ਨੇਪਾਲ ਚੋਣਾਂ ’ਚ ਕੁਝ ਅੰਦਰੂਨੀ, ਕੁਝ ਬਾਹਰੀ ਤਾਕਤਾਂ ਆਪਣੇ ਮਨਮਾਫ਼ਿਕ ਨਤੀਜੇ ਚਾਹੁੰਦੀਆਂ ਸਨ, ਪਰ ਉਹੋ-ਜਿਹਾ ਕੁਝ ਹੋਇਆ ਨਹੀਂ? ਇਨ੍ਹਾਂ ਚੋਣਾਂ ’ਚ ਕਈਆਂ ਦੀ ਹਾਰ ਹੋਈ ਹੈ ਚੀਨ ਪ੍ਰਚੰਡ-ਓਲੀ ਗਠਜੋੜ ਦੀ ਹਕੂਮਤ ਦਾ ਪੱਖਪਾਤੀ ਸੀ, ਪਰ ਸਮਾਂ ਰਹਿੰਦਿਆਂ ਨੇਪਾਲੀ ਉਨ੍ਹਾਂ ਦੇ ਮਨਸੂਬਿਆਂ ਨੂੰ ਜਾਣ ਕੇ ਸੱਤਾ ਫ਼ਿਰ ਤੋਂ ਸ਼ੇਰ ਬਹਾਦੁਰ ਦੇਓਬਾ ਦੇ ਹੱਥਾਂ ’ਚ ਸੌਂਪ ਰਹੇ ਹਨ ਲੋਕਾਂ ਦਾ ਇਹ ਫੈਸਲਾ ਨਿਸ਼ਚਿਤ ਰੂਪ ਨਾਲ ਦੇਸ਼ ਹਿੱਤ ਅਤੇ ਭਾਰਤ ਨਾਲ ਚੰਗੇ ਸਬੰਧਾਂ ਦੀ ਨੀਂਹ ਰੱਖਣਾ ਹੋਵੇਗਾ ਭਾਰਤ-ਨੇਪਾਲ ਦਰਮਿਆਨ ਸਦੀਆਂ ਤੋਂ ਸਮਾਜਿਕ, ਸੱਭਿਆਚਾਰਕ, ਪਾਰੰਪਰਿਕ ਰੀਤੀ-ਰਿਵਾਜ਼ ਆਪਸ ’ਚ ਸਾਂਝੇ ਰਹੇ ਹਨ, ਸਿਲਸਿਲਾ ਬਾਦਸਤੂਰ ਜਾਰੀ ਵੀ ਹੈ ਸਿਆਸੀ ਹਵਾ ਵੀ ਲਗਭਗ ਮਿਲਦੀ-ਜੁਲਦੀ ਰਹੀ ਹੈ ਮੌਜੂਦਾ ਸਮੇਂ ’ਚ ਹਿੰਦੁਸਤਾਨ ’ਚ ਰਾਸ਼ਟਰਵਾਦ ਦੀਆਂ ਜੜ੍ਹਾਂ ਜਿਸ ਅੰਦਾਜ਼ ’ਚ ਮਜ਼ਬੂਤ ਹੋਈਆਂ ਹਨ, ਉਸ ਨੂੰ ਦੇਖ ਕੇ ਨੇਪਾਲ ਵੀ ਹਿੰਦੁਸਤਾਨ ਦੇ ਨਕਸ਼ੇ ਕਦਮ ’ਤੇ ਚੱਲ ਪਿਆ ਹੈ ਪਰ, ਉੱਥੇ ਕੁਝ ਆਗੂ ਅਜਿਹੇ ਹਨ l
ਜੋ ਨਾ ਰਾਸ਼ਟਰ ਨੂੰ ਮਜ਼ਬੂਤ ਕਰਨ ਦੇਣਾ ਚਾਹੁੰਦੇ ਹਨ ਅਤੇ ਨਾ ਹੀ ਗੁਆਂਢੀ ਭਾਰਤ ਨਾਲ ਰਿਸ਼ਤੇ ਸੁਧਰਨ ਦੇਣਾ ਚਾਹੁੰਦੇ ਹਨ ਇਸ ਦੇ ਪਿੱਛੇ ਦੀ ਵਜ੍ਹਾ ਵੀ ਸਾਫ਼ ਹੈ ਉੱਥੋਂ ਦੇ ਕੁਝ ਸਿਆਸੀ ਆਗੂ ਆਪਣੀ ਗੰਦੀ ਸਿਆਸਤ ਨੂੰ ਚਮਕਾਉਣ ਲਈ ਚੰਗੇ ਸਬੰਧਾਂ ਦੀ ਵੀ ਬਲੀ ਚੜ੍ਹਾਉਣ ਤੋਂ ਨਹੀਂ ਖੁੰਝ ਰਹੇ ਫ਼ਿਲਹਾਲ ਅਜਿਹੇ ਆਗੂਆਂ ਨੂੰ ਨੇਪਾਲੀ ਜਨਤਾ ਨੇ ਮੌਜੂਦਾ ਆਮ ਚੋਣਾਂ ’ਚ ਔਕਾਤ ਦਿਖਾ ਦਿੱਤੀ ਹੈ ਨੇਪਾਲ ਦੇ ਲੋਕ ਕਦੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਸਬੰਧ ਭਾਰਤ ਨਾਲ ਖਰਾਬ ਹੋਣ ਫ਼ਿਲਹਾਲ, ਨੇਪਾਲ ਦੀਆਂ ਆਮ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਹਕੂਮਤ ਕਿਸ ਦੀ ਹੋਵੇਗੀ, ਇਸ ਦੀ ਤਸਵੀਰ ਤਕਰੀਬਨ ਸਾਫ਼ ਹੋ ਗਈ ਹੈ ਮੌਜੂਦਾ ਪ੍ਰਧਾਨ ਮੰਤਰੀ ਹੀ ਫ਼ਿਰ ਤੋਂ ਗਠਜੋੜ ਨਾਲ ਮੁਲਕ ਦੀ ਕਮਾਨ ਸੰਭਾਲਣਗੇ ਦੇਖਿਆ ਜਾਵੇ ਤਾਂ, ਗੁਆਂਢੀ ਪਹਾੜੀ ਮੁਲਕ ਨੇਪਾਲ ਦੀ ਅੰਦਰੂਨੀ ਸਿਆਸਤ ’ਚ ਕੁਝ ਵੀ ਹੁੰਦਾ ਹੈ ਤਾਂ ਉਸ ਦੀ ਧਮਕ ਹਿੰਦੁਸਤਾਨ ’ਚ ਸਾਫ਼ ਤੌਰ ’ਤੇ ਸੁਣਾਈ ਦਿੰਦੀ ਹੈ ਚੋਣਾਂ ’ਚ ਉੱਥੇ ਇਸ ਵਾਰ ਭਾਰਤ ਵਿਰੋਧੀ ਪ੍ਰਚਾਰ ਖੂਬ ਹੋਇਆ l
ਉਨ੍ਹਾਂ ਦੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਭਾਰਤ ਤੋਂ ਪੁਰਾਣੀ ਜ਼ਮੀਨ ਵਾਪਸ ਲੈਣ ਦਾ ਮੁੱਦਾ ਚੁੱਕਿਆ ਉਨ੍ਹਾਂ ਦਾ ਦੋਸ਼ ਹੈ ਕਿ ਭਾਰਤ ਨੇ ਨੇਪਾਲ ਦੀ ਕਰੋੜਾਂ ਏਕੜ ਜ਼ਮੀਨ ’ਤੇ ਜਬਰੀ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਛੁਡਵਾ ਲੈਣਗੇ ਉਨ੍ਹਾਂ ਦੇ ਬਿਆਨ ਦਾ ਵਿਰੋਧ ਭਾਰਤ ਤੋਂ ਇਲਾਵਾ ਨੇਪਾਲ ’ਚ ਵੀ ਹੋਇਆ ਹਾਲਾਂਕਿ ਉਨ੍ਹਾਂ ਦੇ ਇਸ ਦਾਅਵੇ ਨੂੰ ਨੇਪਾਲੀ ਜਨਤਾ ਨੇ ਸਿਰੇ ਤੋਂ ਨਕਾਰਿਆ, ਚੋਣਾਂ ’ਚ ਝਾਂਸੇ ’ਚ ਨਹੀਂ ਆਏ, ਸ਼ਾਇਦ ਇਹੀ ਰਾਸ਼ਟਰ-ਵਿਰੋਧੀ ਹੱਥਕੰਡਾ ਉਨ੍ਹਾਂ ਦੀ ਹਾਰ ਦੀ ਵਜ੍ਹਾ ਵੀ ਬਣਿਆ? ਜਦੋਂਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਦੀ ਸਥਿਤੀ ਬਹੁਤ ਚੰਗੀ ਸੀ, ਸਰਕਾਰ ਬਣਾਉਣ ਦੀਆਂ ਮਜ਼ਬੂਤ ਸੰਭਾਵਨਾਵਾਂ ਲੋਕ ਜਤਾ ਰਹੇ ਸਨ ਪਰ, ਇੱਕ ਬਿਆਨ ਨੇ ਉਨ੍ਹਾਂ ਨੂੰ ਕਿਤਿਓਂ ਦਾ ਨਹੀਂ ਛੱਡਿਆ, ਪਿੱਛੇ ਧੱਕ ਦਿੱਤਾ ਜ਼ਿਕਰਯੋਗ ਹੈ ਕਿ, ਕੇਪੀ ਸ਼ਰਮਾ ਓਲੀ ਜਦੋਂ ਨੇਪਾਲ ਦੇ ਪ੍ਰਧਾਨ ਮੰਤਰੀ ਹੁੰਦੇ ਸਨ, ਉਦੋਂ ਤੋਂ ਹੀ ਚੀਨ ਦੀ ਵਕਾਲਤ ਕਰਦੇ ਆਏ ਹਨ ਤੇ ਲਗਾਤਾਰ ਭਾਰਤ ਦੀ ਮੁਖਾਲਫਤ ਕਰਦੇ ਹਨ ਹਾਲਾਂਕਿ ਭਾਰਤ ਨੇ ਅੱਜ ਤੱਕ ਨਾ ਉਨ੍ਹਾਂ ਦਾ ਪ੍ਰਤੀਕਾਰ ਕੀਤਾ ਅਤੇ ਨਾ ਹੀ ਖੁੱਲ੍ਹੇਆਮ ਵਿਰੋਧ ਇਸ ਲਈ ਕਿ ਇੱਕ ਨਾ ਇੱਕ ਦਿਨ ਓਲੀ ਖੁਦ ਸਮਝ ਜਾਣਗੇ ਚੀਨ ਦੀ ਚਲਾਕੀ ਦਰਅਸਲ, ਹਿੰਦੁਸਤਾਨ ਵਾਂਗ ਨੇਪਾਲ ’ਚ ਵੀ ਹਿੰਦੂ ਅਬਾਦੀ ਰਿਕਾਰਡ ਤੌਰ ’ਤੇ ਬਹੁਮਤ ’ਚ ਹੈ ਸੱਤਾਂ ਰਾਜਾਂ ’ਚ ਅੱਸੀ ਤੋਂ ਨੱਬੇ ਫੀਸਦੀ ਹਿੰਦੂ ਹੀ ਹਨ l
ਜੋ ਕਿਸੇ ਨੂੰ ਵੀ ਹਰਾਉਣ-ਜਿਤਾਉਣ ਦਾ ਮਾਦਾ ਰੱਖਦੇ ਹਨ ਆਪਣੀ ਆਈ ’ਤੇ ਆ ਜਾਣ ਤਾਂ ਕਿਸੇ ਨੂੰ ਵੀ ਬਹੁਮਤ ਦੇ ਕੇ ਦੇਸ਼ ਦੀ ਸੱਤਾ ਸੌਂਪ ਦੇਣ ਨੇਪਾਲੀਆਂ ਨੇ ਫ਼ਿਲਹਾਲ ਸ਼ਰਮਾ ਓਲੀ ਨੂੰ ਚੋਣ ਨਤੀਜਿਆਂ ’ਚ ਖਾਰਜ਼ ਕਰ ਦਿੱਤਾ ਹੈ ਓਲੀ ਦੀ ਪਾਰਟੀ ਸੀਪੀਐਨ-ਯੂਐਮਐਲ ਦੇ ਹਿੱਸੇ 78 ਸੀਟਾਂ ਆਈਆਂ ਹਨ ਜਦੋਂਕਿ, ਮੌਜੂਦਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਦੀ ਪਾਰਟੀ ਨੇਪਾਲੀ ਕਾਂਗਰਸੀ 89 ਸੀਟਾਂ ਜਿੱਤ ਕੇ ਟਾਪ ’ਤੇ ਹੈ ਪਿਛਲੀਆਂ ਆਮ ਚੋਣਾਂ ’ਚ ਓਲੀ ਦੀ ਯੂਐਮਐਲ ਪਾਰਟੀ ਸਭ ਤੋਂ ਵੱਡੀ ਪਾਰਟੀ ਉੱਭਰੀ ਸੀ ਇਸ ਵਾਰ ਕਿਉਂ ਪੱਛੜੀ, ਉਸ ਦਾ ਕਾਰਨ ਵੀ ਪਾਣੀ ਵਾਂਗ ਸਾਫ਼ ਹੈ ਦਰਅਸਲ, ਓਲੀ ਦਾ ਚਾਈਨਾ ਪ੍ਰੇਮ ਉਨ੍ਹਾਂ ਨੂੰ ਲੈ ਡੁੱਬਿਆ, ਹੁਣ ਵੀ ਸਮਾਂ ਹੈ, ਸੁਧਰ ਜਾਣ, ਨਹੀਂ ਤਾਂ ਸਥਿਤੀ ਆਉਣ ਵਾਲੇ ਸਮੇਂ ’ਚ ਵਿਰੋਧੀ ਧਿਰ ’ਚ ਬੈਠਣ ਦੀ ਵੀ ਨਹੀਂ ਰਹੇਗੀ ਚੰਗੀ ਕਿਸਮਤ ਇਹ ਸਮਝਣ, ਭਾਰਤ ਖਿਲਾਫ਼ ਉਨ੍ਹਾਂ ਨੇ ਬਿਆਨ ਉਦੋਂ ਦਿੱਤਾ ਜਦੋਂ ਪੰਜ ਸੂਬਿਆਂ ’ਚ ਚੋਣਾਂ ਨਿਪਟ ਚੁੱਕੀਆਂ ਸਨ l
ਸਿਰਫ਼ ਦੋ ਸੂਬੇ ਬਾਕੀ ਬਚੇ ਸਨ, ਨਹੀਂ ਤਾਂ ਸੀਟਾਂ ਹੋਰ ਘੱਟ ਹੁੰਦੀਆਂ ਗੁਆਂਢੀ ਦੇਸ਼ ਨਾਲ ਚੰਗੇ ਸਬੰਧ ਅਤੇ ਠੀਕ-ਠਾਕ ਕਾਰਜਕਾਲ ਲਈ ਸ਼ੇਰ ਬਹਾਦੁਰ ਦਿਓਬਾ ਦੀ ਅਗਵਾਈ ਵਾਲੀ ਸੱਤਾਧਾਰੀ ਨੇਪਾਲੀ ਕਾਂਗਰਸ ਨੇ ਉਮੀਦ ਤੋਂ ਵਧ ਕੇ ਪ੍ਰਦਰਸ਼ਨ ਕੀਤਾ ਹੈ ਦਿਓਬਾ ਦੇ ਸਬੰਧ ਭਾਰਤ ਨਾਲ ਹਮੇਸ਼ਾ ਤੋਂ ਵਧੀਆ ਰਹੇ ਹਨ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਭਾਰਤ ਦੇ ਨਾਲ ਸਬੰਧਾਂ ’ਚ ਫ਼ਿਰ ਤੋਂ ਗਰਮਜੋਸ਼ੀ ਦੇਖਣ ਨੂੰ ਮਿਲੇਗੀ ਜਦੋਂ ਕਿ, ਪਿਛਲੀ ਕੇਪੀ ਸ਼ਰਮਾ ਓਲੀ ਦੇ ਪ੍ਰੋਗਰਾਮ ’ਚ ਹੇਠਲੇ ਪੱਧਰ ’ਤੇ ਪਹੁੰਚ ਗਈ ਸੀ ਇਹ ਗਰਮਜੋਸ਼ੀ ਹਾਲਾਂਕਿ ਦਿਓਬਾ ਸਰਕਾਰ ਨੇ ਤਿੰਨ ਵਾਰ ਡਿਪਲੋਮੈਟਿਕ ਨੋਟਿਸ ਭਾਰਤ ਨੂੰ ਭੇਜੇ ਹਨ, ਜਿਸ ਸਬੰਧੀ ਥੋੜ੍ਹੀ ਨਰਾਜ਼ਗੀ ਜ਼ਰੂਰ ਹੋਈ, ਫ਼ਿਰ ਵੀ ਤਿੰਨੇਂ ਨੋਟਿਸਾਂ ਦਾ ਜਵਾਬ ਭਾਰਤ ਸਰਕਾਰ ਨੇ ਸਹਿਜ਼ਤਾ ਨਾਲ ਦੇ ਕੇ ਮੁੱਦੇ ਨੂੰ ਭੜਕਣ ਨਹੀਂ ਦਿੱਤਾ ਨੇਪਾਲ ’ਚ ਸੱਤ ਸੂਬੇ ਹਨ, ਸਾਰਿਆਂ ’ਚ ਪਿਛਲੇ ਮਹੀਨੇ ਨਵੰਬਰ ’ਚ ਵੋਟਿੰਗ ਹੋਈ ਸੀ, ਨਤੀਜੇ ਆਉੁਣ ’ਚ ਦੇਰ ਇਸ ਲਈ ਲੱਗੀ l
ਕਿਉਂਕਿ ਉੱਥੇ ਈਵੀਐਮ ਨਾਲ ਵੋਟਾਂ ਨਹੀਂ ਪਾਈਆਂ ਜਾਂਦੀਆਂ, ਬੈਲੇਟ ਪੇਪਰ ਨਾਲ ਵੋਟਾਂ ਪਈਆਂ ਹਨ, ਇਸ ਲਈ ਵੋਟਾਂ ਗਿਣਨ ’ਚ ਇੱਕ-ਅੱਧਾ ਮਹੀਨਾ ਲੱਗਾ ਫ਼ਿਲਹਾਲ ਉੱਥੇ ਗੜਬੜੀ ਦੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ ਜੇਕਰ ਹੁੰਦੀਆਂ ਤਾਂ ਚਾਈਨਾ ਆਪਣੀ ਪਸੰਦ ਦੀ ਪਾਰਟੀ ਨਾਲ ਮਿਲ ਕੇ ਕੁਝ ਨਾ ਕੁਝ ਸ਼ਰਾਰਤ ਜ਼ਰੂਰ ਕਰਦਾ ਦਰਅਸਲ, ਚਾਈਨਾ ਨੇਪਾਲ ’ਤੇ ਆਪਣੀ ਪਕੜ ਮਜ਼ਬੂਤ ਰੱਖਣਾ ਚਾਹੁੰਦਾ ਹੈ ਪ੍ਰਚੰਡ ਜਾਂ ਓਲੀ ਦੀ ਜੇਕਰ ਸੱਤਾ ਰਹਿੰਦੀ ਤਾਂ ਉਨ੍ਹਾਂ ਦੀ ਟਿਊਨਿੰਗ ਮਨਮਾਫ਼ਿਕ ਰਹਿੰਦੀ ਫ਼ਿਲਹਾਲ ਪ੍ਰਚੰੰਡ-ਓਲੀ ਦੀ ਜੋੜੀ ਵਿਰੋਧੀ ਧਿਰ ’ਚ ਰਹੇਗੀ ਪਰ, ਸੰਭਾਵਨਾਵਾਂ ਅਜਿਹੀਆਂ ਹਨ ਕਿ ਦੋਵੇਂ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕਰਦੇ ਰਹਿਣਗੇ ਫ਼ਿਲਹਾਲ, ਓਲੀ ਸਪੱਸ਼ਟ ਬਹੁਮਤ ਨਾਲ ਆਉਣਗੇ ਆਪਣੀ ਅੰਦਰੂਨੀ ਲੜਾਈ ਮਜ਼ਬੂਤੀ ਨਾਲ ਲੜਨਗੇ ਇਸ ਲਈ ਦੋਵਾਂ ਸਦਨਾਂ ’ਚ ਉਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਚੰਗੀ ਹੋਣੀ ਚਾਹੀਦੀ ਹੈ ਨੇਪਾਲੀ ਸੰਸਦ ’ਚ ਭਾਰਤ ਵਾਂਗ ਦੋ ਸਦਨ ਹੁੰਦੇ ਹਨ l
ਉੱਪਰੀ ਸਦਨ ਨੂੰ ‘ਨੈਸ਼ਨਲ ਐਸੰਬਲੀ’ ਜਦੋਂ ਕਿ ਹੇਠਲੇ ਸਦਨ ਨੂੰ ‘ਹਾਊਸ ਆਫ਼ ਰਿਪ੍ਰਜੈਂਟੇਟਿਵਸ’ ਕਹਿੰਦੇ ਹਨ ਉੱਪਰੀ ਸਦਨ ’ਚ 59 ਮੈਂਬਰ ਹੁੰਦੇ ਹਨ, ਜਿਨ੍ਹਾਂ ’ਚੋਂ 56 ਮੈਂਬਰ ਸਾਰੇ ਸੱਤਾਂ ਸੂਬਿਆਂ ਤੋਂ ਚੁਣੇ ਜਾਂਦੇ ਹਨ ਉੱਥੇ, ਤਿੰਨ ਮੈਂਬਰਾਂ ਨੂੰ ਰਾਸ਼ਟਰਪਤੀ ਨਿਯੁਕਤ ਕਰਦੇ ਹਨ ਉੱਪਰੀ ਸਦਨ ਦੇ ਮੈਂਬਰਾਂ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ ਇੱਕ ਨਿਯਮ ਇਹ ਵੀ ਹੈ ਉੱਥੇ ਕਿ ਹਰੇਕ ਦੋ ਸਾਲ ’ਚ ਇੱਕ ਤਿਹਾਈ ਮੈਂਬਰ ਰਿਟਾਇਰ ਕਰ ਦਿੱਤੇ ਜਾਂਦੇ ਹਨ ਸਭ ਤੋਂ ਅਸਰਦਾਰ ਹੇਠਲਾ ਸਦਨ ਹੁੰਦਾ ਹੈ ਜਿਸ ’ਚ ਕੁੱਲ 275 ਮੈਂਬਰ ਹੰੁਦੇ ਹਨ ਉਨ੍ਹਾਂ ਦਾ ਕਾਰਜਕਾਲ ਪੰਜ ਸਾਲ ਜਾਂ ਸੰਸਦ ਭੰਗ ਹੋਣ ਤੱਕ ਰਹਿੰਦਾ ਹੈ ਹੇਠਲੇ ਸਦਨ ’ਚ ਬਹੁਮਤ ਪਾਰਟੀ ਦਾ ਆਗੂ ਖੁਦ ਪ੍ਰਧਾਨ ਮੰਤਰੀ ਹੁੰਦਾ ਹੈ ਬਹੁਮਤ ਲਈ 138 ਸੀਟਾਂ ਦੀ ਜ਼ਰੂਰਤ ਹੰੁਦੀ ਹੈ ਨੇਪਾਲ ’ਚ ਇੱਕ ਚੰਗੀ ਗੱਲ ਹੈ, ਜਦੋਂ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ, ਉਸ ਦਸ਼ਾ ’ਚ ਰਾਸ਼ਟਰਪਤੀ ਸਭ ਤੋਂ ਵੱਡੀ ਪਾਰਟੀ ਦੇ ਆਗੂ ਨੂੰ ਆਪਣੇ ਵਿਸ਼ੇਸ਼-ਅਧਿਕਾਰ ਦਾ ਪ੍ਰਯੋਗ ਕਰਕੇ ਪ੍ਰਧਾਨ ਮੰਤਰੀ ਬਣਾ ਦਿੰਦਾ ਹੈ ਫ਼ਿਲਹਾਲ, ਇਸ ਵਾਰ ਦਿਓਬਾ ਆਪਣੇ ਗਠਜੋੜ ਦੇ ਨਾਲ ਸਰਕਾਰ ਬਣਾਉਣ ਵਾਲੇ ਹਨ ਉਨ੍ਹਾਂ ਨੂੰ ਸ਼ਾਇਦ ਹੀ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪਵੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨਾ ਨਿਸ਼ਚਿਤ ਰੂਪ ’ਚ ਭਾਰਤ-ਨੇਪਾਲ ਦੇ ਹਿੱਤਾਂ ’ਚ ਹੋਵੇਗਾ l
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ