ਛਤਰਪੁਰ (ਮੱਧ ਪ੍ਰਦੇਸ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਮੱਧ ਪ੍ਰਦੇਸ਼ ਦੇ ਬਲਾਕ ਛਤਰਪੁਰ ’ਚ ਨਾਮ ਚਰਚਾ ਧੂਮ-ਧਾਮ ਨਾਲ ਹੋਈ। ਨਾਮ ਚਰਚਾ ਦਾ ਲਾਭ ਲੈਣ ਲਈ ਠੰਢ ਦੀ ਪਰਵਾਹ ਕੀਤੇ ਬਿਨਾ ਭਾਰੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। ਨਾਮ ਚਰਚਾ ਮੌਕੇ ਪੰਡਾਲ ਨੂੰ ਸੋਹਣੇ ਢੰਗ ਨਾਲ ਸਜ਼ਾਇਆ ਗਿਆ ਸੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਸੁਰਜੀਤ ਇੰਸਾਂ ਨੇ ਬੇਨਤੀ ਦਾ ਸ਼ਬਦ ਬੋਲ ਕੇ ਕਰਵਾਈ। ਨਾਮ ਚਰਚਾ ਮੌਕੇ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ।
ਇਸ ਮੌਕੇ ’ਤੇ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦੇ ਹੋਏ ਬਲਾਕ ਭੰਗੀਦਾਸ ਨੇ ਕਿਹਾ ਕਿ ਇਸ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ। ਅਜਿਹੇ ’ਚ ਸਾਧ-ਸੰਗਤ ਜ਼ਰੂਰਤਮੰਦ ਲੋਕਾਂ ਲਈ ਗਰਮ ਕੱਪੜਿਆਂ ਤੇ ਰਾਸ਼ਨ ਆਦਿ ਦਾ ਪ੍ਰਬੰਧ ਕਰਦੀ ਰਹੇ। ਨਾਮ ਚਰਚਾ ਦੌਰਾਨ ਛੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਅਤੇ 10 ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ’ਚ ਪੂਰੇ ਛਤਰਪੁਰ ਜ਼ਿਲ੍ਹੇ ਤੋਂ ਸਾਧ-ਸੰਗਤ ਨੇ ਸ਼ਿਕਰਤ ਕੀਤੀ ਅਤੇ ਮੱਧ ਪ੍ਰਦੇਸ਼ ਦੇ ਜ਼ਿੰਮੇਵਾਰ ਵੀ ਮੌਜ਼ੂਦ ਰਹੇ।