ਇਮਾਨਦਾਰੀ (Honesty) ਵਿਖਾਈ
(ਵਿਜੈ ਹਾਂਡਾ) ਗੁਰੂਹਰਸਹਾਏ। ਅੱਜ ਦੇ ਇਸ ਕਲਯੁੱਗ ਦੇ ਭਿਆਨਕ ਦੌਰ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਤੇ ਚੰਦ ਪੈਸਿਆਂ ਖਾਤਰ ਕਤਲੋ ਗਾਰਦ ਮੱਚਿਆ ਹੋਇਆ ਹੈ ਉਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਆਪਣੀ ਜਿੰਦ ਜਾਨ ਮਾਨਵਤਾ ਦੇ ਲੇਖੇ ਲਾਉਣ ਦਾ ਪ੍ਰਣ ਲਿਆ ਹੋਇਆ ਹੈ ਤੇ ਇਮਾਨਦਾਰੀ ਦੇ ਖੇਤਰ ਵਿੱਚ ਲਗਾਤਾਰ ਮੱਲਾਂ ਮਾਰ ਰਹੇ ਹਨ। ਇਸ ਦੀ ਤਾਜਾ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਡੇਰਾ ਸ਼ਰਧਾਲੂ ਦੇ ਖਾਤੇ ਵਿੱਚ ਗਲਤੀ ਨਾਲ ਆਏ ਹਜ਼ਾਰਾਂ ਰੁਪਏ ਉਸ ਵੱਲੋਂ ਵਾਪਸ ਕਰਕੇ ਇਮਾਨਦਾਰੀ (Honesty) ਦਾ ਸਬੂਤ ਪੇਸ਼ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਮੋਲ ਤਲਵਾਰ ਇੰਸਾਂ ਪੁੱਤਰ ਸਾਮ ਲਾਲ ਇੰਸਾਂ ਵਾਸੀਂ ਮੰਡੀ ਗੁਰੂਹਰਸਹਾਏ ਨੇ ਦੱਸਿਆ ਕਿ ਬੀਤੇ ਕੱਲ੍ਹ ਉਸਦੇ ਮੋਬਾਇਲ ਨੰਬਰ ’ਤੇ ਇਕ ਮੈਸਜ ਆਇਆ ਤੇ ਜਦੋਂ ਉਸ ਨੇ ਚੈੱਕ ਕੀਤਾ ਤਾਂ ਉਸਦੇ ਖਾਤੇ ਵਿੱਚ ਗਲਤੀ ਨਾਲ ਬਿਆਸੀ ਹਜ਼ਾਰ ਰੁਪਏ ਆ ਚੁੱਕੇ ਸੀ ਜੋ ਕਿ ਉਸਦੇ ਨਹੀਂ ਸਨ। ਉਹਨਾਂ ਦੱਸਿਆਂ ਕਿ ਉਸ ਵੱਲੋਂ ਇਸ ਸਬੰਧੀ ਪੜਤਾਲ ਕੀਤੀ ਗਈ ਤਾਂ ਇਹ ਪੈਸੇ ਸੋਨੂੰ ਗੁਪਤਾ ਦੇ ਸਨ ਜਿਸ ਤੋਂ ਗਲਤੀ ਨਾਲ ਆਨ ਲਾਈਨ ਉਸਦੇ ਖਾਤੇ ਵਿੱਚ ਟਰਾਂਸਫਰ ਹੋ ਗਏ ਸਨ, ਜਿਸ ’ਤੇ ਉਸ ਵੱਲੋਂ ਇਹ 82 ਹਜ਼ਾਰ ਰੁਪਏ ਸੋਨੂੰ ਗੁਪਤਾ ਨੂੰ ਵਾਪਸ ਕਰ ਦਿੱਤੇ ਗਏ।
ਸੋਨੂੰ ਗੁਪਤਾ ਨੂੰ ਆਪਣੇ ਪੈਸੇ ਵਾਪਸ ਮਿਲਣ ’ਤੇ ਉਸ ਵੱਲੋਂ ਅਨਮੋਲ ਤਲਵਾਰ ਇੰਸਾਂ ਦਾ ਵਾਰ-ਵਾਰ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਨ੍ਹਾਂ ਵੱਲੋਂ ਮਾਨਵਤਾ ਦੇ ਪਾਏ ਪੂਰਨਿਆਂ ’ਤੇ ਡੇਰਾ ਸ਼ਰਧਾਲੂ ਚੱਲ ਰਹੇ ਹਨ ਤੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ