ਆਰਥਿਕ ਵਾਧੇ ਦੀ ਉਮੀਦ (Economic Growth)
ਹੁਣ ਤਾਂ ਕੌਮਾਂਤਰੀ ਮਾਨੇਟਰੀ ਫੰਡ, ਯੂਰਪੀਅਨ ਯੂਨੀਅਨ, ਏਸ਼ਿਆਈ ਵਿਕਾਸ ਬੈਂਕ, ਆਦਿ ਨੇ 2023 ਵਰ੍ਹੇ ਦੌਰਾਨ ਭਾਰਤ ਨੂੰ ਪੂਰੇ ਸੰਸਾਰ ’ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਆਰਥਿਕ ਤਰੱਕੀ ਕਰਨ ਵਾਲਾ ਦੇਸ਼ ਬਣੇ ਰਹਿਣ ਦੀ ਸੰਭਾਵਨਾ ਪਹਿਲਾਂ ਹੀ ਜ਼ਾਹਰ ਕਰ ਦਿੱਤੀ ਹੈ। ਇਹ ਪੇਸ਼ੀਨਗੋਈ ਸੰਸਾਰ ਦੇ ਲਗਭਗ ਸਾਰੇ ਵਿਕਸਿਤ ਦੇਸ਼ਾਂ ਦੇ ਆਰਥਿਕ ਸੰਕਟਾਂ ’ਚ ਘਿਰੇ ਰਹਿਣ ਦੌਰਾਨ ਕੀਤੀ ਗਈ।
ਹਾਲ ਹੀ ’ਚ ਚੀਨ ਤੇ ਕੁਝ ਹੋਰ ਦੇਸ਼ਾਂ ’ਚ ਕੋਰੋਨਾ ਮਹਾਂਮਾਰੀ ਦੀ ਕਰੋਪੀ ਫਿਰ ਵਧਦੀ ਵਿਖਾਈ ਦੇ ਰਹੀ ਹੈ ਤੇ ਯੂਕਰੇਨ-ਰੂਸ ਦੌਰਾਨ ਜੰਗ ਖ਼ਤਮ ਹੋਣ ਦੇ ਅਸਾਰ ਵਿਖਾਈ ਨਹੀਂ ਦੇ ਰਹੇ ਹਨ ਪਰ ਫਿਰ ਵੀ ਇਨ੍ਹਾਂ ਸਾਰੀਆਂ ਮੁਸੀਬਤਾਂ ਦਰਮਿਆਨ ਭਾਰਤ ਕਿਸ ਤਰ੍ਹਾਂ ਪੂਰੇ ਸੰਸਾਰ ’ਚ ਇੱਕ ਚਮਕਦੇ ਸਿਤਾਰੇ ਦੇ ਰੂਪ ਵਿਖਾਈ ਦੇ ਰਿਹਾ ਹੈ।
ਪੂਰੀ ਦੁਨੀਆਂ ’ਚ ਅੱਜ ਅਜਿਹਾ ਕੋਈ ਦੇਸ਼ ਨਹੀਂ ਹੈ, ਜਿਸ ’ਚ ਸਾਲ 2015 ਤੋਂ ਬਾਅਦ 50 ਕਰੋੜ ਦੇ ਨੇੜੇ-ਤੇੜੇ ਬੈਂਕ ਖਾਤੇ ਖੋਲੇ੍ਹ ਗਏ ਹੋਣ ਨਾਲ ਹੀ ਭਾਰਤ ’ਚ ਹੀ ਸਾਲ 2015 ਤੋਂ ਬਾਅਦ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਲਗਭਗ 3 ਕਰੋੜ ਨਵੇਂ ਮਕਾਨ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਨਾਗਰਕਾਂ ਨੂੰ ਸੌਂਪੇ ਗਏ ਹਨ ਤੇ ਅਜੇ ਵੀ ਸੌਂਪੇ ਜਾ ਰਹੇ ਹਨ। ਭਾਰਤ ’ਚ ਲਗਭਗ 10 ਕਰੋੜ ਪਰਿਵਾਰਾਂ ਨੂੰ ਇਲਾਜ ਸਹਾਇਤਾ ਕਾਰਡ ਮੁਹੱਈਆ ਕਰਵਾਏ ਗਏ ਹਨ, ਜਿਸ ਤਹਿਤ ਪਰਿਵਾਰ ਦੇ ਮੈਂਬਰਾਂ ਨੂੰ 5 ਲੱਖ ਰੁਪਏ ਦਾ ਸਿਹਤ ਬੀਮਾ ਹਰੇਕ ਸਾਲ ਉਪਲੱਬਧ ਰਹੇਗਾ।
ਸਿਲੀਕੋਨ ਵੈਲੀ ਪ੍ਰਤੱਖ ਉਦਾਹਰਨ (Economic Growth)
ਸੂਚਨਾ ਤਕਨਾਲੋਜੀ ਦਾ ਖੇਤਰ ਤਾਂ ਪੂਰੇ ਸੰਸਾਰ ’ਚ ਇੱਕ ਤਰ੍ਹਾਂ ਭਾਰਤੀ ਮੂਲ ਦੇ ਇੰਜੀਨੀਅਰਾਂ ਵੱਲੋਂ ਚਲਾਇਆ ਜਾ ਰਿਹਾ ਹੈ। ਅਮਰੀਕਾ ਦੀ ਸਿਲੀਕੋਨ ਵੈਲੀ ਇਸ ਦੀ ਪ੍ਰਤੱਖ ਉਦਾਹਰਨ ਹੈ। ਇਸ ਤਰ੍ਹਾਂ ਖੇਤੀ ਦੇ ਖੇਤਰ ’ਚ ਵੀ ਭਾਰਤ ਨੇ ਕਾਫ਼ੀ ਵਿਕਾਸ ਕੀਤਾ ਹੈ। ਹਾਲ ਦੀ ਘੜੀ ’ਚ ਰੂਸ ਤੇ ਯੂਕਰੇਨ ਵਿਚਕਾਰ ਛਿੜੀ ਜੰਗ ਕਾਰਨ ਕਈ ਦੇਸ਼ਾਂ ਨੂੰ ਭਾਰਤ ਨੇ ਹੀ ਕਣਕ ਜਿਹੇ ਅਨਾਜ ਦਾ ਨਿਰਯਾਤ ਕਰਕੇ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਦੀ ਭੁੱਖ ਮਿਟਾਉਣ ’ਚ ਸਫ਼ਲਤਾ ਹਾਸਲ ਕੀਤੀ।
ਅੱਜ ਭਾਰਤ ਖੇਤੀ ਉਤਪਾਦਾਂ ਦਾ ਨਿਰਯਾਤ ਬਹੁਤ ਹੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅੱਜ ਪੂਰਾ ਸੰਸਾਰ ਹੀ ਆਪਣੀਆਂ ਆਰਥਿਕ ਸਮੱਸਿਆਵਾਂ ਜਿਵੇਂ, ਮੁਦਰਾ ਸਫ਼ੀਤੀ, ਬੇਰੁਜ਼ਗਾਰੀ, ਤੇਜ਼ੀ ਨਾਲ ਵਧ ਰਹੀ ਆਮਦਨ ਦੀ ਅਸਮਾਨਤਾ, ਵਿੱਤੀ ਅਸਥਿਰਤਾ, ਲਗਾਤਾਰ ਵਧ ਰਹੇ ਕਰਜ਼, ਬਜਟ ਅਸੰਤੁਲਨ ਆਦਿ ਨੂੰ ਹੱਲ ਕਰਨ ਦੇ ਮਕਸਦ ਨਾਲ ਭਾਰਤ ਵੱਲੋਂ ਬਹੁਤ ਸਾਰੀਆਂ ਉਮੀਦਾਂ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ।
ਅਰਥ ਸ਼ਾਸਤਰੀ ਦੇ ਵੱਖ-ਵੱਖ ਨਿਯਮਾਂ ਦਾ ਵਰਣਨ ਭਾਰਤ ਦੇ ਸ਼ਾਸਤਰ ’ਚ ਮਿਲਦਾ ਹੈ, ਜਿਨ੍ਹਾਂ ਅਨੁਸਾਰ ਉਸ ਸਮੇਂ ’ਤੇ ਅਰਥ ਵਿਵਸਥਾ ਦਾ ਸੰਚਾਲਨ ਹੁੰਦਾ ਸੀ ਤੇ ਅਰਥ ਨਾਲ ਸਬੰਧਿਤ ਸਮੱਸਿਆਵਾਂ ਲਗਭਗ ਨਾ ਦੇ ਬਰਾਬਰ ਰਹਿੰਦੀਆਂ ਸਨ। ਇਸ ਤਰ੍ਹਾਂ ਹੁਣ ਸਮਾਂ ਆ ਗਿਆ ਹੈ ਜਦੋਂ ਭਾਰਤ ਆਪਣੀ ਰਵਾਇਤ ’ਤੇ ਆਧਾਰਿਤ ਆਰਥਿਕ ਫੈਸਲਿਆਂ ਨੂੰ ਲੈ ਕੇ ਪੂਰੇ ਸੰਸਾਰ ਨੂੰ ਰਾਹ ਵਿਖਾਉਣਾ ਚਾਹੀਦਾ ਹੈ ਤਾਂਕਿ ਪੂਰੇ ਸੰਸਾਰ ’ਚ ਪੈਦਾ ੋਈ ਆਰਥਿਕ ਮੁਸੀਬਤ ਨੂੰ ਦੂਰ ਕੀਤਾ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ