ ਆਇਆ ਹੈ। ਇਨ੍ਹਾਂ ਵਿੱਚੋਂ ਇੱਕ ਹੈ ਹਿਸਾਰ ਜ਼ਿਲ੍ਹੇ ਦੇ ਪੇਟਵਾਡ ਪਿੰਡ ਦੇ ਬਜੇ ਸਿੰਘ ਅਤੇ ਰਾਣੀ ਦਾ। ਪੂਜਨੀਕ ਗੁਰੂ ਜੀ ਦੇ ਗਾਣੇ ਤੋਂ ਪ੍ਰਭਾਵਿਤ ਹੋ ਕੇ ਨਸ਼ੇ ਨੂੰ ਛੱਡ (DEPTH Campaign) ਕੇ ਉਨ੍ਹਾ ਦਾ ਪੁੱਤਰ ਸਤੀਸ਼ ਹੁਣ ਆਮ ਜੀਵਨ ਵੱਲ ਪਰਤ ਆਇਆ ਹੈ। ਇਹ ਨੌਜਵਾਨ ਹੁਣ ਆਪਣੇ ਮਾਤਾ-ਪਿਤਾ ਅਤੇ ਭਰਾ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਅਤੇ ਪਰਿਵਾਰ ’ਚ ਖੁਸ਼ਹਾਲੀ ਲਿਆਉਣ ਦਾ ਯਤਨ ਕਰ ਰਿਹਾ ਹੈ।
ਨਸ਼ੇ ਨਾਲ ਬਦਹਾਲ ਪਰਿਵਾਰ ’ਚ ਖੁਸ਼ੀਆਂ ਦਾ ਨਵਾਂ ਸਵੇਰਾ ਲੈ ਕੇ ਆਇਆ ‘ਜਾਗੋ ਦੁੁਨੀਆਂ ਦੇ ਲੋਕੋ’ ਗੀਤ
ਹਿਸਾਰ ਜ਼ਿਲ੍ਹੇ ਦੇ ਪੇਟਵਾਡ ਪਿੰਡ ’ਚ ਰਹਿਣ ਵਾਲਾ ਸਤੀਸ਼ ਦੱਸਦਾ ਹੈ ਕਿ ਜਦੋਂ ਉਹ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਬੁਰੀ ਸੰਗਤ ’ਚ ਪੈ ਗਿਆ। ਯਾਰਾਂ-ਬੇਲੀਆਂ ਨਾਲ ਲੁਕ-ਲੁਕ ਕੇ ਸਮੈਕ ਦਾ ਸੇਵਨ ਕਦੋਂ ਆਦਤ ਬਣ ਗਿਆ ਪਤਾ ਹੀ ਨਹੀਂ ਲੱਗਿਆ। ਜਿਸ ਸਮੇਂ ਉਸ ਨੇ ਨਸ਼ਾ ਲੈਣਾ ਸ਼ੁਰੂ ਕੀਤਾ ਤਾਂ ਉਹ ਸਿਰਫ਼ 16 ਸਾਲਾਂ ਦਾ ਸੀ ਅਤੇ ਅੱਜ 32 ਸਾਲ ਦਾ ਹੈ। ਜਿਸ ਉਮਰ ’ਚ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਦੇ ਸਪਨੇ ਦੇਖਦੇ ਹਨ, ਉਸ ਸੁਨਹਿਰੀ ਦੌਰ ਨੂੰ ਉਸ ਨੇ ਨਸ਼ਿਆਂ ਦੀ ਦਲਦਲ ’ਚ ਫਸਾ ਕੇ ਗੁਆ ਲਿਆ। 10 ਸਾਲਾਂ ਤੱਕ ਉਹ ਪੇਪਰ ’ਤੇ ਨਸ਼ਾ ਲੈਂਦਾ ਰਿਹਾ ਅਤੇ ਉਸ ਤੋਂ ਬਾਅਦ ਇੰਜੈਕਸ਼ਨ ਨਾਲ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ। ਪਸ਼ੂਆਂ ਵਾਲੀ 100 ਐੱਮਐੱਲ ਏਵਲ ਦੀ ਦਵਾਈ ਤੱਕ ਨਹੀਂ ਛੱਡੀ। (DEPTH Campaign)
10-10 ਹਜ਼ਾਰ ਰੁਪਏ ਦਾ ਰੋਜ਼ਾਨਾ ਚਿੱਟਾ ਪੀ ਜਾਂਦਾ ਸੀ। ਉਸ ਦਾ ਕਹਿਣਾ ਹੈ ਕਿ ਮੈਂ ਪੱਟ, ਪਿੰਜਣੀ ਤੇ ਸਰੀਰ ਦਾ ਕੋਈ ਹਿੱਸਾ ਨਹੀਂ ਛੱਡਿਆ ਜਿਸ ‘ਤੇ ਨਸ਼ੇ ਦੇ ਇੰਜੈਕਸ਼ਨ ਨਾ ਲਾਏ ਹੋਦ। ਹੱਥ, ਪੈਰ ਸਮੇਤ ਪੂਰੇ ਸਰੀਰ ’ਤੇ ਨਸ਼ੀਲੇ ਇੰਜੈਕਸ਼ਨ ਦੇ ਕਾਲੇ ਨਿਸ਼ਾਨ ਪੂਰੀ ਕਹਾਣੀ ਨੂੰ ਬਿਆਨ ਕਰ ਰਹੇ ਹਨ।
ਆਪਣੀ ਅਤੇ ਆਪਣੇ ਭਰਾ ਨੀਲ ਦੀ ਚਾਰ ਕਿੱਲੇ ਜ਼ਮੀਨ ਵੀ ਵੇਚ ਦਿੱਤੀ
ਆਪਣੀ ਗਲਤੀ ’ਤੇ ਪਛਾਤਾਵਾ ਕਰਦੇ ਹੋਏ ਸਤੀਸ਼ ਅੱਗੇ ਦੱਸਦੇ ਹਨ ਕਿ ਆਦਤ ਬਹੁਤ ਬੁਰੀ ਹੈ। ਇਸ ਨਾਲ ਕਿਸੇ ਦਾ ਵੀ ਭਲਾ ਨਹੀਂ ਹੋ ਸਕਦਾ। ਇੱਕ ਸਮੇਂ ਮੇਰੇ ਖੇਤ ’ਚ ਲੋਕ ਦਿਹਾੜੀ ਮਜ਼ਦੂਰੀ ਕਰਨ ਲਈ ਆਉਂਦੇ ਸਨ ਅਤੇ ਮੇਰਾ ਪਰਿਵਾਰ ਜਿਮੀਦਾਰ ਕਹਾਉਂਦਾ ਸੀ। ਪਰ ਮੇਰੀ ਨਸ਼ੇ ਦੀ ਆਦਤ ਨੇ ਸਭ ਕੁਝ ਤਬਾਹ ਕਰ ਦਿੱਤਾ। ਮੈਂ ਨਸ਼ਾ ਲੈਣ ਦੇ ਚੱਕਰ ’ਚ ਆਪਣੀ ਅਤੇ ਆਪਣੇ ਭਰਾ ਨੀਲ ਦੀ ਚਾਰ ਕਿੱਲੇ ਜ਼ਮੀਨ ਵੀ ਵੇਚ ਦਿੱਤੀ ਸੀ, ਜਿਸ ਦੀ ਕਮੀਤ ਇੱਕ ਕਰੋੜ ਤੋਂ ਵੀ ਜ਼ਿਆਦਾ ਸੀ ਅਤੇ ਪਰਿਵਾਰ ਨੂੰ ਰੋਟੀ ਲਈ ਦੂਰ-ਦੂਰ ਭਟਕਣ ਲਈ ਮਜ਼ਬੂਰ ਕਰ ਦਿੱਤਾ। ਅੱਜ ਮੇਰੀ ਮਾਂ ਰਾਣੀ ਅਤੇ ਪਿਤਾ ਬਜੇ ਸਿੰਘ ਹੋਰਨਾਂ ਲੋਕਾਂ ਦੇ ਖੇਤਾਂ ’ਚ ਮਜ਼ਦੂਰੀ ਕਰ ਕੇ ਆਪਣਾ ਪੇਟ ਪਾਲਦੇ ਹਨ। ਭਰਾ ਇੱਕ ਟੈਂਟ ਦੀ ਦੁਕਾਨ ’ਤੇ ਚਾਰ-ਪੰਜ ਹਜ਼ਾਰ ਰੁਪਏ ਮਹੀਨਾ ਦੀ ਨੌਕਰੀ ਕਰਦਾ ਹੈ।
ਫਰਿਸ਼ਤਾ ਬਣ ਪਹੁੰਚਿਆ ਡੇਰਾ ਸੱਚਾ ਸੌਦਾ ਦਾ ਸੇਵਾਦਾਰ ਅਮਰ (DEPTH Campaign)
ਸਤੀਸ਼ ਦੱਸਦਾ ਹੈ ਕਿ ਮੈਂ ਹਰ ਸਮੇਂ ਨਸ਼ੇ ਦੀ ਹਾਲਤ ’ਚ ਬੇਹੋਸ਼ ਪਿਆ ਰਹਿੰਦਾ ਸੀ। ਕਈ ਵਾਰ ਤਾਂ ਮੈਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਸੀ ਕਿ ਕਿੱਥੇ ਹਾਂ। ਇੱਕ ਦਿਨ ਮੈਂ ਆਪਣੇ ਘਰ ਵਿੱਚ ਬੈਠਾ ਸੀ, ਤਾਂ ਡੇਰਾ ਸੱਚਾ ਸੌਦਾ ਦਾ ਸੇਵਾਦਾਰ ਅਮਰ ਸਿੰਘ ਮੇਰੇ ਕੋਲ ਆਇਆ। ਪਿੰਡ ਦੇ ਲਿਹਾਜ ਨਾਲ ਉਹ ਮੇਰੇ ਭਰਾ ਦਾ ਪੁੱਤਰ ਹੈ। ਉਸ ਨੇ ਅਚਾਨਕ ਹੀ ਇੱਕ ਗਾਣਾ ਆਪਣੇ ਮੋਬਾਇਲ ’ਤੇ ਚਲਾਇਆ ‘ਜਾਗੋ ਦੁਨੀਆਂ ਦੇ ਲੋਕੋ’ (jaago duniya de loko) । ਗਾਣਾ ਇੱਕ ਦਮ ਦਿਮਾਗ ਨੂੰ ਜਚ ਗਿਆ ਅਤੇ ਮੈਂ ਖੁਦ ਦੇ ਬਾਰੇ ਸੋਚਣ ਲਈ ਮਜ਼ਬੂਰ ਹੋ ਗਿਆ।
ਮੈਂ ਪੁੱਛਿਆ ਕਿਸ ਦਾ ਹੈ ਇਹ ਗਾਣਾ? ਤਾਂ ਅਮਰ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ਿਆਂ ’ਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਇਹ ਗਾਣਾ ਗਾਇਆ ਹੈ। ਤਾਂ ਮੈਂ ਕਿਹਾ ਕਿ ਤਾਂ ਇੱਕ ਵਾਰ ਹੋਰ ਸੁਣਾ ਦੇ। ਫਿਰ ਮੈਂ ਗਾਣੇ ਦਾ ਇੱਕ-ਇੱਕ ਬੋਲ ਬੜੇ ਧਿਆਨ ਨਾਲ ਸੁਣਿਆ। ਜਦੋਂ ਮੈਂ ਪੂਰਾ ਗਾਣਾ ਸੁਣਿਆ ਤਾਂ ਦਿਲ ’ਚ ਇੱਕ ਖਿਆਲ ਪੱਕਾ ਹੋ ਗਿਆ ਕਿ ਹੁਦ ਨਸ਼ਾ ਨਹੀਂ ਕਰਨਾ ਹੈ।]
ਸੇਵਾ ਭਾਵ ਵੀ ਆਇਆ ਕੰਮ (DEPTH Campaign)
ਸਤੀਸ਼ ਕਹਿੰਦਾ ਹੈ ਕਿ ਉਸ ਤੋਂ ਬਾਅਦ ਅਮਰ ਇੰਸਾਂ ਉਸ ਨੂੰ ਡੇਰਾ ਸੱਚਾ ਸੌਦਾ, ਸਰਸਾ ਲੈ ਕੇ ਗਿਆ। ਉੱਥੇ ਦੋਵਾਂ ਨੇ ਲੰਗਰ ਘਰ ਵਿੱਚ ਸੇਵਾ ਕੀਤੀ। ਉੱਥੇ ਸੇਵਾ ਕਰਕੇ ਜੋ ਖੁਸ਼ੀ ਮਿਲਦੀ ਹੈ, ਉਸ ਨੂੰ ਲਿਖ ਜਾਂ ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਸੇਵਾਦਾਰ ਭਾਈਆਂ ਦਾ ਪ੍ਰੇਮ ਭਾਵ ਵੀ ਬਹੁਤ ਹੀ ਗਜ਼ਬ ਦਾ ਹੈ। ਉਹ ਕਹਿੰਦਾ ਹੈ ਕਿ ਹੁਣ ਮੈਨੂੰ ਨਸ਼ਾ ਕਰਨ ਦੀ ਬਿਲਕੁਲ ਵੀ ਇੱਛਾ ਨਹੀਂ ਰਹੀ। ਹੁਣ ਮੇਰੇ ਸਰੀਰ ’ਚ ਇੱਕ ਵੱਖਰੀ ਹੀ ਸ਼ਾਂਤੀ ਮਹਿਸੁਯ ਹੋ ਰਹੀ ਹੈ, ਨਹੀਂ ਤਾਂ ਮੈਂ ਹਰ ਸਮੇਂ ਘਰ ’ਚ ਬੇਹੋਸ਼ੀ ਦੀ ਹਾਲਤ ਵਿੱਚ ਹੀ ਪਿਆ ਰਹਿੰਦਾ ਸੀ।
ਨਸ਼ਾ ਕਰਨ ਵਾਲਿਆਂ ਨੂੰ ਅਪੀਲ (DEPTH Campaign)
ਸਤੀਸ਼ ਕਹਿੰਦਾ ਹੈ ਕਿ ਜੋ ਲੋਕ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਐਨਾ ਹੀ ਕਹਿਣਾ ਚਾਹਾਂਗਾ ਕਿ ਮੇਰੇ ਵੀਰੋ! ਨਸ਼ਾ ਛੱਡ ਦਿਓ, ਇਸ ’ਚ ਕੋਈ ਫਾਇਦਾ ਨਹੀਂ ਹੈ, ਸਗੋਂ ਇਹ ਬਰਬਾਦੀ ਦਾ ਰਸਤਾ ਹੈ। ਆਪਣੀ ਬਰਬਾਦੀ ਅਤੇ ਪਰਿਵਾਰ ਦੀ ਬਰਬਾਦੀ ਅਤੇ ਆਦਤ ਪਾਉਣ ਵਾਲੇ ਆਪਣੇ ਫ਼ਾਇਦੇ ਲਈ ਸਾਨੂੰ ਇਸ ਜਾਲ ’ਚ ਫਸਾਉਂਦੇ ਹਨ। ਇਸ ਲਈ ਸਾਰੇ ਚੌਕਸ ਹੋ ਜਾਓ ਅਤੇ ਪੂਜਨੀਕ ਗੁਰੂ ਜੀ ਦੀ ਮੁਹਿੰਮ ਨਾਲ ਜੁੜ ਕੇ ਨਸ਼ਿਆਂ ਨੂੰ ਜੜ ਤੋਂ ਖ਼ਤਮ ਕਰਨ ’ਚ ਆਪਣਾ ਪੂਰਾ ਜ਼ੋਰ ਲਾਓ।
ਆਪਣੇ ਬੱਚਿਆਂ ਦਾ ਰੱਖੋ ਧਿਆਨ (DEPTH Campaign)
ਸਤੀਸ਼ ਦੀ ਮਾਂ ਰਾਣੀ ਕਹਿੰਦੀ ਹੈ ਕਿ ਜਦੋਂ ਸਤੀਸ਼ ਸਕੂਲ ਜਾਂਦਾ ਸੀ ਤਾਂ ਸਾਨੂੰ ਲੱਗਦਾ ਸੀ ਕਿ ਉਹ ਪੜ੍ਹਾਈ ਕਰ ਰਿਹਾ ਹੈ। ਜਿੰਨੇ ਪੈਸੇ ਉਹ ਮੰਗਦਾ ਦਿੱਤੇ ਅਤੇ ਭੁੱਲ ਜਾਂਦੇ। ਪਿੰਡ ’ਚ ਜ਼ਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਸਕੂਲ ’ਚ ਭੇਜ ਕੇ ਇੰਝ ਹੀ ਕਰਦੇ ਹਨ। ਘਰ ਤੋਂ ਬਾਹਰ ਬੱਚਾ ਕੀ ਕਰ ਰਿਹਾ ਹੈ, ਇਸ ਵੱਲ ਧਿਆਨ ਨਹੀਂ ਦਿੰਦੇ। ਜਿਸ ਦਾ ਖਮਿਆਜ਼ਾ ਸਾਨੂੰ ਭੁਗਤਣਾ ਪਿਆ ਹੈ। ਪੁੱਤਰ ਨਸ਼ੇ ਦੀ ਆਦਤ ਵਿੱਚ ਫਸ ਗਿਆ ਅਤੇ ਜਿਸ ਸਮੇਂ ਊਸ ਨੇ ਜ਼ਿੰਦਗੀ ’ਚ ਕੁਝ ਚੰਗਾ ਕਰਨਾ ਸੀ ਜਾਂ ਬਨਣ ਸੀ, ਉਹ ਸਮਾਂ ਬਰਬਾਦੀ ’ਚ ਲੰਘ ਗਿਆ। ਇਸ ਲਈ ਸਾਰੇ ਮਾਪਿਆਂ ਨੂੰ ਬੇਨਤੀ ਕਰਦੀ ਹਾਂ ਕਿ ਪੜ੍ਹਾਈ ਦੇ ਸਮੇਂ ਵੀ ਬੱਚਾ ਬਾਹਰ ਕੀ ਕਰ ਰਿਹਾ ਹੈ, ਕਿਸ ਦੀ ਸੰਗਤ ’ਚ ਰਹਿੰਦਾ ਹੈ, ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।
ਪੂਜਨੀਕ ਗੁਰੂ ਜੀ ਦੇ ਬਚਨਾਂ ਨਾਲ ਹੋਇਆ ਕਮਾਲ : ਅਮਰ ਇੰਸਾਂ
ਅਮਰ ਇੰਸਾਂ ਦੱਸਦੇ ਹਨ ਕਿ ਸਤੀਸ਼ ਦੀ ਨਸ਼ੇ ਦੀ ਆਦਤ ਕਾਰਨ ਪੂਰਾ ਪਰਿਵਾਰ ਖੂਨ ਦੇ ਹੰਝੂ ਵਹਾਉਂਦਾ ਸੀ। ਇੱਕ ਸਮੇਂ ਜ਼ਮੀਨ ਦੇ ਮਾਲਕ ਕਹਾਉਣ ਵਾਲੇ ਮਾਪੇ ਅਤੇ ਭਰਾ ਅੱਜ ਲੋਕਾਂ ਦੇ ਘਰਾਂ ’ਚ ਦਿਹਾੜੀ-ਮਜ਼ਦੂਰੀ ਕਰਨ ਲਈ ਮਜ਼ਬੂਰ ਹਨ। ਮੈਂ ਡੇਢ ਮਹੀਨਾ ਪਹਿਲਾਂ ਇਸ ਦੇ ਕੋਲ ਗਿਆ ਅਤੇ ਇਸ ਨੂੰ ਪੂਜਨੀਕ ਗੁਰੂ ਸੰਤ ਡਾ. ਗਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਗਾਣਾ ‘ਜਾਗੋ ਦੁਨੀਆਂ ਦੇ ਲੋਕੋ’ (jaago duniya de loko) ਸੁਣਾਇਆ। ਜਿਵੇਂ ਹੀ ਇਸ ਨੇ ਗਾਣਾ ਸੁਣਿਆ ਤਾਂ ਬਹੁਤ ਪਸੰਦ ਆਇਆ ਅਤੇ ਕਹਿਣ ਲੱਗਾ ਹੁਣ ਮੈਂ ਨਸ਼ਾ ਨਹੀਂ ਕਰਾਂਗਾ।
ਫਿਰ ਅਗਲੇ ਦਿਨ ਜਦੋਂ ਮੈਂ ਇਸ ਨੂੰ ਮਿਲਣ ਪਹੰੁਚਿਆ ਤਾਂ ਇਹ ਆਪਣੀ ਛੱਤ ’ਤੇ ਬੈਠਾ ਸੀ। ਹੱਥ ’ਚ ਇੰਜੈਕਸ਼ਨ ਸੀ ਅਤੇ ਸੋਚ ਰਿਹਾ ਸੀ ਕਿ ਉਸ ਨੂੰ ਲਾਵੇ ਜਾਂ ਨਾ ਲਾਵੇ। ਮੈਨੂੰ ਕਹਿਣ ਲੱਗਾ ਕਿ ਕੀ ਮੈਂ ਇਹ ਇੱਕ ਲਾ ਲਵਾਂ ਤਾਂ ਮੈਂ ਕਿਹਾ ਨਹੀਂ। ਮੈਂ ਉਹ ਨਸ਼ੀਲੀ ਦਵਾਈ ਚੁੱਕੀ ਅਤੇ ਤੋੜ ਕੇ ਸੁੱਟ ਦਿੱਤੀ। ਤਾਂ ਸਤੀਸ਼ ਕਹਿਣ ਲੱਗਿਆ ਕਿ ਹੁਣ ਤਾਂ ਮੈਂ ਨਸ਼ਾ ਬਿਲਕੁਲ ਨਹੀਂ ਕਰਾਂਗਾ। ਬੱਸ ਇੱ ਵਾਰ ਫਿਰ ਉਹ ਗਾਣਾ ਸੁਣਾ ਦੇ। ਫਿਰ ਮੈਂ ਉਸ ਨੂੰ ‘ਜਾਗੋ ਦੁਨੀਆਂ ਦੇ ਲੋਕੋ’ (jaago duniya de loko) ਗਾਣਾ ਸੁਣਾਇਆ। ਇਸ ਤੋਂ ਬਾਅਦ ਇਹ ਕਹਿਣ ਲੱਗਿਆ ਕਿ ਮੈਨੂੰ ਸਰਸਾ ਵੀ ਲੈ ਚੱਲ। ਇਯ ਤੋਂ ਬਾਅਦ ਮੈਂ ਇਸ ਨੂੰ ਸ਼ਾਹ ਸਤਿਨਮ ਜੀ ਧਾਮ, ਸਰਸਾ ਲੈ ਕੇ ਪਹੁੰਚ ਗਿਆ ਅਤੇ ਉੱਥੇ ਲੰਗਰ ਘਰ ’ਚ ਸੇਵਾ ਕੀਤੀ। ਸੇਵਾ ਕਰ ਕੇ ਇਹ ਬਹੁਤ ਖੁਸ਼ ਹੋਇਆ। ਹੁਣ ਇਸ ਨੇ ਨਸ਼ਾ ਬਿਲਕੁਲ ਛੱਡ ਦਿੱਤਾ ਹੈ।
ਗੁਰੂ ਜੀ ਭਗਵਾਨ ਹਨ : ਰਾਣੀ
ਨਸ਼ੇ ਦੀ ਦਲਦਲ ’ਚੋਂ ਨਿੱਕਲੇ ਪੁੱਤਰ ਨੂੰ ਦੇਖ ਕੇ ਭਾਵੁਕ ਹੁੰਦੇ ਹੋਏ ਸਤੀਸ਼ ਦੀ ਮਾਂ ਰਾਣੀ ਕਹਿੰਦੀ ਹੈ ਕਿ ‘‘ਗੁਰੂ ਜੀ ਥਾਰ੍ਹਾ ਘਣਾ-ਘਣਾ ਸ਼ੁਕਰੀਆ’’। ਤੁਸੀਂ ਖੁਦ ਭਗਵਾਲ ਹੋ, ਜਿਸ ਨੇ ਮੇਰਾ ਪੁੱਤਰ ਸੁਧਾਰ ਦਿੱਤਾ। ਧੰਨ ਹੋ ਤੁਸੀਂ, ਜਿਸ ਨੇ ਅਮਰ ਬਰਗੇ ਸੇਵਾਦਾਰ ਬਣਾਏ ਹਨ। ਅੱਜ ਜਦੋਂ ਬੁਰੇ ਸਮੇਂ ਵਿੱਚ ਆਪਣਾ ਸਾਇਆ ਵੀ ਸਾਥ ਛੱਡ ਦਿੰਦਾ ਹੈ ਤਾਂ ਇਸ ਸਮੇਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨਾਲ ਖੜ੍ਹੇ ਹੁੰਦੇ ਨੇ। ਮੇਰੇ ਪੁੱਤਰ ਦਾ ਨਸ਼ਾ ਵੀ ਛੁਡਵਾਇਆ ਅਤੇ ਹੁਣ ਅੱਗੇ ਵੀ ਇਸ ਦਾ ਪੂਰਾ ਸਾਥ ਦੇ ਰਹੇ ਨੇ।
ਡਾਇਲੌਗ ਬਿਲਕੁਲ ਸੱਚ
‘‘ਸਰ, ਕਾ ਕੋਈ ਭੀ ਕਦਮ ਬੇਵਜਹ ਨਹੀਂ ਉੱਠਤਾ।’’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਾਰੇ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ ਦੁਆਰਾ ਬੋਲਿਆ ਗਿਆ ਇਹ ਡਾਇਲੌਗ ਬਿਲਕੁਲ ਸੱਚ ਹੋ ਰਿਹਾ ਹੈ। ਪੂਜਨੀਕ ਗੁਰੂ ਜੀ ਦੁਆਰਾ ਸਮਾਜ ਭਲਾਈ ਲਈ ਅਨੇਕ ਅਜਿਹੀਆਂ ਪਹਿਲਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਸਮਾਂ ਆਉਣ ’ਤੇ ਆਪਣੀ ਸਾਰਥਕਤਾ ਸਿੱਧ ਕੀਤੀ ਹੇ। ਆਪ ਜੀ ਦੁਆਰਾ ਪਿਛਲੇ ਦਿਨੀਂ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਲਿਾਉਣ ਲਈ ਲਾਂਚ ਕੀਤਾ ਗਿਆ ਗੀਤ ‘ਜਾਗੋ ਦੁਨੀਆਂ ਦੇ ਲੋਕੋ’ (jaago duniya de loko) ਹੁਣ ਖੁਸ਼ੀਆਂ ਦੇ ਰੰਗ ਨਿਖਾਰ ਰਿਹਾ ਹੈ। ਇਸ ਗਾਣੇ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ਾ ਛੱਡ ਕੇ ਖੁਸ਼ਹਾਲੀ ਵੱਲ ਕਦਮ ਵਧਾ ਰਹੇ ਹਨ। ਨਾਲ ਹੀ ਇਹ ਪਰਿਵਾਰ ਵੀ ਪੂਜਨੀਕ ਗੁਰੂ ਜੀ ਦਾ ਵਾਰ-ਵਾਰ ਧੰਨਵਾਦ ਕਰਦੇ ਨਹੀਂ ਥੱਕਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ