ਫੈਟ ਵਾਲੀਆਂ ਚੀਜ਼ਾਂ ਘੱਟ ਖਾਂਦੇ ਹਾਂ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਸਾਡੀ ਦਿਨਚਰਿਆ ਇਹ ਹੈ ਕਿ ਸਵੇਰੇ ਅਸੀਂ ਜਲਦੀ ਉੱਠਦੇ ਹਾਂ, ਲਗਭਗ ਤਿੰਨ ਵਜੇ, ਤੇ ਉਸ ਤੋਂ ਬਾਅਦ ਪਰਮ ਪਿਤਾ ਪਰਮਾਤਮਾ ਨਾਲ ਲਿਵ ਜੋੜਦੇ ਹਾਂ, ਸਮਾਧੀ ’ਚ ਬੈਠਦੇ ਹਾਂ, ਰਾਮ-ਨਾਮ ਦਾ ਜਾਪ ਹੁੰਦਾ ਹੈ, ਚਰਚਾ ਕਰਦੇ ਰਹਿੰਦੇ ਹਾਂ ਤੁਹਾਡੀਆਂ ਪ੍ਰੇਸ਼ਾਨੀਆਂ ਦੀ, ਕਿ ਹੇ ਮੇਰੇ ਰਾਮ ! ਹੇ ਮੇਰੇ ਸ਼ਾਹ ਸਤਿਨਾਮ ! ਹੇ ਮੇਰੇ ਮਸਤਾਨ! ਸਾਧ-ਸੰਗਤ, ਪੂਰੇ ਵਿਸ਼ਵ ਦੇ ਬੱਚੇ, ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆਏ।
ਪੂਜਨੀਕ ਗੁਰੂ ਜੀ ਇੰਸਾਂ ਨੇ ਫਿਟਨੈਸ ਬਾਰੇ ਦੱਸਿਆ ਕਿ ਅਸੀਂ ਫੈਟ ਵਾਲੀਆਂ ਚੀਜ਼ਾਂ ਬਹੁਤ ਘੱਟ ਖਾਂਦੇ ਹਾਂ। ਆਪ ਜੀ ਨੇ ਫ਼ਰਮਾਇਆ ਕਿ ਫਿਰ ਜਦੋਂ ਖਾਣਾ ਆਉਂਦਾ ਹੈ, ਉਹ ਸਮਾਂ ਹੁੰਦਾ ਹੈ ਖਾਣਾ ਆਉਣ ਦਾ, ਉਹ ਨਿਯਮ ਹੈ ਉੱਥੇ ਉਸ ਨਿਯਮ ਅਨੁਸਾਰ ਜੋ ਖਾਣਾ ਆਉਂਦਾ ਹੈ, ਉਹ ਖਾਣਾ ਲੈ ਲੈਂਦੇ ਹਾਂ ਫਿਰ ਦੁਪਹਿਰ ਦਾ ਖਾਣਾ, ਜਦੋਂ ਵੀ ਸਵੇਰੇ ਆਉਂਦਾ ਹੈ ਇੱਕ ਟਾਈਮ ’ਚ ਉਸ ਨੂੰ ਦੁਪਹਿਰ ’ਚ ਵੀ ਰੱਖਿਆ ਜਾਂਦਾ ਹੈ, ਉਸ ਨੂੰ ਵੀ ਖਾ ਲੈਂਦੇ ਹਾਂ,
ਪਰ ਬਹੁਤ ਘੱਟ ਮਾਤਰਾ ’ਚ ਉੱਥੇ ਜੋ ਦਾਲ ਜਾਂ ਸਬਜ਼ੀ, ਜੋ ਵੀ ਆਉਂਦੀ ਹੈ ਉਸ ਨੂੰ ਅਸੀਂ ਜ਼ਿਆਦਾ ਮਾਤਰਾ ’ਚ ਲੈਂਦੇ ਹਾਂ ਤੇ ਕੰਟੀਨ ਹੈ ਉੱਥੇ ਕੰਟੀਨਾਂ ’ਤੇ ਜਾਂਦੇ ਹਨ ਸਾਰੇ ਲੋਕ ਤਾਂ ਉਸ ’ਚ ਜੇਕਰ ਕਦੇ ਖੀਰਾ ਮਿਲ ਜਾਂਦਾ ਹੈ, ਕਦੇ-ਕਦਾਈਂ ਟਮਾਟਰ ਆਉਂਦਾ ਹੈ, ਅਜਿਹਾ ਕੁਝ ਨਾ ਕੁਝ ਮਿਲਦਾ ਹੈ ਤਾਂ ਉਹ ਲੈ ਲੈਂਦੇ ਹਾਂ, ਜਾਂ ਕੋਈ ਫਰੂਟ ਆ ਜਾਂਦਾ ਹੈ ਉਹ ਲੈ ਲੈਂਦੇ ਹਾਂ ਤਾਂ ਕਹਿਣ ਦਾ ਮਤਲਬ ਫੈਟ ਵਾਲੀਆਂ ਚੀਜ਼ਾਂ ਅਸੀਂ ਬਹੁਤ ਘੱਟ ਲੈਂਦੇ ਹਾਂ ਦਾਲ ਹੈ, ਉੱਥੇ ਆਉਂਦੀ ਹੈ ਰੁਟੀਨ ’ਚ, ਸ਼ਬਜੀ ਆਉਂਦੀ ਹੈ ਜੋ ਵੀ, ਉਸ ਨੂੰ ਜ਼ਿਆਦਾ ਮਾਤਰਾ ’ਚ ਲੈਂਦੇ ਹਾਂ।
ਐਕਸਰਸਾਈਜ ਤੇ ਖੇਤੀਬਾੜੀ ਕਰਦੇ ਹਾਂ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਸ ਤੋਂ ਬਾਅਦ ਜਦੋਂ ਸਮਾਂ ਬਾਹਰ ਜਾਣ ਦਾ ਹੁੰਦਾ ਹੈ ਉਸ ਸਮੇਂ ਅਸੀਂ ਬਾਹਰ ਜਾਂਦੇ ਹਾਂ ਤੇ ਉੱਥੇ ਫਿਰ ਘੁੰਮਣ ਦਾ, ਐਕਸਰਸਾਈਜ਼ ਕਰਨ ਦਾ ਜੋ ਵੀ ਸਮਾਂ ਮਿਲਦਾ ਹੈ, ਜਾਂ ਖੇਤੀਬਾੜੀ ਦਾ ਤਾਂ ਉਹ ਕਾਰਜ ਕਰਦੇ ਰਹਿੰਦੇ ਹਾਂ, ਕਿਉਂਕਿ ਸਾਨੂੰ ਸ਼ੌਂਕ ਹੈ ਤੁਸੀਂ ਤਾਂ ਜਾਣਦੇ ਹੋ ਆਸ਼ਰਮ ’ਚ ਵੀ ਅਸੀਂ ਇਹੀ ਚੀਜ਼ਾਂ ਕਰਦੇ ਸੀ ਬਹੁਤ ਪਹਿਲਾਂ ਕਰਦੇ ਸੀ, ਬਾਅਦ ’ਚ ਅਜਿਹਾ ਨਹੀਂ ਕਰ ਸਕੇ ਪਰ ਤੁਸੀਂ ਜਾਣਦੇ ਹੋ ਕਿ ਤੁਹਾਡੇ ਨਾਲ ਖੇਤਾਂ ’ਚ ਉਹ ਕਸੌਲਾ ਕਹਿੰਦੇ ਹਨ, ਉਹ ਚੁੱਕ ਕੇ, ਕਸੀਆ ਕਹਿ ਲਓ, ਕਹੀ ਕਹਿ ਲਓ, ਫ਼ਾਵੜਾ ਕਹਿ ਲਓ, ਤਾਂ ਉਹ ਚੁੱਕ ਕੇ ਤੁਹਾਡੇ ਨਾਲ ਵੀ ਅਸੀਂ ਕਿੰਨੀ-ਕਿੰਨੀ ਦੇਰ ਕੰਮ ਕਰਦੇ ਰਹਿੰਦੇ ਸੀ ਪਸੀਨੇ ਨਾਲ ਲੱਥ-ਪੱਥ ਹੋ ਜਾਂਦੇ ਸੀ।
ਬਹੁਤ ਸਾਰੀਆਂ ਖੇਡਾਂ ਖੇਡਿਆ ਕਰਦੇ ਸੀ, ਤੁਸੀਂ ਸਾਰੇ ਜਾਣਦੇ ਹੋ ਤਾਂ ਹੁਣ ਵੀ ਉਹੀ ਸੌਂਕ ਹੈ, ਓਦਾਂ ਹੀ ਕਿ ਆਪਣੇ ਸਤਿਗੁਰੂ ਯਾਰ, ਓਮ, ਸ਼ਾਹ ਸਤਿਨਾਮ, ਸ਼ਾਹ ਮਸਤਾਨ ਨਾਲ ਲਿਵ ਜੋੜੀ ਰੱਖਣਾ, ਓਮ, ਹਰਿ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੇ ਗੀਤ ਗਾਉਂਦੇ ਰਹਿਣਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ