ਪਾਣੀਪਤ (ਸੰਨੀ ਕਥੂਰੀਆ)। ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਤਿਹਸੀਲ ਕੈਂਪ ਖੇਤਰ ’ਚ ਇੱਕ ਘਰ ’ਚ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ ਲੀਕ ਹੋਣ ਕਰਕੇ ਹਾਦਸਾ ਹੋ ਗਿਆ। ਇਸ ਹਾਦਸੇ ’ਚ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਮਿ੍ਰਤਕ ਪਾਣੀਪਤ ਤਹਿਸੀਲ ਕੈਂਪ ਖੇਤਰ ’ਚ ਕਿਰਾਏ ਦੇ ਮਕਾਨ ’ਤੇ ਰਹਿੰਦੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੰੁਚੀ। ਇਹ ਹਾਦਸਾ ਕਿਵੇਂ ਹੋਇਆ ਇਸ ਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੇ ਕਿ ਹਾਦਸੇ ਦੇ ਸਮੇਂ ਕਮਰੇ ਦਾ ਕਰਵਾਜਾ ਬੰਦ ਸੀ। ਜਿਸ ਕਾਰਨ ਅੰਦਰ ਮੌਜ਼ੂਦ 6 ਜਣਿਆਂ ਦੀ ਦਰਦਨਾਕ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਅਬਦਲ ਕਰੀਮ (45), ਅਦਰੋਗਾ, ਇਸ਼ਰਮ (20), ਰੇਸ਼ਮਾ (17), ਅਬਦੁਸ਼ (12) ਅਤੇ ਅਫਾਨ (10) ਵਜੋਂ ਹੋਈ ਹੈ। ਮਿ੍ਰਤਕਾਂ ’ਚ ਪਤੀ-ਪਤਨੀ ਅਤੇ ਚਾਰ ਬੱਚੇ ਸ਼ਾਮਲ ਹਨ। ਇਹ ਸਾਰੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ। ਉੱਥੇ ਹੀ ਡੇਰਾ ਸੱਚਾ ਸੌਦਾ ਦੇ 25 ਮੈਂਬਰ ਰਾਜ ਕੁਮਾਰ ਇੰਸਾਂ ਨੇ ਘਟਨਾ ’ਤੇ ਦੁੱਖ ਸਾਂਝਾ ਕੀਤਾ ਹੈ।
ਐੱਸਪੀ ਨੇ ਦਿੱਤੀ ਜਾਣਕਾਰੀ
ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਪਾਣੀਪਤ ਦੇ ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਦੱਸਿਆ ਕਿ ਹਾਦਸਾ ਗੈਸ ਲੀਕੇਜ ਹੋਣ ਕਾਰਨ ਹੋਇਆ ਹੈ। ਪਰਿਵਾਰ ਇੱਥੇ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਘਰ ਦੇ ਅੰਦਰ 4 ਬੱਚੇ ਸੁੱਤੇ ਹੋਏ ਸਨ। ਜਾਂਚ ਲਈ ਮੌਕੇ ’ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਪੁਲਿਸ ਦੁਆਰਾ ਹਾਦਸੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਪੁਲਿਸ ਦੁਆਰਾ ਮਕਾਨ ਦੇ ਨਾਲ ਲੱਗਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਡੇਰਾ ਸੱਚਾ ਸੌਦਾ ਦੇ 25 ਮੈਂਬਰ ਰਾਜ ਕੁਮਾਰ ਇੰਸਾਂ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ
ਪਾਣੀਪਤ ਹਾਦਸੇ ’ਚ ਮਾਰੇ ਗਏ ਲੋਕਾਂ ’ਤੇ 25 ਮੈਂਬਰ ਰਾਜ ਕੁਮਾਰ ਇੰਸਾਂ, ਦੀਪਕ ਕੁਮਾਰ ਇੰਸਾਂ, ਵਧਾਵਾ ਰਾਮ ਕਲੋਨੀ ਭੰਗੀਦਾਸ, ਈਸ਼ ਕੁਮਾਰ ਇੰਸਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਭਗਵਾਨ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਮਾਰੇ ਗਏ ਵਿਅਕਤੀਆਂ ਦੀ ਆਤਮਾ ਨੂੰ ਸ਼ਾਂਤੀ ਮਿਲੇ।