ਗਰੀਬ ਮਜ਼ਦੂਰ ਦੇ ਘਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ

Fire

ਲੌਂਗੋਵਾਲ, (ਹਰਪਾਲ)। ਸਥਾਨਕ ਵਾਰਡ ਨੰਬਰ-2 ਪੱਤੀ ਸੁਨਾਮੀ ਵਿਖੇ ਬੀਤੀ ਰਾਤ ਇੱਕ ਗਰੀਬ ਮਜਦੂਰ ਦੇ ਘਰ ਨੂੰ ਅਚਾਨਕ ਹੀ ਅੱਗ (Fire) ਲੱਗਣ ਕਾਰਨ ਘਰ ਚ, ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਮਜ਼ਦੂਰ ਲੀਲਾ ਸਿੰਘ ਪੁੱਤਰ ਹਮੀਰ ਸਿੰਘ ਦੱਸਿਆ ਕਿ ਅਸੀਂ ਲੇਬਰ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਾਂ। ਅੱਜ ਜਦੋਂ ਅਸੀਂ ਮਜਦੂਰੀ ਕਰਨ ਗਏ ਸੀ ਤਾਂ ਅਚਾਨਕ ਘਰ ਵਿੱਚ ਲੱਗੇ ਇਨਵੈਟਰ ਤੋਂ ਬਿਜਲੀ ਸਾਰਟ-ਸਰਕਟ ਹੋਣ ਕਾਰਨ ਘਰ ਨੂੰ ਅੱਗ ਲੱਗ ਗਈ ਜਿਸਦਾ ਘਰ ਦੀਆਂ ਔਰਤਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ ਕੀਤੀ ਤੇ ਰੌਲਾ ਪਾਇਆ ਪ੍ਰੰਤੂ ਅੱਗ ਇੰਨੀ ਜਬਰਦਸਤ ਸੀ ਕੁੱਝ ਮਿੰਟਾਂ ਵਿੱਚ ਹੀ ਉਸਨੇ ਸਾਰੇ ਘਰ ਨੂੰ ਆਪਣੀ ਦੀ ਲਪੇਟ ਵਿੱਚ ਲੈ ਲਿਆ ਅਤੇ ਚਾਰੇ ਪਾਸੇ ਧੂਆਂ ਧਾਰ ਹੋ ਗਿਆ।

ਪਰਿਵਾਰਕ ਮੈਂਬਰਾਂ ਵੱਲੋਂ ਰੌਲਾ ਪਾਉਣ ’ਤੇ ਮਹੱਲਾ ਵਾਸੀ ਇਕੱਠੇ ਹੋ ਗਏ ਜਿੰਨ੍ਹਾਂ ਅੱਗ (Fire) ’ਤੇ ਕਾਬੂ ਪਾਇਆ। ਲੀਲਾ ਸਿੰਘ ਅਤੇ ਉਸਦੇ ਪੁੱਤਰ ਗੱਗੂ ਸਿੰਘ ਨੇ ਬਹੁਤ ਹੀ ਭਰੇ ਮਨ ਨਾਲ ਦੱਸਿਆ ਕਿ ਇਸ ਅੱਗ ਦੀ ਲਪੇਟ ਆ ਕੇ ਸਾਡੇ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਵਿੱਚ ਸਾਡੇ ਬੈਂਡ, ਪੇਟੀ,ਪੱਖੇ, ਕੱਪੜੇ ਮੰਜੇ ਆਦਿ ਸੜ ਗਏ ਹਨ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸਮੇਂ ਪੁੱਜੇ ਥਾਣਾ ਲੌਂਗੋਵਾਲ ਦੇ ਮੁਖੀ ਸ. ਬਲਵੰਤ ਸਿੰਘ ਨੇ ਘਟਨਾ ਸਥਾਨ ਤੇ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਸਮੇਂ ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਚੋਟੀਆਂ ਵਾਰਡ ਨੰਬਰ -2 ਦੇ ਕੌਸਲਰ ਬਲਵਿੰਦਰ ਸਿੰਘ ਕਾਲਾ ਨੇ ਇਸ ਮੰਦਭਾਗੀ ਘਟਨਾ ਸਬੰਧੀ ਸਰਕਾਰ, ਜਿਲ੍ਹਾ ਪ੍ਰਸਾਸ਼ਨ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਪੀੜਤ ਪਰਿਵਾਰ ਦੀ ਮੱਦਦ ਲਈ ਅਪੀਲ ਕੀਤੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ