ਸਾਡੇ ਨਾਲ ਸ਼ਾਮਲ

Follow us

25.4 C
Chandigarh
Friday, February 27, 2026
More
    Home Breaking News 15 ਸਾਲਾਂ ਤੋਂ ...

    15 ਸਾਲਾਂ ਤੋਂ ਰੋਜ਼ਾਨਾ ਲਾਉਂਦਾ ਸੀ ਚਿੱਟੇ ਦੇ 20 ਟੀਕੇ, Saint Dr MSG ਦਾ ਗੀਤ ਸੁਣ ਕੇ ਬਦਲੀ ਜ਼ਿੰਦਗੀ

    ਚਿੱਟਾ ਕਾਰਨ 4 ਏਕੜ ਜ਼ਮੀਨ ਤੇ ਸਾਰਾ ਸਮਾਮਨ ਵੇਚ ਦਿੱਤਾ ਸੀ

    ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ, ਪੰਜਾਬ ਤੋਂ ਰੋਜ਼ਾਨਾ ਕਿਸਾਨਾਂ ਦੇ ਕਰਜ਼ੇ ਕਾਰਨ ਮਰਨ ਅਤੇ ਨੌਜਵਾਨਾਂ ਨੇ ਨਸ਼ੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਦੀਆਂ ਖ਼ਬਰਾਂ ਆਉਂਦੀਆਂ ਹਨ। ਇਹ ਵੱਖਰੀ ਗੱਲ ਹੈ ਕਿ ਧਾਰਮਿਕ ਸੰਸਥਾ, ਸਰਕਾਰ ਅਤੇ ਉਸ ਦੇ ਨੁਮਾਇੰਦੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਪਰ ਨਸ਼ੇ ਦਾ ਰੁਝਾਨ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਕਈ ਪਰਿਵਾਰ ਬਰਬਾਦ ਹੋ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਹਿਸਾਰ ਦੇ ਪਿੰਡ ਪੇੜਵਾਡ ਦੇ ਰਹਿਣ ਵਾਲੇ ਸਤੀਸ਼ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜੋ 15 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ, ਜਿਸ ਕਾਰਨ ਉਸ ਕੋਲ 4 ਏਕੜ ਜ਼ਮੀਨ ਸੀ, ਜੋ ਨਸ਼ੇ ਕਾਰਨ ਵਿਕ ਗਈ।

    ਪਰਿਵਾਰ ਵਾਲੇ ਪ੍ਰੇਸ਼ਾਨ ਸਨ, ਕਦੇ ਕਿਸੇ ਡਾਕਟਰ ਨੂੰ ਦਿਖਾਇਆ, ਕਦੇ ਕਿਸੇ ਨੂੰ ਪਰ ਨਸ਼ਾ ਨਹੀਂ ਸੀ ਛੂਟ ਰਿਹਾ। ਇੱਕ ਦਿਨ ਅਚਾਨਕ ਇੱਕ ਦੋਸਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਇਆ ਗਿਆ ਭਜਨ ਜਾਗੋ ਦੁਨੀਆ ਕੇ ਲੋਕੋ ਸੁਣਿਆ ਤਾਂ ਸਤਿਗੁਰੂ ਦੀ ਮਿਹਰ ਉਸ ਉੱਤੇ ਹੋ ਗਈ ਅਤੇ ਉਸਨੇ ਤੁਰੰਤ ਨਸ਼ਾ ਨਾ ਕਰਨ ਦਾ ਪ੍ਰਣ ਲਿਆ। ਪੂਜਨੀਕ ਗੁਰੂ ਜੀ ਵੱਲੋਂ ਡੈਪਥ ਮੁਹਿੰਮ ਸ਼ੁਰੂ ਕੀਤੀ ਹੈ ਤੇ ਉਸ ਦਾ ਅਸਰ ਪੂਰੀ ਦੁਨੀਆ ’ਚ ਵੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਨਸ਼ਾ ਛੱਡ ਰਹੇ ਹਨ ਅਤੇ ਪੰਚਾਇਤਾਂ ਵੀ ਪਿੰਡਾਂ ’ਚੋਂ ਨਸ਼ਾ ਖਤਮ ਕਰਨ ਲਈ ਜੁਟ ਗਈਆਂ ਹਨ। ਆਓ ਅੱਜ ਸੱਚ ਕਹੂੰ ਤੁਹਾਨੂੰ ਉਸ ਵਿਅਕਤੀ ਨਾਲ ਮਿਲਾਉਣ ਜਾ ਰਿਹਾ ਹੈ ਜੋ 15 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰਦਾ ਸੀ ਤੇ ਪੂਜਨੀਕ ਗੁਰੂ ਜੀ ਦੇ ਭਜਨ ਤੋਂ ਪ੍ਰਭਾਵਿਤ ਹੋ ਕੇ ਨਸ਼ਿਆਂ ਨੂੰ ਤਿਆਗ ਦਿੱਤਾ। ਆਓ ਸੁਣਦੇ ਹਾਂ ਉਸ ਵਿਅਕਤੀ ਦੀ ਜੁਬਾਨੀ..

    LEAVE A REPLY

    Please enter your comment!
    Please enter your name here