ਭੀੜੀਆਂ ਥਾਵਾਂ ’ਚ ਕੈਮੀਕਲ ਤੇ ਜਲਣਸੀਲ ਪਦਾਰਥ ਨਾ ਰੱਖਣ ਦੀ ਵਿਧਾਇਕ ਵੱਲੋਂ ਲੋਕਾਂ ਨੂੰ ਅਪੀਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬੀਤੇ ਦਿਨੀ ਸਥਾਨਕ ਤੋਪਖਾਨਾ ਮੋੜ ਤੇ ਇਕ ਦੁਕਾਨ ਤੇ ਉਸ ਦੇ ਉਪਰ ਬਣੇ ਘਰ ਨੂੰ ਲੱਗੀ ਅੱਗ ਦੇ ਪੀੜਤ ਪਰਿਵਾਰ ਨਾਲ ਅੱਜ ਪਟਿਆਲਾ ਸਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajit Pal Singh Kohli) ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਨਗਰ ਨਿਗਮ ਤੇ ਫਾਇਰ ਬਿ੍ਰਗੇਡ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਕੋਹਲੀ ਨੇ ਪੀੜਤ ਪਰਿਵਾਰ ਨਾਲ ਲੰਬਾ ਸਮਾਂ ਗੱਲਬਾਤ ਕੀਤੀ ਅਤੇ ਮਕਾਨ ਤੇ ਦੁਕਾਨ ਅੰਦਰ ਪਏ ਸਾਮਾਨ ਦੀ ਜਾਣਕਾਰੀ ਲਈ ਅਤੇ ਇਸ ਘਟਨਾ ਸਥਾਨ ਦੀ ਸਥਿਤੀ ਦਾ ਜਾਇਜਾ ਲਿਆ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਪੀੜਤ ਪ੍ਰਵਿਾਰ ਨੇ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਹੈ ਅਤੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਪਰਿਵਾਰ ਨੇ ਕਿਹਾ ਕਿ ਅਚਾਨਕ ਸ਼ਾਰਟ ਸਰਕਟ ਨਾਲ ਇਹ ਘਟਨਾ ਵਾਪਰੀ ਹੈ ਅਤੇ ਇਸ ਵਿਚ ਸਾਡੇ ਘਰ ਤੇ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।
ਕੁਦਰਤੀ ਘਟਨਾਵਾਂ ਦੇ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਪਾਲਿਸ਼ੀ ਤਿਆਰ ਕੀਤੀ ਜਾਵੇ
ਪਰਿਵਾਰ ਦੀ ਗੱਲ ਸੁਣਨ ਤੋਂ ਬਾਅਦ ਵਿਧਾਇਕ ਅਜੀਤਪਾਲ ਕੋਹਲੀ ਨੇ ਮੌਜੂਦ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੀਆਂ ਕੁਦਰਤੀ ਘਟਨਾਵਾਂ ਦੇ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਕੋਈ ਪਾਲਿਸ਼ੀ ਤਿਆਰ ਕੀਤੀ ਜਾਵੇ, ਜਿਸ ਰਾਹੀਂ ਜੇਕਰ ਪਰਿਵਾਰ ਦੀ ਬਿਲਡਿੰਗ ਖਰਾਬ ਹੁੰਦੀ ਹੈ ਜਾਂ ਉਸ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਅਜਿਹੇ ਪੀੜਤ ਪਰਿਵਾਰਾਂ ਦੀ ਕਿਸੇ ਨਾ ਕਿਸੇ ਰੂਪ ਵਿਚ ਮੱਦਦ ਕੀਤੀ ਜਾ ਸਕੇ।
ਇਸ ਮੌਕੇ ਵਿਧਾਇਕ ਕੋਹਲੀ (MLA Ajit Pal Singh Kohli) ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕੇ ਖਾਸ ਕਰ ਭੀੜੇ ਇਲਾਕਿਆਂ ਦੇ ਬਜਾਰਾਂ ਵਿਚ ਦੁਕਾਨਾਂ ਅੰਦਰ ਕੋਈ ਵੀ ਕੈਮੀਕਲ ਜਾਂ ਜਲਣਸੀਲ ਪਦਾਰਥ ਨਾ ਰੱਖਣ ਤੋਂ ਗੁਰੇਜ ਕੀਤਾ ਜਾਵੇ। ਇਸ ਮੌਕੇ ਵਿਧਾਇਕ ਅਜੀਤਪਾਲ ਨੇ ਪਰਿਵਾਰ ਨੂੰ ਵਿਸਵਾਸ ਦਿਵਾਇਆ ਕੇ ਉਹ ਕਿਸੇ ਵੀ ਸਮੇਂ ਕਿਸੇ ਵੀ ਕੰਮ ਲਈ ਮਿਲ ਸਕਦੇ ਹਨ ਜਾਂ ਲੋੜ ਪੈਣ ’ਤੇ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹਨ। ਇਸ ਮੌਕੇ ਦਇਆ ਰਾਮ, ਰਾਮੇਸ ਕੁਮਾਰ, ਸਨੀ ਢਾਬੀ, ਵਿੱਕੀ ਖਤਰੀ ਤੇ ਗੋਲੂ ਰਾਜਪੂਤ ਵੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ