ਸ਼ਾਹ ਮਸਤਾਨਾ ਜੀ ਮਹਾਰਾਜ ਦਾ ਮਿਲਾਪ
ਪਰਿਵਾਰਕ, ਸਮਾਜਿਕ, ਖੇਤੀਬਾੜੀ ਆਦਿ ਹਰ ਖੇਤਰ ‘ਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾ ਕੇ ਆਪ ਜੀ ਆਪਣੇ ਪਿੰਡ ਸ੍ਰੀ ਜਲਾਲਆਣਾ ਸਾਹਿਬ ‘ਚ ਹੀ ਨਹੀਂ, ਸਗੋਂ ਪੂਰੇ ਇਲਾਕੇ ‘ਚ ਇੱਕ ਮਿਸਾਲ ਸਥਾਪਤ ਕੀਤੀ ਇਲਾਕੇ ਭਰ ਦੇ ਸਾਰੇ ਲੋਕ ਹੀ ਮੰਨਦੇ ਸਨ ਕਿ ‘ਜੈਲਦਾਰਾਂ ਦਾ ਕਾਕਾ’ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਗ ਜੀ ਮਹਾਰਾਜ ) ਆਮ ਲੋਕਾਂ ਵਾਂਗ ਨਹੀਂ ਹਨ, ਕੋਈ ਖਾਸ ਹਸਤੀ ਹਨ ਕਿਉਂਕਿ ਆਪ ਜੀ ਨੂੰ ਹਰ ਕੰਮ ‘ਚ ਮੁਹਾਰਤ, ਪਰਮਾਤਮਾ ਬਖਸ਼ਿਸ਼, ਹਾਸਲ ਸੀ, ਭਾਵੇਂ ਖੇਤੀਬਾੜੀ ਦਾ ਹੋਵੇ ਜਾਂ ਕੋਈ ਇੰਜੀਨਿਅਰਿੰਗ ਦਾ।
ਸੱਚ ਦੀ ਭਾਲ ਆਪ ਜੀ ਨੂੰ ਬਚਪਨ ਤੋਂ ਹੀ ਸੀ ਪਰ ਹੁਣ ਸਮਾਂ ਵੀ ਆ ਗਿਆ ਸੀ, ਜੋ ਇੱਕ ਫਕੀਰ ਨੇ ਆਪ ਜੀ ਬਾਰੇ ਪੂਜਨੀਕ ਮਾਤਾ-ਪਿਤਾ ਜੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੁਹਾਡਾ ਪੁੱਤਰ ਪਰਮਾਤਮਾ ਦਾ ਰੂਪ ਹੈ ਇਹ ਤੁਹਾਡੇ ਕੋਲ ਤਾਂ ਲਗਭਗ ਚਾਲੀ ਸਾਲ ਤੱਕ ਹੀ ਰਹਿਣਗੇ ਅਤੇ ਫਿਰ ਆਪਣੇ ਅਸਲ ਉਦੇਸ਼ (ਮਾਨਵਤਾ ਅਤੇ ਸਮਾਜ ਦੇ ਉੱਧਾਰ) ਲਈ ਚਲੇ ਜਾਣਗੇ। ਇਸੇ ਕੜੀ ਤਹਿਤ ਭਾਵ ਸੱਚ ਦੀ ਭਾਲ ‘ਚ ਆਪ ਜੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਤਿਸੰਗ ‘ਚ ਸਰਸਾ ਪਧਾਰੇ।
ਜ਼ਿਕਰਯੋਗ ਹੈ ਕਿ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਅਜ਼ਬ-ਗਜ਼ਬ ਰੂਹਾਨੀ ਖੇਡਾਂ ਬਾਰੇ ਆਪ ਜੀ ਕਾਫੀ ਕੁਝ ਪਹਿਲਾਂ ਹੀ ਸੁਣ ਅਤੇ ਜਾਣ ਚੁੱਕੇ ਸਨ ਬੇਪਰਵਾਹ ਸਾਈਂ ਜੀ ਦੀ ਪਵਿੱਤਰ ਹਜ਼ੂਰੀ ‘ਚ ਬੈਠ ਕੇ ਬੇਪਰਵਾਹੀ ਬਚਨਾਂ ਅਤੇ ਨੂਰਾਨੀ-ਸਵਰੂਪ ਨੂੰ ਇੰਨਾ ਨੇੜਿਓਂ ਪਾ ਕੇ ਅੰਦਰੋਂ-ਬਾਹਰੋਂ ਆਪ ਜੀ ਨੂੰ ਪੂਰਨ ਸੰਤੁਸ਼ਟੀ ਹੋ ਗਈ ਕਿ ‘ਅਸਲ ਮੰਜਿਲ ਇਹੀ ਹੈ’ ਬਸ ਉਸੇ ਦਿਨ ਤੋਂ ਹੀ ਆਪ ਜੀ ਨੇ ਆਪਣੇ ਆਪ ਨੂੰ ਪੂਰਨ ਤੌਰ ‘ਤੇ ਪੂਜਨੀਕ ਬੇਪਰਵਾਹ ਜੀ ਨੂੰ ਸੌਂਪ ਦਿੱਤਾ, ਜਿੱਥੇ ਵੀ ਬੇਪਰਵਾਹ ਜੀ ਦਾ ਸਤਿਸੰਗ ਹੁੰਦਾ (ਹਰਿਆਣਾ, ਪੰਜਾਬ-ਰਾਜਸਥਾਨ ਤਦ ਤੋਂ ਹਰਿਆਣਾ-ਪੰਜਾਬ ਵੱਖ-ਵੱਖ ਸੂਬੇ ਨਹੀਂ ਸਨ) ਆਪ ਜੀ ਆਪਣੇ ਸਾਥੀਆਂ ਸਮੇਤ ਹਰ ਸਤਿਸੰਗ ‘ਚ ਪਹੁੰਚਦੇ।
ਲਗਭਗ ਤਿੰਨ ਸਾਲ ਤੱਕ ਬੇਪਰਵਾਹ ਜੀ ਦਾ ਸਤਿਸੰਗ ਕਰਦੇ ਰਹੇ
ਇਸ ਦੌਰਾਨ ਆਪ ਜੀ ਦੇ ਨਾਲ ਵਾਲਿਆਂ ਨੇ ਤਾਂ ਪੂਜਨੀਕ ਸਾਈਂ ਜੀ ਤੋਂ ਨਾਮ ਸ਼ਬਦ ਦੀ ਦਾਤ ਗ੍ਰਹਿਣ ਕਰ ਲਈ ਸੀ, ਪਰ ਬੇਪਰਵਾਹ ਜੀ ਆਪ ਜੀ ਨੂੰ ਹਰ ਵਾਰ ਇਹ ਕਹਿ ਕੇ ਨਾਮ ਲੈਣ ਵਾਲੇ ਅਧਿਕਾਰੀ ਜੀਵਾਂ ‘ਚੋਂ ਉਠ ਦਿੰਦੇ ਕਿ ਹਾਲੇ ਆਪ ਜੀ ਨੂੰ ਨਾਮ ਲੈਣ ਦਾ ਹੁਕਮ ਨਹੀਂ ਹੋਇਆ ਹੈ ਅਤੇ ਜਦੋਂ ਹੁਕਮ ਹੋਇਆ ਤੁਹਾਨੂੰ ਆਵਾਜ਼ ਦੇ ਕੇ, ਆਪ ਜੀ ਨੂੰ ਸੱਦ ਕੇ ਨਾਮ ਦਿਆਂਗੇ ਇਸ ਤਰ੍ਹਾਂ ਆਪ ਜੀ ਲਗਭਗ ਤਿੰਨ ਸਾਲ ਤੱਕ ਬੇਪਰਵਾਹ ਜੀ ਦਾ ਸਤਿਸੰਗ ਕਰਦੇ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ