ਜਦੋਂ ਪੂਜਨੀਕ ਗੁਰੂ ਜੀ ਨੂੰ ਵੇਖ, ਪ੍ਰਸੰਨ ਹੋਏ ਪੂਜਨੀਕ ਪਰਮ ਪਿਤਾ ਜੀ
ਸਰਸਾ। 17 ਮਈ ਸੰਨ 1989 ਦੁਪਹਿਰ ਡੇਢ ਵਜੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੀ ਗੱਡੀ ’ਚ ਬੈਠ ਕੇ ਮਲੋਟ ਤੋਂ ਬਠਿੰਡਾ ਲਈ ਰਵਾਨਾ ਹੋਏ ਬਠਿੰਡਾ ਪਹੁੰਚ ਕੇ ਆਪ ਜੀ ਇੱਕ ਸਤਿਸੰਗੀ ਦੇ ਘਰ ਪਧਾਰੇ ਉੱਥੇ ਹੀ ਜਦੋਂ ਸਾਧ-ਸੰਗਤ ਨੂੰ ਇਹ ਪਤਾ ਚੱਲਿਆ ਕਿ ਪੂਜਨੀਕ ਪਰਮ ਪਿਤਾ ਜੀ ਬਠਿੰਡਾ ਪਧਾਰੇ ਹੋਏ ਹਨ ਤਾਂ ਆਸ-ਪਾਸ ਦੀ ਸਾਰੀ ਸਾਧ-ਸੰਗਤ ਦਰਸ਼ਨਾਂ ਲਈ ਆਉਣ ਲੱਗੀ। ਇਸੇ ਦੌਰਾਨ ਸ੍ਰੀ ਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਪੂਜਨੀਕ ਗੁਰੂੁ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਗੁਰਗੱਦੀ ਮਿਲਣ ਤੋਂ ਪਹਿਲਾਂ) ਵੀ ਪਰਮ ਪਿਤਾ ਜੀ ਦਰਸ਼ਨ ਕਰਨ ਲਈ ਪਹੁੰਚੇ। Saint Dr MSG
ਇਹ ਵੀ ਪੜ੍ਹੋ : ਪਵਿੱਤਰ ਬਚਨ ਸੱਚ ਹੋਏ ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ
ਪੂਜਨੀਕ ਪਰਮ ਪਿਤਾ ਜੀ ਆਪ ਜੀ ਦੇ ਆਉਦੇ ਹੀ ਬੈੱਡ ’ਤੇ ਉਠ ਕੇ ਬੈਠ ਗਏ ਜਿਵੇਂ ਹੀ ਆਪ ਜੀ ਪੂਜਨੀਕ ਪਰਮ ਪਿਤਾ ਜੀ ਕੋਲ ਪਹੁੰਚੇ ਤਾਂ ਪੂਜਨੀਕ ਪਰਮ ਪਿਤਾ ਜੀ ਦਾ ਚਿਹਰਾ ਪ੍ਰਸੰਨਤਾ ਨਾਲ ਖਿੜ ਉਠਿਆ ਪੂਜਨੀਕ ਪਰਮ ਪਿਤਾ ਜੀ, ਪੂਜਨੀਕ ਗੁਰੂ ਜੀ ਦੇ ਨਾਲ ਲੰਬੇ ਸਮੇਂ ਤੱਕ ਬਹੁਤ ਗੱਲਾਂ ਕਰਦੇ ਰਹੇੇ ਉੱਥੇ ਮੌਜ਼ੂਦ ਸਾਰੇ ਜ਼ਿੰਮੇਵਾਰ ਇਸ ਦਿ੍ਰਸ਼ ਨੂੰ ਵੇਖ ਕੇ ਹੈਰਾਨ ਸਨ ਕਿ ਸਰੀਰਕ ਕਮਜੋਰੀ ਕਾਰਨ ਜਿੱਥੇ ਪੂਜਨੀਕ ਪਰਮ ਪਿਤਾ ਜੀ ਨੂੰ ਸੇਵਾਦਾਰ ਸਹਾਰਾ ਦੇ ਕੇ ਬਿਠਾਇਆ ਕਰਦੇ ਸਨ, ਪਰ ਅੱਜ ਪੂਜਨੀਕ ਪਰਮ ਪਿਤਾ ਜੀ ਖੁਦ ਹੀ ਉਠ ਕੇ ਬੈਠ ਗਏ। Saint Dr MSG
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ